ਅਜਨਾਲਾ ਦੇ ਪਿੰਡ ਸ਼ੇਖ ਭੱਟੀ ਵਿੱਚ ਕੁਝ ਇਸਾਈ ਲੋਕਾਂ ਵੱਲੋਂ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ‘ਤੇ ਪਥਰਾਅ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪਿੰਡ ਦੀ ਪੰਚਾਇਤ ਨੂੰ 2 ਲੱਖ ਰੁਪਏ ਧਰਮਸ਼ਾਲਾ ਲਈ ਆਏ ਸਨ।
ਪਿੰਡ ਦੀ ਮਹਿਲਾ ਸਰਪੰਚ ਵੱਲੋਂ ਗੁਰੂ ਘਰ ਅਤੇ ਚਰਚ ਨੂੰ 1-1 ਲੱਖ ਰੁਪਏ ਦੇਣ ਦੀ ਗੱਲ ਕੀਤੀ ਗਈ। ਕੁਝ ਇਸਾਈ ਲੋਕਾਂ ਵੱਲੋਂ ਅੱਜ ਪਿੰਡ ਵਿੱਚ ਵੱਡਾ ਇਕੱਠ ਸੱਦ ਕੇ ਸਾਰੀ ਗਰਾਂਟ ਹੀ ਚਰਚ ਨੂੰ ਦੇਣ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ : ਗੁਜਰਾਤ ‘ਚ ਵੱਡਾ ਹਾਦਸਾ, 5 ਦਿਨ ਪਹਿਲਾਂ ਖੋਲ੍ਹਿਆ ਇਤਿਹਾਸਕ ਪੁਲ ਟੁੱਟਿਆ, 60 ਤੋਂ ਵੱਧ ਮੌਤਾਂ
ਇਸ ‘ਤੇ ਭੀੜ ਵੱਲੋਂ ਪਹਿਲਾਂ ਸਰਪੰਚਣੀ ਦੇ ਘਰਵਾਲੇ ਨੂੰ ਕੁੱਟਮਾਰ ਕੀਤੀ ਗਈ, ਇਸ ਤੋਂ ਬਾਅਦ ਭੜਕੇ ਹੋਏ ਇਸਾਈ ਲੋਕਾਂ ਨੇ ਗੁਰੂ ਘਰ ‘ਤੇ ਪੱਥਰਬਾਜ਼ੀ ਕੀਤੀ। ਭੀੜ ਵੱਲੋਂ ਪਿੰਡ ਵਿੱਚ ਹੋਰ ਲੋਕਾਂ ਨਾਲ ਵੀ ਕੁੱਟਮਾਰ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: