ਪੰਜਾਬ ਵਿੱਚ ਬੇਮਿਸਾਲ ਜਿੱਤ ਮਗਰੋਂ ਹੁਣ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਫਤਹਿ ਦੀ ਤਿਆਰੀ ਕਰ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਸ਼ਨੀਵਾਰ ਨੂੰ ਇਥੇ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਇਹ ਦੋਵੇਂ ਮੁੱਖ ਮੰਤਰੀ ਗੁਜਰਾਤ ਵਿੱਚ ਦੋ ਦਿਨਾ ਦੌਰੇ ‘ਤੇ ਹਨ।
ਗੁਜਰਾਤ ਵਿੱਚ ਦਸੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਗੁਜਰਾਤ ‘ਆਪ’ ਦੇ ਜਨਰਲ ਸਕੱਤਰ ਮਨੋਜ ਸੋਰਠੀਆ ਨੇ ਕਿਹਾ ਕਿ ਦੋ ਕਿਲੋਮੀਟਰ ਦਾ ਰੋਡ ਸ਼ੋਅ ਅਹਿਮਦਾਬਾਦ ਸ਼ਹਿਰ ਦੇ ਨਿਕੋਲ ਤੇ ਬਾਪੂਨਗਰ ਵਿੱਚ ਕੱਢਿਆ ਜਾਵੇਗਾ। ਅਸੀਂ ਇਸ ਨੂੰ ਤਿਰੰਗਾ ਯਾਤਰਾ ਕਹਿ ਰਹੇ ਹਨ। ਰਾਜ ਭਰ ਤੋਂ ਪਾਰਟੀ ਦੇ ਸਾਰੇ ਪ੍ਰਮੁੱਖ ਨੇਤਾਵਾਂ ਸਣੇ ਲਗਭਗ 50,000 ਲੋਕ ਹਿੱਸਾ ਲੈਣਗੇ।’
ਹਾਲ ਹੀ ਵਿੱਚ ਪਾਰਟੀ ਸੁਪਰੀਮੋ ਕੇਜਰੀਵਾਲ ਦੀ ਦਿੱਲੀ ਰਿਹਾਇਸ਼ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੌਰਾਨ ਕੀਤੀ ਗਈ ਤੋੜਫੋਲ ਦੇ ਮੱਦੇਨਜ਼ਰ ‘ਆਪ’ ਇਕਾਈ ਨੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਸੰਜੇ ਸ਼੍ਰੀਵਾਸਤਵ ਨੂੰ ਦੋਵੇਂ ਲੀਡਰਾਂ ਦ ਸੁਰੱਖਿਆ ਲਈ ਵਾਧੂ ਉਪਾਅ ਕਰਨ ਲਈ ਕਿਹਾ ਹੈ।
ਸੋਰਠੀਆ ਨੇ ਕਿਹਾ ਕਿ ਕੁਝ ਬਦਮਾਸ਼ਾਂ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਕੇਜਰੀਵਾਲ ਦੇ ਘਰ ‘ਤੇ ਹਮਲਾ ਬੋਲਿਆ। ਸਾਨੂੰ ਡਰ ਹੈ ਕਿ ਕੁਝ ਲੋਕ ਇਥੇ ਵੀ ਸਾਡੇ ਲੀਡਰਾਂ ‘ਤੇ ਹਮਲਾ ਕਰ ਸਕਦੇ ਹਨ। ਇਸ ਲਈ ਅਸੀਂ ਵਾਧੂ ਸਾਵਧਾਨੀ ਵਰਤਣ ਤੇ ਆਪਣੇ ਲੀਡਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਭੇਜਿਆ ਹੈ।’
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਪਾਰਟੀ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ ਕੇਜਰੀਵਾਲ ਤੇ ਮਾਨ ਅੱਜ ਰਾਤ ਇਥੇ ਪਹੁੰਚਣਗੇ ਤੇ ਇੱਕ ਹੋਟਲ ਵਿੱਚ ਠਹਿਰਣਗੇ। ਸ਼ਨੀਵਾਰ ਸਵੇਰੇ ਉਹ ਸਭ ਤੋਂ ਪਹਿਲਾਂ ਗਾਂਧੀ ਆਸ਼ਰਮ ਜਾਣਗੇ ਤੇ ਫਿਰ ਦੁਪਹਿਰ ਨੂੰ ਤਿਰੰਗਾ ਯਾਤਰਾ ਦੀ ਅਗਵਾਈ ਕਰਨ ਸ਼ਹਿਰ ਦੇ ਨਿਕੋਲ ਇਲਾਕੇ ਵਿੱਚ ਪਹੁੰਚਣਗੇ। ਸੋਰਠੀਆ ਨੇ ਕਿਹਾ ਕਿ ਐਤਵਾਰ ਸ਼ਾਮ ਨੂੰ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਉਹ ਸ਼ਾਹੀਬਾਗ ਇਲਾਕੇ ਵਿੱਚ ਸਵਾਮੀਨਾਰਾਇਮ ਮੰਦਰ ਜਾਣਗੇ।