ਤਰਨਤਾਰਨ ਸ਼ਹਿਰ ਵਿੱਚ ਇੱਕ ਚਰਚ ਵਿੱਚ ਭੰਨ-ਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਾ ਹੈ। ਜਾਣਕਾਰੀ ਮੁਤਾਬਕ ਰਾਤ 12.30 ਵਜੇ ਚਾਰ ਦੋਸ਼ੀ ਚਰਚ ਵਿੱਚ ਦਾਖਲ ਹੋਏ। CCTV ਵਿੱਚ ਦੋ ਦੋਸ਼ੀ ਦਿਖਾਈ ਦਿੱਤੇ, ਜਿਨ੍ਹਾਂ ਨੇ ਚਰਚ ਦੇ ਬਾਹਰ ਲੱਗੀ ਭਗਵਾਨ ਯੀਸ਼ੂ ਤੇ ਮਾਂ ਮਰੀਅਮ ਦੀ ਮੂਰਤੀ ਦਾ ਸਿਰ ਭੰਨ ਦਿੱਤਾ।
ਇਸ ਤੋਂ ਬਾਅਦ ਤੋਂ ਇਲਾਕੇ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਜੰਡਿਆਲਾ ਦੇ ਕੋਲ ਪਿੰਡ ਵਿੱਚ ਇਸਾਈਆਂ ਤੇ ਨਿਹੰਗਾਂ ਵਿਚਾਲੇ ਝੜਪ ਹੋਈ ਸੀ।
ਘਟਨਾ ਤਰਨਤਾਰਨ ਦੇ ਕਸਬਾ ਪੱਟੀ ਦੇ ਪਿੰਡ ਠਰਪੁਰ ਦੀ ਹੈ। ਬੀਤੀ ਰਾਤ 12.30 ਵਜੇ ਕਰੀਬ 4 ਅਣਪਛਾਤੇ ਲੋਕ ਚਰਚ ਵਿੱਚ ਦਾਖਲ ਹੋਏ ਤੇ ਗਾਰਡ ਦੇ ਸਿਰ ‘ਤੇ ਪਿਸਤੌਲ ਰਖ ਉਸ ਦੀ ਬਾਂਹ ਨੂੰ ਬੰਨ੍ਹ ਦਿੱਤਾ। ਚਰਚ ਵਿੱਚ ਬਣੀ ਪਹਿਲੀ ਮੰਜ਼ਿਲ ‘ਤੇ ਮਾਤਾ ਮਰੀਅਮ ਤੇ ਭਗਵਾਨ ਯੀਸ਼ੂ ਦੀ ਮੂਰਤੀ ਨੂੰ ਤੋੜ ਦਿੱਤਾ।
ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ। ਦੋਸ਼ੀਆਂ ਨੇ ਮੂਰਤੀ ਦਾ ਸਿਰ ਵੱਖ ਕੀਤਾ ਤੇ ਉਸ ਨੂੰ ਚੁੱਕ ਕੇ ਨਾਲ ਲੈ ਗੇ। ਜਾਣ ਵੇਲੇ ਦੋਸ਼ੀ ਚਰਚ ਦੇ ਅੰਦਰ ਖੜ੍ਹੀ ਕਾਰ ਨੂੰ ਵੀ ਅੱਗ ਲਾ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦੀ ਸਥਿਤੀ ਬਣ ਚੁੱਕੀ ਹੈ।
ਘਟਨਾ ਮਗਰੋਂ ਹੁਣ ਇਸਾਈ ਧਰਮ ਦੇ ਲੋਕਾਂ ਨੇ ਸਵੇਰੇ ਪੱਟੀ-ਖੇਮਕਰਨ ਰਾਜ ਮਾਰਗ ਨੂੰ ਬੰਦ ਕਰ ਦਿੱਤਾ ਹੈ। ਧਰਨੇ ‘ਤੇ ਬੈਠੇ ਇਸਾਈ ਭਾਈਚਾਰੇ ਦੇ ਲੋਕ ਇਨਸਾਫ ਤੇ ਦੋਸ਼ੀਆਂ ਨੂੰ ਫੜਨ ਦੀ ਮੰਗ ਕਰ ਰਹੇ ਹਨ। ਪੁਲਿਸ ਮੌਕੇ ‘ਤੇ ਪਹੁੰਚੀ ਹੈ ਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚੀਨ ਸਰਹੱਦ ‘ਤੇ ਗਏ ਮਾਊਂਟ ਐਵਰੇਸਟ ਫਤਿਹ ਕਰਨ ਵਾਲਾ ਮਾਊਂਟੇਨੀਅਰ 7 ਦਿਨਾਂ ਤੋਂ ਲਾਪਤਾ
ਬੀਤੇ ਐਤਵਾਰ ਨੂੰ ਜੰਡਿਆਲਾ ਗੁਰੂ ਦੇ ਪਿੰਡ ਡਡੂਆਣਾ ਵਿੱਚ ਚੱਲ ਰਹੇ ਇਸਾਈ ਪ੍ਰੋਗਰਾਮ ਨੂੰ ਨਿਹੰਗ ਸਿੱਖਾਂ ਨੇ ਰੁਕਵਾ ਦਿੱਤਾ ਸੀ। ਨਿਹੰਗਾਂ ਨੇ ਉਥੇ ਭੰਨ-ਤੋੜ ਵੀ ਕੀਤੀ ਸੀ। ਪੁਲਿਸ ਨੇ ਇਸ ਘਟਨਾ ਤੋਂ ਬਾਅਦ 150 ਨਿਹੰਗ ਸਿੱਖਾਂ ਖਿਲਾਫ ਮਾਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: