ਪੰਜਾਬ ‘ਚ ਕਾਮੇਡੀਅਨ ਤੋਂ ਰਾਜਨੇਤਾ ਬਣੇ ਭਗਵੰਤ ਮਾਨ ਨੇ ਅੱਜ ਸੂਬੇ ਦੇ ਨਵੇਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਅੱਗੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਜੀ ਨੇ ਦੇਸ਼ ਲਈ ਜੋ ਸੁਪਨੇ ਦੇਖੇਸੀ, ਉਨ੍ਹਾਂ ਨੂੰ ਅਸੀਂ ਜ਼ਰੂਰ ਪੂਰਾ ਕਰਾਂਗੇ।
ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਵਾਲੇ ਭਗਵੰਤ ਮਾਨ ਨੇ ਸਹੁੰ ਲੈਣ ਤੋਂ ਬਾਅਦ ਸਟੇਜ ਤੋਂ ਛੋਟਾ ਜਿਹਾ ਭਾਸ਼ਣ ਦਿੱਤਾ। ਉਨ੍ਹਾਂ ਦੀ ਇਸ ਭਾਸ਼ਣੇ ਦੇ ਇੱਕ-ਇੱਕ ਸ਼ਬਦ ਦੇ ਕਾਫੀ ਮਾਇਨੇ ਸਨ। ਇਸ ਵਿਚ ਲੋਕਾਂ ਦੀਆਂ ਉਮੀਦਾਂ ਪੂਰੀ ਕਰਨ ਦੀ ਚਿੰਤਾ ਦੇ ਨਾਲ-ਨਾਲ ਆਪ ਵਰਕਰਾਂ ਲਈ ਨਸੀਹਤ ਵੀ ਸ਼ਾਲ ਰਹੀ।
ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਦੇ ਸਮਰਥਨ ਦੇ ਬਲਬੂਤੇ ਆਮ ਆਦਮੀ ਪਾਰਟੀ ਨੇ 117 ਵਿਚੋਂ 92 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਭਗਵੰਤ ਮਾਨ ਇੰਨਾ ਵੱਡਾ ਬਹੁਮਤ ਮਿਲਣ ਦਾ ਅਰਥ ਸਮਝਦੇ ਹਨ। ਇਸ ਲਈ ਉਨ੍ਹਾਂ ਨੇ CM ਦੀ ਕੁਰਸੀ ਸੰਭਾਲਦੇ ਹੀ ਲੋਕਾਂ ਨੂੰ ਕੰਮ ਕਰਨ ਦਾ ਭਰੋਸਾ ਦਿਵਾਇਆ। ਆਮ ਆਦਮੀ ਦਾ ਅਜਿਹਾ ਹੀ ਅਕਸ ਬਣਾਏ ਰੱਖਣ ਦਾ ਵਾਅਦਾ ਕਰਦੇ ਹੋਏ ਆਪਣੇ ਪਾਰਟੀ ਦੇ ਵਰਕਰਾਂ ਤੇ ਨੇਤਾਵਾਂ ਨੂੰ ਹੰਕਾਰ ਤੋਂ ਬਚਣ ਦੀ ਨਸੀਹਤ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਦੂਜਿਆਂ ਲਈ ਗਲਤ ਸ਼ਬਦਾਂ ਦਾ ਇਸਤੇਮਾਲ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮਾਨ ਨੇ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਹੰਕਾਰ ਕੀਤਾ ਤਾਂ ਪਬਲਿਕ ਅਰਸ਼ ਤੋਂ ਫਰਸ਼ ‘ਤੇ ਡਿਗਾਉਂਦੇ ਦੇਰ ਨਹੀਂ ਲਗਾਏਗੀ। ਮਾਨ ਨੇ ਸਮਰਥਕਾਂ ਨੂੰ ਕਿਹਾ ਕਿ ਉਹ ਸੋਸ਼ਲ ਮੀਡੀਆ ‘ਤੇ ਕਿਸੇ ਨੂੰ ਗਲਤ ਸ਼ਬਦਾਵਲੀ ਨਾ ਕਹਿਣ। ਮਾਨ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦੇਸ਼ ਦੀ ਆਜ਼ਾਦੀ ਨਹੀਂ ਸਗੋਂ ਉਸ ਦੇ ਬਾਅਦ ਦੇਸ਼ ਕਿਸ ਹੱਥ ਵਿਚ ਜਾਏਗਾ, ਇਸ ਦੀ ਫਿਕਰ ਸੀ। ਉਸ ਦਾ ਇਹ ਡਰ ਸੱਚ ਸਾਬਤ ਹੋਇਆ। 70 ਸਾਲ ਤੋਂ ਕੁਝ ਨਹੀਂ ਹੋਇਆ। ਅੱਜ ਦੀ ਤਰੀਖ ਵਿਚ ਪੰਜਾਬ ਵਾਲੇ ਵੀਜ਼ਾ ਲਗਵਾ ਕੇ ਉਨ੍ਹਾਂ ਕੋਲ ਜਾ ਰਹੇ ਹਨ ਜਿਨ੍ਹਾਂ ਨੇ ਆਜ਼ਾਦੀ ਦਿਵਾਉਣ ਲਈ ਭਗਤ ਸਿੰਘ ਸਣੇ ਹਜ਼ਾਰਾਂ ਲੋਕਾਂ ਨੇ ਫਾਂਸੀ ਨੂੰ ਗਲੇ ਲਗਾਇਆ।
ਇਹ ਵੀ ਪੜ੍ਹੋ : ਅਮਰੀਕਾ ਤੋਂ ਪੰਜਾਬ ਆਏ CM ਭਗਵੰਤ ਮਾਨ ਦੇ ਦੋਵੇਂ ਬੱਚੇ, ਚਿਰਾਂ ਪਿੱਛੋਂ ਪਿਤਾ ਨੂੰ ਮਿਲੇ ਸੀਰਤ ਤੇ ਦਿਲਸ਼ਾਨ
CM ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਬੇਰੋਜ਼ਗਾਰੀ ਤੋਂ ਲੈ ਕੇ ਖੇਤੀ, ਵਪਾਰ, ਭ੍ਰਿਸ਼ਟਾਚਾਰ ਤੇ ਸਕੂਲ-ਹਸਪਤਾਲ ਦੇ ਹਾਲਾਤ ਸੁਧਾਰਾਂਗੇ। ਇਹ ਬਹੁਤ ਉਲਝਿਆ ਕੰਮ ਹੈ ਪਰ ਅਸੀਂ ਇਸ ਦਾ ਹੱਲ ਕੱਢਾਂਗੇ। ਜਿਵੇਂ ਦਿੱਲੀ ‘ਚ ਵਿਦੇਸ਼ ਤੋਂ ਲੋਕ ਸਕੂਲ ਦੇ ਮੁਹੱਲਾ ਕਲੀਨਿਕ ਦੇਖਣ ਆਉਂਦੇ ਹਨ, ਉਸੇ ਤਰ੍ਹਾਂ ਪੰਜਾਬ ਵਿਚ ਆ ਕੇ ਵੀ ਫੋਟੋ ਖਿਚਵਾਉਣਗੇ। ਇਸ ਨੂੰ ਲੈ ਕੇ ਅੱਜ ਤੋਂ ਹੀ ਕੰਮ ਸ਼ੁਰੂ ਕਰਾਂਗੇ, ਬੈਠਾਂਗੇ ਨਹੀਂ।