ਜਲੰਧਰ ‘ਚ ਬੁੱਧਵਾਰ ਨੂੰ ਵੀ ਆਸਮਾਨ ਵਿੱਚ ਬੱਦਲਵਾਈ ਰਹੇਗੀ ਅਤੇ ਕੁਝ ਥਾਵਾਂ ‘ਤੇ ਹਲਕੀ ਕਿਣਮਿਣ ਦੀ ਵੀ ਸੰਭਾਵਨਾ ਹੈ। ਬੁੱਧਵਾਰ ਨੂੰ ਸਵੇਰ ਅਤੇ ਰਾਤ ਨੂੰ ਮੌਸਮ ਠੰਡਾ ਰਹੇਗਾ, ਜਦੋਂ ਕਿ ਤਾਪਮਾਨ ਵਧਣ ਕਾਰਨ ਦੁਪਹਿਰ ਨੂੰ ਗਰਮੀ ਵਿੱਚ ਵਾਧਾ ਹੋਵੇਗਾ। ਗਰਮੀ ਅਤੇ ਨਮੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 48 ਘੰਟਿਆਂ ਦੌਰਾਨ ਮੌਸਮ ਅਜਿਹਾ ਹੀ ਰਹੇਗਾ।
ਸ਼ੁੱਕਰਵਾਰ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ। ਬੁੱਧਵਾਰ ਨੂੰ ਤਾਪਮਾਨ ਵਧੇਗਾ। ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹੇਗਾ। 17 ਸਤੰਬਰ ਤੋਂ ਬਾਅਦ ਅਸਮਾਨ ਸਾਫ਼ ਹੋ ਜਾਵੇਗਾ। ਮੌਸਮ ਵਿਗਿਆਨੀ ਡਾ. ਵਿਨੀਤ ਸ਼ਰਮਾ ਨੇ ਦੱਸਿਆ ਕਿ ਦੋ ਦਿਨਾਂ ਬਾਅਦ ਮੌਸਮ ਫਿਰ ਤੋਂ ਬਦਲ ਸਕਦਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਸਰਦੀਆਂ ਦਾ ਮੌਸਮ ਜਲਦੀ ਆ ਸਕਦਾ ਹੈ।
ਪਿਛਲੇ ਹਫਤੇ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਸੀ। ਸੋਮਵਾਰ ਨੂੰ ਮੌਸਮ ‘ਚ ਆਈ ਤਬਦੀਲੀ ਤੋਂ ਬਾਅਦ ਤਾਪਮਾਨ ‘ਚ ਕਰੀਬ 7 ਫੀਸਦੀ ਦਾ ਵਾਧਾ ਹੋਇਆ ਹੈ। ਮੰਗਲਵਾਰ ਨੂੰ ਵੀ ਆਸਮਾਨ ਬੱਦਲਵਾਈ ਵਾਲਾ ਸੀ ਅਤੇ ਕੁਝ ਖੇਤਰਾਂ ਵਿੱਚ ਕਿਣਮਿਣ ਵੀ ਹੋਈ, ਇਸ ਦੇ ਬਾਵਜੂਦ ਬੁੱਧਵਾਰ ਨੂੰ ਵੀ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 17 ਸਤੰਬਰ ਤੋਂ ਬਾਅਦ ਅਸਮਾਨ ਸਾਫ਼ ਹੋ ਜਾਵੇਗਾ ਅਤੇ ਤਾਪਮਾਨ ਵਿੱਚ ਬਦਲਾਅ ਆਵੇਗਾ।ਉਥੇ ਹੀ ਮੌਸਮ ਵਿੱਚ ਠੰਡਕ ਹੋਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ : 9 ਮਹੀਨਿਆਂ ਬਾਅਦ ਨਰਮ ਪਏ ਕਿਸਾਨ- ਸਿੰਘੂ ਬਾਰਡਰ ‘ਤੇ ਹਾਈਵੇ ਦੀ ਇੱਕ ਸਾਈਡ ਕਰਨਗੇ ਖਾਲੀ