ਚੀਨ 2 ਸਾਲਾਂ ਤੋਂ ਵੱਧ ਸਮੇਂ ਬਾਅਦ ਫਿਰ ਤੋਂ ਭਾਰਤੀਆਂ ਲਈ ਵਿਦਿਆਰਥੀ ਵੀਜ਼ਾ ਸ਼ੁਰੂ ਕਰੇਗਾ। ਚੀਨ ਨੇ ਸੋਮਵਾਰ ਨੂੰ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਕੋਵਿਡ ਪਾਬੰਦੀਆਂ ਕਾਰਨ ਫਸੇ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ।
ਇਸ ਤੋਂ ਇਲਾਵਾ ਭਾਰਤੀਆਂ ਲਈ ਵਪਾਰਕ ਵੀਜ਼ਾ ਸਣੇ ਵੱਖ-ਵੱਖ ਸ਼੍ਰੇਣੀਆਂ ਲਈ ਵੀਜ਼ਾ ਜਾਰੀ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ। ਚੀਨੀ ਵਿਦੇਸ਼ ਮੰਤਰਾਲੇ ਦੇ ਏਸ਼ੀਆਈ ਮਾਮਲਿਆਂ ਦੇ ਵਿਭਾਗ ਦੇ ਕੌਂਸਲਰ ਜੀ ਰੋਂਗ ਨੇ ਟਵੀਟ ਕੀਤਾ, “ਭਾਰਤੀ ਵਿਦਿਆਰਥੀਆਂ ਨੂੰ ਦਿਲੋਂ ਵਧਾਈਆਂ! ਤੁਹਾਡਾ ਸਬਰ ਸਾਰਥਕ ਸਾਬਤ ਹੋਇਆ। ਮੈਂ, ਅਸਲ ਵਿੱਚ ਤੁਹਾਡੇ ਉਤਸ਼ਾਹ ਅਤੇ ਖੁਸ਼ੀ ਨੂੰ ਸਾਂਝਾ ਕਰ ਸਕਦੀ ਹਾਂ। #ਚੀਨ ਵਿੱਚ ਤੁਹਾਡਾ ਸੁਆਗਤ ਹੈ!”
ਉਨ੍ਹਾਂ ਦੇ ਟਵੀਟ ਨੇ ਨਵੀਂ ਦਿੱਲੀ ਵਿੱਚ ਚੀਨੀ ਦੂਤਾਵਾਸ ਵੱਲੋਂ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਚੀਨ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਵੀਜ਼ਾ ਸ਼ੁਰੂ ਕਰਨ ਲਈ ਵਿਸਤ੍ਰਿਤ ਘੋਸ਼ਣਾ ਦਾ ਹਵਾਲਾ ਦਿੱਤਾ। ਐਕਸ1-ਵੀਜ਼ਾ, ਐਲਾਨ ਮੁਤਾਬਕ ਉਹਨਾਂ ਵਿਦਿਆਰਥੀਆਂ ਨੂੰ ਜਾਰੀ ਕੀਤਾ ਜਾਵੇਗਾ ਜੋ ਉੱਚ ਅਕਾਦਮਿਕ ਸਿੱਖਿਆ ਲਈ ਲੰਮੇ ਸਮੇਂ ਲਈ ਚੀਨ ਜਾਣਾ ਚਾਹੁੰਦੇ ਹਨ। ਨਵੇਂ ਵਿਦਿਆਰਥੀਆਂ ਤੋਂ ਇਲਾਵਾ, ਇਨ੍ਹਾਂ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਹਨ ਜੋ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਚੀਨ ਵਾਪਸ ਜਾਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੀ ਧਮਕੀ, ‘ਮੂਸੇਵਾਲਾ ਦੇ ਕਤਲ ਦਾ ਬਦਲਾ ਲਵਾਂਗੇ, ਹਿਟਲਿਸਟ ‘ਚ ਟੌਪ ‘ਤੇ ਮਨਕੀਰਤ’
ਕੋਵਿਡ ਵੀਜ਼ਾ ਪਾਬੰਦੀਆਂ ਕਾਰਨ 23,000 ਤੋਂ ਵੱਧ ਭਾਰਤੀ ਵਿਦਿਆਰਥੀ ਘਰ ਵਾਪਸ ਚਲੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੈਡੀਕਲ ਵਿਦਿਆਰਥੀ ਹਨ। ਚੀਨ ਨੇ ਉਨ੍ਹਾਂ ਲੋਕਾਂ ਦੇ ਨਾਮ ਮੰਗੇ ਸਨ ਜੋ ਆਪਣੀ ਪੜ੍ਹਾਈ ਲਈ ਤੁਰੰਤ ਵਾਪਸ ਆਉਣਾ ਚਾਹੁੰਦੇ ਹਨ ਅਤੇ ਇਸ ਤੋਂ ਬਾਅਦ ਭਾਰਤ ਨੇ ਕਈ 100 ਵਿਦਿਆਰਥੀਆਂ ਦੀ ਸੂਚੀ ਸੌਂਪੀ ਸੀ। ਸ੍ਰੀਲੰਕਾ, ਪਾਕਿਸਤਾਨ, ਰੂਸ ਅਤੇ ਕਈ ਹੋਰ ਦੇਸ਼ਾਂ ਦੇ ਕੁਝ ਵਿਦਿਆਰਥੀ ਹਾਲ ਹੀ ਦੇ ਹਫ਼ਤਿਆਂ ਵਿੱਚ ਚਾਰਟਰਡ ਉਡਾਣਾਂ ਰਾਹੀਂ ਚੀਨ ਪਹੁੰਚ ਚੁੱਕੇ ਹਨ।
ਦਿੱਲੀ ਵਿੱਚ ਚੀਨੀ ਦੂਤਾਵਾਸ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਘੋਸ਼ਣਾ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀ ਵੀਜ਼ਾ ਨਵੇਂ ਵਿਦਿਆਰਥੀਆਂ ਦੇ ਨਾਲ-ਨਾਲ ਪੁਰਾਣੇ ਵਿਦਿਆਰਥੀਆਂ ਨੂੰ ਵੀ ਜਾਰੀ ਕੀਤਾ ਜਾਵੇਗਾ, ਜੋ ਕੋਵਿਡ ਵੀਜ਼ਾ ਪਾਬੰਦੀਆਂ ਕਾਰਨ ਚੀਨ ਦੀ ਯਾਤਰਾ ਨਹੀਂ ਕਰ ਸਕਦੇ ਸਨ। ਅਧਿਕਾਰਤ ਸੂਤਰਾਂ ਮੁਤਾਬਕ 1,000 ਤੋਂ ਵੱਧ ਪੁਰਾਣੇ ਭਾਰਤੀ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਇੱਛਾ ਪ੍ਰਗਟਾਈ ਹੈ।
ਵੀਡੀਓ ਲਈ ਕਲਿੱਕ ਕਰੋ -: