ਭਾਰਤ ਤੇ ਚੀਨ ਵਿਚ ਜਾਰੀ ਵਿਵਾਦ ਦੇ ਚੱਲਦੇ ਦੋਵੇਂ ਹੀ ਦੇਸ਼ਾਂ ਦੀ ਫੌਜ ਨੇ ਕਈ ਤਰ੍ਹਾਂ ਦੇ ਨਵੇਂ-ਨਵੇਂ ਬਦਲਾਅ ਕੀਤੇ ਹਨ। ਭਾਰਤ ਨੇ ਜਿਥੇ ਐੱਲਏਸੀ ਤੱਕ ਸੜਕਾਂ ਦਾ ਜਾਲ ਵਿਛਾਇਆ ਤਾਂ ਚੀਨ ਨੇ ਆਪਣੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਚੀਨ ਨੇ ਅਸਲੀ ਕੰਟਰੋਲ ਰੇਖਾ ‘ਤੇ ਭਾਰਤ ਫੌਜ ਦੀ ਗੱਲਬਾਤ ਨੂੰ ਡੀਕੋਡ ਕਰਨ ਲਈ ਚਲਾਏ ਜਾ ਰਹੇ ਆਪ੍ਰੇਸ਼ਨ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਨੇ ਉਂਝ ਤਾਂ ਸਾਲ 2022 ਵਿਚ ਟੀਐੱਮਡੀ ਯਾਨੀ ਤਿੱਬਤ ਮਿਲਟਰੀ ਡਿਸਟ੍ਰਿਕਟ ਵਿਚ ਹਿੰਦੀ ਟਰਾਂਸਲੇਟਰ ਜਾਂ ਕਹੋ ਇੰਟਰਪ੍ਰੇਟਰ ਦੀ ਭਰਤੀ ਲਈ ਯੁਵਾ ਗ੍ਰੈਜੂਏਟਸ ਦੀ ਭਾਲ ਸ਼ੁਰੂ ਕੀਤੀ ਸੀ ਤੇ ਇਕ ਸਾਲ ਵਿਚ ਆਖਰੀ ਚੀਨ ਦੀ ਤਲਾਸ਼ ਖਤਮ ਹੋ ਗਈ।
ਚੀਨੀ ਪੀਐੱਲਏ ਨੇ ਹੁਣੇ ਜਿਹੇ 19 ਅਜਿਹੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਹੈ ਜਿਨ੍ਹਾਂ ਦੀ ਹਿੰਦੀ ਵਿਚ ਪਕੜ ਮਜ਼ਬੂਤ ਹੈ। ਹਿੰਦੀ ਟਰਾਂਸਲੇਟਰ ਤੇ ਇੰਟਰਪ੍ਰੇਟਰ ਨੂੰ ਚੀਨੀ ਪੀਐੱਲਏ ਵਿਚ ਸ਼ਾਮਲ ਕਰ ਨਦੇ ਪਿੱਛੇ ਕੁਝ ਵੱਡੇ ਮਕਸਦ ਵਿਚ ਚੀਨੀ ਪੀਐੱਲਏ ਲਈ ਇੰਟੈਲੀਜੈਂਸ ਇਨਪੁੱਟ ਇਕੱਠਾ ਕਰਨਾ, ਭਾਰਤੀ ਫੌਜ ਦੇ ਜਵਾਨਾਂ ਦੀ ਗੱਲਬਾਤ ਦਾ ਟ੍ਰਾਂਸਕ੍ਰਿਪਟ ਨੂੰ ਮੈਂਡਰਿਨ ਵਿਚ ਟ੍ਰਾਂਸਲੇਟ ਕਰਨਾ ਤੇ ਐੱਲਏਸੀ ‘ਤੇ ਜਾਸੂਸੀ ਕਰਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇਹ ਲੋਕ ਭਾਰਤੀ ਫੌਜ ਦੀ ਗੱਲਬਾਤ ਨੂੰ ਸਮਝਣ ਲਈ LAC ‘ਤੇ ਤਾਇਨਾਤ ਫੌਜੀਆਂ ਨੂੰ ਹਿੰਦੀ ਵੀ ਸਿਖਾਉਣਗੇ।
TMD ਦੇ ਕਈ ਅਧਿਕਾਰੀਆਂ ਨੇ ਹਿੰਦੀ ਵਿੱਚ ਨਿਪੁੰਨ ਵਿਦਿਆਰਥੀਆਂ ਦੀ ਚੋਣ ਕਰਨ ਲਈ 25 ਮਾਰਚ 2022 ਤੋਂ 9 ਅਪ੍ਰੈਲ 2022 ਦਰਮਿਆਨ ਚੀਨ ਵਿੱਚ ਕਈ ਸੰਸਥਾਵਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਦੌਰਾ ਕੀਤਾ। ਇਸ ਦੌਰਾਨ, ਹਿੰਦੀ ਅਨੁਵਾਦਕਾਂ ਦੀ ਲੋੜ ਅਤੇ ਪੀ.ਐਲ.ਏ. ਵਿੱਚ ਉਹਨਾਂ ਦੇ ਕੰਮ ਨੂੰ ਸਮਝਾਉਣ ਲਈ ਸੈਮੀਨਾਰ ਅਤੇ ਲੈਕਚਰ ਵੀ ਦਿੱਤੇ ਗਏ। ਇਸ ਭਰਤੀ ਲਈ ਸਮਾਂ ਸੀਮਾ ਵੀ ਤੈਅ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪਠਾਨਕੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 600 ਗ੍ਰਾਮ ਹੈਰੋਇਨ ਸਣੇ 2 ਮੁਲਜ਼ਮ ਕੀਤੇ ਗ੍ਰਿਫਤਾਰ
ਚੀਨ ਨੇ ਤਿੱਬਤ ਦੀ ਸਿੱਖਿਆ ਪ੍ਰਣਾਲੀ ਨੂੰ ਪਹਿਲਾਂ ਹੀ ਬਦਲ ਦਿੱਤਾ ਹੈ। ਜਦੋਂ ਕਿ ਮੈਂਡਰਿਨ ਭਾਸ਼ਾ ਨੂੰ ਸਾਰੇ ਸਕੂਲਾਂ ਵਿੱਚ ਪਹਿਲੀ ਭਾਸ਼ਾ ਵਜੋਂ ਲਾਗੂ ਕੀਤਾ ਗਿਆ ਹੈ, ਚੀਨੀ ਫੌਜ ਹੁਣ ਐਲਏਸੀ ਦੇ ਨੇੜੇ ਪਿੰਡਾਂ ਵਿੱਚ ਤਿੱਬਤੀ ਪਰਿਵਾਰਾਂ ਦੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖੁਫੀਆ ਰਿਪੋਰਟਾਂ ਦੇ ਅਨੁਸਾਰ, ਚੀਨੀ ਪੀਐਲਏ ਸ਼ਿਕਾਨਹੇ ਫੌਜੀ ਕੈਂਪ ਵਿੱਚ 10 ਤੋਂ 18 ਸਾਲ ਦੇ ਬੱਚਿਆਂ ਨੂੰ ਚੀਨੀ, ਬੋਧੀ ਅਤੇ ਹਿੰਦੀ ਭਾਸ਼ਾ ਦੀ ਸਿਖਲਾਈ ਦੇ ਰਹੀ ਹੈ।