ਤੇਲੰਗਾਨਾ ਦੇ ਵੇਮੁਲਾਵਾੜਾ ਵਿੱਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਥੇ ਰਹਿਣ ਵਾਲੀ ਇੱਕ ਔਰਤ ਦੇ ਢਿੱਡ ਵਿੱਚੋਂ ਡਾਕਟਰਾਂ ਨੇ ਸਰਜਰੀ ਕਰਕੇ ਇੱਕ ਰੁਮਾਲ ਕੱਢਿਆ ਹੈ, ਜੋਕਿ ਇੱਕ ਸਾਲ ਪਹਿਲਾਂ ਬੱਚੇ ਦੀ ਸੀਜੇਰੀਅਨ ਡਿਲਵਰੀ ਦੌਰਾਨ ਡਾਕਟਰਾਂ ਨੇ ਉਸ ਦੇ ਢਿੱਡ ਵਿੱਚ ਹੀ ਛੱਡ ਦਿੱਤਾ ਸੀ। ਪੀੜਤਾ ਨਵਿਆ ਸ਼੍ਰੀ ਦੀ ਜਗਤਿਆਲ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ ਵਿੱਚ ਡਿਲਵਰੀ ਹੋਈ ਸੀ। ਇਸ ਤੋਂ ਬਾਅਦ ਔਰਤ ਨੂੰ ਲਗਾਤਾਰ ਪੇਟ ਦਰਦ ਹੋਣ ਲੱਗਾ।
ਜਦੋਂ ਉਸਨੇ ਇੱਕ ਨਿੱਜੀ ਹਸਪਤਾਲ ਵਿੱਚ ਸੀਟੀ ਸਕੈਨ ਕਰਵਾਇਆ ਤਾਂ ਉਸਦੇ ਪੇਟ ਵਿੱਚ ਇੱਕ ਕੱਪੜਾ ਦਿਸਿਆ, ਜਿਸ ਨੂੰ ਸਰਜਰੀ ਰਾਹੀਂ ਬਾਹਰ ਕੱਢਿਆ ਗਿਆ ਹੈ। ਨਵਿਆ ਸ਼੍ਰੀ ਨੇ ਆਪਣੀ ਸਰਜਰੀ ਦੀਆਂ ਵੀਡੀਓ ਅਤੇ ਫੋਟੋਆਂ ਮੀਡੀਆ ਨਾਲ ਸ਼ੇਅਰ ਕੀਤੀਆਂ ਹਨ।
ਵੇਮੁਲਾਵਾੜਾ ਦੀ ਰਹਿਣ ਵਾਲੀ ਨਵਿਆ ਸ਼੍ਰੀ ਨੂੰ 28 ਦਸੰਬਰ 2021 ਨੂੰ ਜਗਤਿਆਲ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਕ ਦਿਨ ਬਾਅਦ ਨਵਿਆ ਨੇ ਸੀ-ਸੈਕਸ਼ਨ ਸਰਜਰੀ ਰਾਹੀਂ ਇੱਕ ਬੱਚੇ ਨੂੰ ਜਨਮ ਦਿੱਤਾ। ਪਰ ਸਰਜਰੀ ਤੋਂ ਬਾਅਦ ਉਸ ਨੂੰ ਪਾਚਨ, ਟਾਇਲਟ ਅਤੇ ਲਗਾਤਾਰ ਪੇਟ ਦਰਦ ਦੀ ਸਮੱਸਿਆ ਹੋਣ ਲੱਗੀ। ਇੱਕ ਸਾਲ ਤੱਕ ਲਗਾਤਾਰ ਇਸ ਦਰਦ ਨਾਲ ਜੂਝਣ ਤੋਂ ਬਾਅਦ ਨਵਿਆ ਸ਼੍ਰੀ ਨੇ ਇੱਕ ਨਿੱਜੀ ਹਸਪਤਾਲ ਵਿੱਚ ਟੈਸਟ ਕਰਵਾਇਆ।
ਨਵਿਆ ਨੇ ਮੀਡੀਆ ਨੂੰ ਦੱਸਿਆ, “ਮੈਨੂੰ ਇੱਕ ਸਾਲ ਤੋਂ ਢਿੱਡ ਪੀੜ ਹੋ ਰਹੀ ਸੀ। ਜਦੋਂ ਮੈਂ ਸੀਟੀ ਸਕੈਨ ਕਰਾਇਆ ਤਾਂ ਡਾਕਟਰਾਂ ਨੇ ਟਿਊਮਰ ਵਰਗੀ ਸੋਜ ਪਾਈ। ਮੈਨੂੰ ਅਪਰੇਸ਼ਨ ਕਰਨ ਲਈ ਕਿਹਾ ਗਿਆ। ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਮੇਰੇ ਢਿੱਡ ਵਿੱਚੋਂ ਕੱਪੜਾ ਕੱਢਿਆ। ਇਸ ਕਾਰਨ ਢਿੱਡ ‘ਚ ਇਨਫੈਕਸ਼ਨ ਹੋ ਗਈ ਸੀ। ਨਵਿਆ ਨੇ ਸਰਜਰੀ ਦੇ ਵਿਜ਼ੂਅਲਸ ਅਤੇ ਕੱਪੜਾ ਵੀ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ : ਕਲਿਯੁੱਗੀ ਪੁੱਤ ਨੇ ਡੰਡੇ ਨਾਲ ਕੁੱਟਿਆ ਬੁੱਢਾ ਪਿਓ, ਜੇਬ ‘ਚੋਂ ਪੈਸੇ ਵੀ ਕੱਢੇ, ਉਧਾਰ ਰੁ. ਲੈ ਕੇ ਪਹੁੰਚਿਆ ਹਸਪਤਾਲ
ਜਗਤਿਆਲ ਹਸਪਤਾਲ ਦੇ ਇੰਚਾਰਜ ਡਾਕਟਰ ਸ਼ਸ਼ੀਕਾਂਤ ਨੇ ਕਿਹਾ, ‘ਸਾਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਇਸ ਬਾਰੇ ਸਾਨੂੰ ਮੀਡੀਆ ਤੋਂ ਪਤਾ ਲੱਗਾ। ਸ਼ਿਕਾਇਤਕਰਤਾ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਹੈ। ਨਵਿਆ ਸ਼੍ਰੀ ਹਸਪਤਾਲ ‘ਚ ਡਿਲੀਵਰੀ ਲਈ ਆਈ ਸੀ। ਹਾਲਾਂਕਿ ਉਸ ਨੇ ਸਰਜਰੀ ਤੋਂ ਬਾਅਦ ਕਿਸੇ ਵੀ ਪੇਚੀਦਗੀ ਦੀ ਰਿਪੋਰਟ ਨਹੀਂ ਕੀਤੀ।
ਵੀਡੀਓ ਲਈ ਕਲਿੱਕ ਕਰੋ -: