ਪੰਜਾਬ ਦੇ ਨਵਾਂਸ਼ਹਿਰ ਵਿਚ ਸੀਆਈਏ ਸਟਾਫ ਨੇ ਗੈਂਗਸਟਰ ਸੁੱਖਾ ਕਾਹਲਵਾਂ ਕੇਸ ਵਿਚ ਗਵਾਹ ਦੀ ਹੱਤਿਆ ਦੀ ਫਿਰਾਕ ਵਿਚ ਘੁੰਮ ਰਹੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿਚ ਕੁਝ ਲੋਕ ਹਥਿਆਰ ਲੈ ਕੇ ਘੁੰਮ ਰਹੇ ਹਨ ਤੇ ਵੱਡੀ ਵਾਰਦਾਤ ਦੀ ਫਿਰਾਕ ਵਿਚ ਹਨ। ਇਸ ਦੇ ਬਾਅਦ ਪੁਲਿਸ ਨੇ ਨਾਕਾਬੰਦੀ ਦੌਰਾਨ 7 ਲੋਕਾਂ ਨੂੰ ਗ੍ਰਿਫਤਾਰ ਕੀਤਾ।
ਤਲਾਸ਼ੀ ਵਿਚ ਦੋਸ਼ੀਆਂ ਤੋਂ ਦੋ ਦੇਸੀ ਪਿਸਤੌਲਾਂ, ਚਾਰ ਮੈਗਜ਼ੀਨ, 15 ਕਾਰਤੂਸ ਬਰਾਮਦ ਹੋਏ ਹਨ। ਦੋਸ਼ੀਆਂ ਦੀ ਪਛਾਣ ਨਵਾਂਸ਼ਹਿਰ ਦੇ ਪਿੰਡ ਕਿਸ਼ਨਪੁਰਾ ਦੇ ਰਹਿਣ ਵਾਲੇ ਰੋਹਿਤ ਕੁਮਾਰ ਉਰਫ ਸੰਮਾ, ਪਿੰਡ ਸਲੋਹ ਦੇ ਰਹਿਣ ਵਾਲੇ ਓਮ ਬਹਾਦੁਰ ਉਰਫ ਸਾਹਿਲ ਤੋਂ ਇਲਾਵਾ ਫਿਲੌਰ ਦੇ ਰਹਿਣ ਵਾਲੇ ਰਣਜੋਧ ਸਿੰਘ, ਰਾਜਿੰਦਰ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ, ਸ਼ੀਸ਼ ਕੁਮਾਰ ਤੋਂ ਇਲਾਵਾ ਫਾਜ਼ਲਿਕਾ ਦੇ ਰਹਿਣ ਵਾਲੇ ਰੁਪੇਸ਼ ਕੁਮਾਰ ਵਜੋਂ ਹੋਈ ਹੈ।
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਮਰੀਕਾ ਵਿਚ ਰਹਿਣ ਵਾਲੇ ਅੰਮ੍ਰਿਤਪਾਲ ਦੇ ਕਹਿਣ ‘ਤੇ ਸੁੱਖਾ ਕਾਹਲਵਾਂ ਮਾਮਲੇ ਵਿਚ ਗਵਾਹ ਗੋਪੀ ਨਿੱਜਰ ਦੀ ਹੱਤਿਆ ਕਰਨੀ ਸੀ। ਨਿੱਜਰ ਅਕਸਰ ਜ਼ਿਲ੍ਹੇ ਵਿਚ ਆਉਂਦਾ-ਜਾਂਦਾ ਸੀ। ਇਸ ਦੇ ਚੱਲਦੇ ਦੋਸ਼ੀ ਉਸ ਦੀ ਹਰ ਮੂਵਮੈਂਟ ਦੀ ਜਾਣਕਾਰੀ ਰੱਖਦੇ ਸੀਤਾਂ ਕਿ ਮੌਕਾ ਮਿਲਦੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਰਜਿੰਦਰ ਸਿੰਘ ਖ਼ਿਲਾਫ਼ ਫਿਰੋਜ਼ਪੁਰ ਵਿੱਚ ਦੋ ਵੱਖ-ਵੱਖ ਕੇਸ, ਫਿਰੋਜ਼ਪੁਰ ਤੋਂ ਇਲਾਵਾ ਰਾਜਸਥਾਨ ਦੇ ਕੋਟਕਪੂਰਾ, ਜ਼ਿਲ੍ਹਾ ਰਾਏ ਸਿੰਘ ਨਗਰ ਦੇ ਥਾਣਾ ਘੱਗਾ ਖੁਰਦ ਵਿੱਚ ਮੁਲਜ਼ਮ ਗੁਰਪ੍ਰੀਤ ਖ਼ਿਲਾਫ਼ ਅਸਲਾ ਐਕਟ ਤਹਿਤ ਇੱਕ ਕੇਸ ਦਰਜ ਹੈ। ਮੁਲਜ਼ਮ ਸ਼ਸ਼ੀ ਕੁਮਾਰ ਖ਼ਿਲਾਫ਼ ਫਿਰੋਜ਼ਪੁਰ ਵਿੱਚ ਇੱਕ ਕੇਸ, ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਕੁੱਲ ਦੋ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਵਿੱਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਜਦਕਿ ਰਣਜੋਧ ਸਿੰਘ ਖਿਲਾਫ ਫਿਰੋਜ਼ਪੁਰ ‘ਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਨਵਾਂਸ਼ਹਿਰ ਦੇ ਓਮ ਬਹਾਦੁਰ ਅਤੇ ਰੋਹਿਤ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।