ਹਿੰਦ ਮਹਾਸਾਗਰ ਵਿਚ ਚੀਨ ਦੀ ਦਖਲਅੰਦਾਜ਼ੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਚੀਨੀ ਮਛੇਰਿਆਂ ਦੀ ਇੱਕ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ। ਕਿਸ਼ਤੀ ਵਿਚ ਚਾਲਕ ਦਲ ਸਮੇਤ ਕੁੱਲ 39 ਲੋਕ ਸਵਾਰ ਸਨ ਅਤੇ ਸਾਰੇ ਲਾਪਤਾ ਦੱਸੇ ਜਾ ਰਹੇ ਹਨ। ਇਹ ਘਟਨਾ ਮੰਗਲਵਾਰ ਤੜਕੇ 3 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। 39 ਲੋਕਾਂ ਵਿੱਚ ਕਈ ਹੋਰ ਦੇਸ਼ਾਂ ਦੇ ਨਾਗਰਿਕ ਵੀ ਸਵਾਰ ਸਨ।
ਇੱਕ ਰਿਪੋਰਟ ਮੁਤਾਬਕ ਮੰਗਲਵਾਰ ਤੜਕੇ ਵਾਪਰੀ ਇਸ ਘਟਨਾ ਵਿੱਚ ਕਿਸ਼ਤੀ ਵਿੱਚ ਸਵਾਰ ਸਾਰੇ 39 ਲੋਕ ਲਾਪਤਾ ਹਨ। ਰਿਪੋਰਟ ਮੁਤਾਬਕ ਕਿਸ਼ਤੀ ‘ਤੇ ਚੀਨ ਦੇ 17, ਇੰਡੋਨੇਸ਼ੀਆ ਦੇ 17 ਅਤੇ ਫਿਲੀਪੀਨਜ਼ ਦੇ 5 ਲੋਕ ਸਵਾਰ ਸਨ। ਘਟਨਾ ਤੋਂ ਬਾਅਦ ਜਿਨਪਿੰਗ ਸਰਕਾਰ ਨੇ ਘਟਨਾ ‘ਚ ਬਚੇ ਲੋਕਾਂ ਦੀ ਭਾਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਰਿਪੋਰਟ ਵਿਚ ਕਿਹਾ ਹੈ ਕਿ ਕਿਸ਼ਤੀ ਡੁੱਬਣ ਦੀ ਘਟਨਾ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵਿਦੇਸ਼ਾਂ ਵਿਚ ਆਪਣੇ ਡਿਪਲੋਮੈਟਾਂ ਦੇ ਨਾਲ-ਨਾਲ ਖੇਤੀਬਾੜੀ ਅਤੇ ਆਵਾਜਾਈ ਮੰਤਰਾਲਿਆਂ ਨੂੰ ਕਿਸ਼ਤੀ ਵਿਚ ਸਵਾਰ ਲੋਕਾਂ ਦੀ ਭਾਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਚੀਨੀ ਮਛੇਰਿਆਂ ਨਾਲ ਭਰੀ ਕਿਸ਼ਤੀ ਹਿੰਦ ਮਹਾਸਾਗਰ ‘ਚ ਕਿੱਥੇ ਡੁੱਬੀ ਹੈ, ਇਸ ਦਾ ਸਹੀ ਸਥਾਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਫਿਲੀਪੀਨਜ਼ ਕੋਰਟ ਗਾਰਡ ਕਮਾਂਡ ਸੈਂਟਰ ਵੱਲੋਂ ਵੀ ਘਟਨਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸ਼ਤੀ ਦੇ ਆਖਰੀ ਸਥਾਨ ਦੇ ਆਲੇ-ਦੁਆਲੇ ਦੇ ਖੇਤਰ ਦੀ ਤਲਾਸ਼ੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : ਚੇਨ ਝਪੱਟਣ ਦੀ ਕੋਸ਼ਿਸ਼ ‘ਚ ਗੱਡੀ ‘ਚੋਂ ਬਦਮਾਸ਼ਾਂ ਨੇ ਸੜਕ ‘ਤੇ ਘਸੀਟੀ ਔਰਤ, ਵਾਲ-ਵਾਲ ਬਚੀ ਜਾਨ
ਮੰਨਿਆ ਜਾਂਦਾ ਹੈ ਕਿ ਚੀਨ ਦੁਨੀਆ ਦਾ ਸਭ ਤੋਂ ਵੱਡਾ ਫਿਸ਼ਿੰਗ ਫਲੀਟ ਚਲਾਉਂਦਾ ਹੈ। ਚੀਨ ਦੇ ਬੇੜੇ ਵਿੱਚ ਕਈ ਅਜਿਹੀਆਂ ਕਿਸ਼ਤੀਆਂ ਹਨ ਜੋ ਕਈ ਮਹੀਨਿਆਂ ਜਾਂ ਸਾਲਾਂ ਤੱਕ ਸਮੁੰਦਰ ਵਿੱਚ ਰੁਕਣ ਸਕਦੀਆਂ ਹਨ। ਹਿੰਦ ਮਹਾਸਾਗਰ ਵਿੱਚ ਕਿਸ਼ਤੀ ਡੁੱਬਣ ਦੀ ਇਹ ਘਟਨਾ ਕਿਵੇਂ ਵਾਪਰੀ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਸਮੁੰਦਰ ਵਿੱਚ ਅਜਿਹੀਆਂ ਜ਼ਿਆਦਾਤਰ ਘਟਨਾਵਾਂ ਲਈ ਮੌਸਮ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: