ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਵਿਚ ਐਤਵਾਰ ਦੇਰ ਰਾਤ 2 ਧਿਰਾਂ ਵਿਚਾਲੇ ਝੜਪ ਦੇ ਬਾਅਦ ਫਾਇਰਿੰਗ ਹੋਈ। ਗੋਲੀਬਾਰੀ ਵਿਚ 2 ਲੋਕ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਇਕ ਨੌਜਵਾਨ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਰੈਫਰ ਕਰ ਦਿੱਤਾ ਜਿਸ ਦਾ ਇਲਾਜ ਜਲੰਰ ਦੇ ਨਿੱਜੀ ਹਸਪਤਾਲ ਵਿ ਚਚੱਲ ਰਿਹਾ ਹੈ।
ਦੂਜੇ ਪਾਸੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਡੀਐੱਸਪੀ ਸਬ-ਡਵੀਜ਼ਨ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਸਿਟੀ ਥਾਣਾ ਪੁਲਿਸ ਨੇ ਨੋਟਿਸ ਲੈਂਦੇ ਹੋਏ ਦੋਵੇਂ ਧਿਰਾਂ ਦੇ 6 ਲੋਕਾਂ ਨੂੰ ਨਾਮਜ਼ਦ ਕਰ ਲਿਆ। ਵੱਖ-ਵੱਖ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ। ਇਕ ਮੁਲਜ਼ਮ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਟਕਰਾਅ ਦੇ ਪਿੱਛੇ ਦੀ ਵਜ੍ਹਾ ਜਾਣਨ ਦੀ ਕੋਸ਼ਿਸ਼ ਜਾਰੀ ਹੈ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਲਗਭਗ ਡੇਢ ਵਜੇ ਮੁਹੱਲਾ ਮਹਿਤਾਬਗੜ੍ਹ ਵਿਚ 2 ਧਿਰਾਂ ਵਿਚ ਕਿਹਾ ਸੁਣੀ ਦੇ ਬਾਅਦ ਗੱਲ ਇੰਨੀ ਵੱਧ ਗਈ ਕਿ ਫਾਇਰਿੰਗ ਕੀਤੀ ਗਈ। ਜ਼ਖਮੀਆਂ ਵਿਚ ਪਵਨਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਸ਼ਾਮਲ ਹਨ। ਮਨਪ੍ਰੀਤ ਸਿੰਘ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ। ਮਾਮਲਾ ਨਸ਼ਾ ਤਸਕਰੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ‘ਪ੍ਰਤਾਪ ਬਾਜਵਾ ਨੂੰ ਤੁਰੰਤ ਪਾਰਟੀ ‘ਚੋਂ ਕੱਢਿਆ ਜਾਵੇ ਤੇ ਉਨ੍ਹਾਂ ਖਿਲਾਫ਼ ਐਕਸ਼ਨ ਲਿਆ ਜਾਵੇ’ : ਮੰਤਰੀ ਹਰਪਾਲ ਚੀਮਾ
ਜ਼ਖਮੀ ਪਵਨਪ੍ਰੀਤ ਸਿੰਘ ਦੀ ਮਾਂ ਜਸਵੀਰ ਕੌਰ ਨੇ ਦੱਸਿਆ ਕਿ ਉਹ ਦੇਰ ਰਾਤ ਮਾਤਾ ਦੇ ਮੰਦਰ ਤੋਂ ਮੱਥਾ ਟੇਕ ਕੇ ਵਾਪਸਆ ਰਹੇ ਸਨ ਕਿ ਅਚਾਨਕ ਸੰਨੀ ਨਾਂ ਦਾ ਵਿਅਕਤੀ ਉਨ੍ਹਾਂ ਦੀ ਗੱਡੀ ਦੇ ਅੱਗੇ ਖੜ੍ਹਾ ਹੋ ਗਿਆ ਤੇ ਗਾਲ੍ਹਾਂ ਕੱਢਣ ਲੱਗਾ। ਉਸ ਦੇ ਪੁੱਤਰ ਪਵਨਪ੍ਰੀਤ ਨੇ ਰੋਕਿਆ ਤਾਂ ਉਸ ਨੇ ਫਾਇਰਿੰਗ ਕਰ ਦਿੱਤੀ। 3-4 ਰਾਊਂਡ ਫਾਇਰ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -: