ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟੀਚਰਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਕੱਚੇ ਤੋਂ ਪੱਕੇ ਕੀਤੇ ਗਏ ਟੀਚਰਾਂ ਨੂੰ ਮੁੱਖ ਮੰਤਰੀ ਮਾਨ ਨੇ ਤੋਹਫਾ ਦਿੰਦੇ ਹੋਏ ਉਨ੍ਹਾਂ ਦੀਆਂ ਛੁੱਟੀਆਂ ਦੀ ਤਨਖਾਹ ਵਿਚ ਕਟੌਤੀ ਨਾ ਕਰਨ ਦਾ ਐਲਾਨ ਕੀਤਾ।
ਦੂਜੇ ਪਾਸੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਏਜੀਐੱਸ ਦੀ ਤਨਖਾਹ ਪਹਿਲਾਂ 6000 ਸੀ ਹੁਣ ਉਨ੍ਹਾਂ ਨੂੰ 18000 ਤਨਖਾਹ ਦਿੱਤੀ ਜਾਵੇਗੀ। ਇਸੇ ਤਰ੍ਹਾਂ 5337 ਐਜੂਕੇਸ਼ਨ ਪ੍ਰੋਵਾਈਡਰ ਨੂੰ 9500 ਤਨਖਾਹ ਮਿਲਦੀ ਸੀ ਉਨ੍ਹਾਂ ਨੂੰ ਹੁਣ ਹੁਣ 20500 ਤਨਖਾਹ ਮਿਲੇਗੀ। ਈਟੀਟੀ ਐੱਨਟੀਟੀ ਵਾਲਿਆਂ ਨੂੰ 10250 ਤਨਖਾਹ ਮਿਲਦੀ ਸੀ ਹੁਣ ਉਨ੍ਹਾਂ ਨੂੰ 22000 ਮਿਲਣਗੇ। ਬੀਏ, ਐੱਮਏ, ਬੀਐੱਡ ਵਾਲਿਆਂ ਨੂੰ 11000 ਦੀ ਜਗ੍ਹਾ 23500 ਤਨਖਾਹ ਮਿਲੇਗੀ। 1036 ਟੀਚਰਾਂ ਆਈਵੀਵੀ 5500 ਮਿਲਦੇ ਸਨ, ਹੁਣ ਇਨ੍ਹਾਂ ਨੂੰ 15000 ਮਿਲਣਗੇ।
ਵੀਡੀਓ ਲਈ ਕਲਿੱਕ ਕਰੋ -: