ਪੰਜਾਬ ਦੇ ਕਪੂਰਥਲਾ ਵਿਚ ਮਾਡਰਨ ਜੇਲ੍ਹ ਵਿਚ ਹਵਾਲਾਤੀਆਂ ਦੇ ਦੋ ਗੁੱਟ ਮਾਮੂਲੀ ਗੱਲ ਨੂੰ ਲੈ ਕੇ ਆਪਸ ਵਿਚ ਭਿੜ ਗਏ। ਇਕ ਦੂਜੇ ‘ਤੇ ਲੋਹੇ ਦੀ ਪੱਤੀ ਨਾਲ ਬਣੇ ਹਥਿਆਰਾਂ ਨਾਲ ਵਾਰ ਕੀਤਾ। 2 ਹਵਾਲਾਤੀਆਂ ਨੂੰ ਜ਼ਖਮੀ ਹੋਣ ‘ਤੇ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਸਹਾਇਕ ਸੁਪਰੀਡੈਂਟ ਗੌਰਵਦੀਪ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਕੋਤਵਾਲੀ ਵਿਚ 12 ਕੈਦੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਮਾਡਰਨ ਜੇਲ੍ਹ ਕਪੂਰਥਲਾ ਵਿਚ ਕੈਦੀਆਂ ਦੇ ਦੋ ਗੁਟਾਂ ਵਿਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਦੋਵੇਂ ਗੁਟਾਂ ਦੇ ਲੋਕ ਆਪਸ ਵਿਚ ਇਕ-ਦੂਜੇ ‘ਤੇ ਲੋਹੇ ਦੀਆਂ ਪੱਤੀਆਂ ਨੂੰ ਘਿਸ ਕੇ ਬਣਾਏ ਗਏ ਹਥਿਆਰਾਂ ਨਾਲ ਵਾਰ ਕਰਨ ਲੱਗੇ। ਇਸ ਝਗੜੇ ਵਿਚ ਦੋ ਹਵਾਲਾਤੀ ਬਲਵਿੰਦਰ ਤੇ ਹਰਵਿੰਦਰ ਦੇ ਜ਼ਖਮੀ ਹੋਣ ਦ ਖਬਰ ਹੈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਚ ਦਾਖਲ ਕਰਾਇਆ ਗਿਆ ਹੈ।
ਦੂਜੇ ਪਾਸੇ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਗੌਰਵਦੀਪ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਕੋਤਵਾਲੀ ਵਿਚ 12 ਕੈਦੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਦੀ ਪੁਸ਼ਟੀ ਜਾਂਚ ਅਧਿਕਾਰੀ ਏਐੱਸਆਈ ਬਲਦੇਵ ਸਿੰਘ ਨੇ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
FIR ਵਿਚ ਹਵਾਲਾਤੀ ਬਲਵਿੰਦਰ ਸਿੰਘ ਵਾਸੀ ਪਿੰਡ ਲਟੀਆਂਵਾਲਾ, ਵਿਕਾਸ ਵਾਸੀ ਕਪੂਰਥਲਾ, ਪ੍ਰਸ਼ਾਂਤ ਰਾਏ ਵਾਸੀ ਫਗਵਾੜਾ, ਨਵਦੀਪ ਸਿੰਘ ਵਾਸੀ ਐੱਸਬੀਐੱਸ ਨਗਰ, ਅਮਨਦੀਪ ਸਿੰਘ ਵਾਸੀ ਹੁਸ਼ਿਆਰਪੁਰ, ਕਰਨਦੀਪ ਸਿੰਘ ਵਾਸੀ ਬੇਗੋਵਾਲ, ਗੁਲਸ਼ਨ ਕੁਮਾਰ ਵਾਸੀ ਕੋਟਕਪੂਰਾ, ਹਿਮਾਲਿਆ ਵਾਸੀ ਜਲੰਧਰ ਕੈਂਟ, ਅਮਰਜੀਤ ਸਿੰਘ ਵਾਸੀ ਥਾਣਾ ਜੰਡਿਆਲਾ ਜਲੰਧਰ, ਨਛੱਤਰ ਸਿੰਘ ਵਾਸੀ ਪਿੰਡ ਬੂਹ ਕਪੂਰਥਲਾ, ਹਰਵਿੰਦਰ ਸਿੰਘ ਵਾਸੀ ਪਿੰਡ ਰਤਾਕਦੀਮ ਕਪੂਰਥਲਾ ਤੇ ਰਵੀ ਕੁਮਾਰ ਵਾਸੀ ਮਕਸੂਦਾਂ ਜਲੰਧਰ ਨਾਮਜ਼ਦ ਹੈ।