ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਆਪਣੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਨ ਦਾ ਐਲਾਨ ਕਰ ਦਿੱਤਾ। ਕੇਜਰੀਵਾਲ ਨੇ ਦਿੱਲੀ ਦੇ 5 ਉਨ੍ਹਾਂ ਬਾਜ਼ਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਿਨ੍ਹਾਂ ਨੂੰ ਪਹਿਲੇ ਪੜਾਅ ਵਿਚ ਵਰਲਡ ਸਟੈਂਡਰਡ ਸਹੂਲਤਾਂ ਦਿੱਤੀਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਬਾਜ਼ਾਰਾਂ ਵਿਚ ਸੜਕ ਬਿਜਲੀ, ਪਾਣੀ ਤੇ ਸੀਵਰੇਜ ਦੀ ਸਹੂਲਤ ਦਿੱਤੀ ਜਾਵੇਗੀ। ਇਹ ਬਾਜ਼ਾਰ ਸਭ ਤੋਂ ਖੂਬਸੂਰਤ ਦਿਖਣਗੇ।
ਜਿਹੜੇ ਪੰਜ ਬਾਜ਼ਾਰਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿਚ ਕਮਲਾਨਗਰ, ਖਾਰੀ ਬਾਲਵੀ ਲਾਜਪਤ ਨਗਰ, ਸਰੋਜਨੀ ਨਗਰ ਤੇ ਕੀਰਤੀ ਨਗਰ ਸ਼ਾਮਲ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਲਈ ਉਨ੍ਹਾਂ ਦੇ ਬਾਜ਼ਾਰ ਆਨ ਬਾਨ ਤੇ ਸ਼ਾਨ ਹਨ। ਉੁਨ੍ਹਾਂ ਨੂੰ ਦੁਨੀਆ ਵਿਚ ਦਿਖਾਉਣਗੇ। ਦੁਨੀਆ ਦੇ ਲੋਕ ਇਥੇ ਸ਼ਾਪਿੰਗ ਕਰਨ ਆਉਣਗੇ। ਚੰਗੀ ਤਰ੍ਹਾਂ ਡਿਵੈਲਪ ਕਰਦੇ ਹਾਂ ਤਾਂ ਇਸ ਨਾਲ ਰੋਜ਼ਗਾਰ ਵਧੇਗਾ। ਦਿੱਲੀ ਦੇ ਰੋਜ਼ਗਾਰ ਬਜਟ ਵਿਚ 20 ਲੱਖ ਨਵੀਆਂ ਨੌਕਰੀਆਂ ਦਾ ਪਲਾਨ ਹੈ। ਅਸੀਂ ਉਸ ਲਈ ਦਿਨ-ਰਾਤ ਮਿਹਨਤ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
CM ਨੇ ਅੱਗੇ ਕਿਹਾ ਕਿ ਸਾਡੇ ਦਿੱਲੀ ਦੇ ਕਈ ਬਾਜ਼ਾਰ ਅਜਿਹੇ ਹਨ ਜੋ ਬਹੁਤ ਮਸ਼ਹੂਰ ਹੈ। ਇੱਕ-ਇੱਕ ਬਾਜ਼ਾਰ ਦੀ ਆਪਣੀ ਪਛਾਣ ਹੈ ਤੇ ਵੱਖ-ਵੱਖ ਕਹਾਣੀ ਹੈ। ਦਿੱਲੀ ਵਿਚ ਸਾਢੇ 3 ਲੱਖ ਦੁਕਾਨਾਂ ਹਨ। ਇਨ੍ਹਾਂ ਬਾਜ਼ਾਰਾਂ ਵਿਚ 8 ਲੱਖ ਲੋਕ ਕੰਮ ਕਰਦੇ ਹਨ। ਅਸੀਂ ਬਜਟ ਦੌਰਾਨ ਐਲਾਨ ਕੀਤਾ ਸੀ ਕਿ ਦਿੱਲੀ ਦੇ ਬਾਜ਼ਾਰਾਂ ਨੂੰ ਰੀਡਿਵੈਲਪ ਕੀਤਾ ਜਾਵੇਗਾ ਮਤਲਬ ਬਾਜ਼ਾਰ ਦਾ ਇੰਫ੍ਰਾਸਟ੍ਰਕਚਰ ਠੀਕ ਕੀਤਾ ਜਾਵੇਗਾ। ਬਾਜ਼ਾਰ ਵਿਚ ਸੜਕਾਂ, ਸੀਵਰੇਜ, ਪਾਰਕਿੰਗ, ਪਾਣੀ, ਲਾਈਟ, ਖੂਬਸੂਰਤ ਵਧਾਵਾਂਗੇ। ਇਨ੍ਹਾਂ ਦੀ ਬ੍ਰਾਂਡਿੰਗ ਕੀਤੀ ਜਾਵੇਗੀ। ਇਨ੍ਹਾਂ ਬਾਜ਼ਾਰਾਂ ਨੂੰ ਦੇਸ਼-ਦੁਨੀਆ ਦੇ ਸਾਹਮਣੇ ਲਿਆਵਾਂਗੇ। ਇਹ ਪੰਜ ਬਾਜ਼ਾਰ ਸਭ ਤੋਂ ਪਹਿਲਾਂ ਵਿਕਸਿਤ ਕੀਤੇ ਜਾਣਗੇ। ਉਸ ਤੋਂ ਬਾਅਦ ਵੱਖ-ਵੱਖ ਪੜਾਵਾਂ ਵਿਚ ਮਾਰਕੀਟ ਦੀ ਚੋਣ ਕੀਤੀ ਜਾਵੇਗੀ ਤੇ ਰਿਡਿਵੈਲਪ ਦਾ ਕੰਮ ਹੁੰਦਾ ਰਹੇਗਾ।