ਮਾਨਸਾ ਵਿਚ ਗੁਲਾਬੀ ਸੁੰਡੀ ਕਾਰਨ ਖਰਾਬ ਹੋਈ ਨਰਮੇ ਦੀ ਫਸਲ ਦੇ ਬਦਲੇ ਕਿਸਾਨਾਂ ਨੂੰ ਮੁਆਵਜ਼ਾ ਵੰਡਿਆ ਗਿਆ। ਇਸ ਦੌਰਾਨ ਮਾਨਸਾ ਵਿਚ ਕਰਾਏ ਸਮਾਗਮ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਕੁਦਰਤੀ ਕਰੋਪੀ ਕਾਰਨ ਕਿਸੇ ਦੀ ਫਸਲ ਖਰਾਬ ਹੁੰਦੀ ਹੈ ਤਾਂ ਪਹਿਲਾਂ ਮੁਆਵਜ਼ਾ ਮਿਲੇਗਾ। ਉਸ ਦੇ ਬਾਅਦ ਗਿਰਦਾਵਰੀ ਹੋਵੇਗੀ। ਉਨ੍ਹਾਂ ਕਿਹਾ ਕਿ ਗਿਰਦਾਵਰੀ ਹੋਣ ਤੱਕ ਕਿਸਾਨ ਨੂੰ ਘਰ ਦਾ ਖਰਚ ਚਲਾਉਣ ਲਈ ਪੈਸਾ ਦਿੱਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਦਾ ਮੁਆਵਜ਼ਾ ਕਿਸਾਨਾਂ ਦੇ ਖਾਤੇ ਵਿਚ ਆਏਗੀ। ਜੇਕਰ ਕਿਸੇ ਨੂੰ ਮੁਸ਼ਕਲ ਆਏ ਤਾਂ ਪਾਰਟੀ ਦੇ ਵਿਧਾਇਕ ਨੂੰ ਮਿਲ ਲੈਣਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਦੇ ਬਦਲੇ ਕਮਿਸ਼ਨ ਮੰਗਦਾ ਹੈ ਤਾਂ ਫਿਰ ਪੰਜਾਬ ਸਰਕਾਰ ਦਾ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ 95012-00200 ਯਾਦ ਰੱਖਣਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ 1.36 ਹਜ਼ਾਰ ਏਕੜ ਨਰਮ ਗੁਲਾਬੀ ਸੁੰਡੀ ਕਾਰਨ ਖਰਾਬ ਹੋਇਆ ਸੀ।
ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਖੇਤੀ ਨੂੰ ਫਾਇਦੇਮੰਦ ਧੰਦਾ ਬਣਾਉਣ ਲਈ ਕਦਮ ਨਹੀਂ ਚੁੱਕਿਆ। ਸਿਰਫ ਆਪਣੇ ਹੀ ਘਰ ਭਰੇ। ਕਈ ਨਹਿਰ ਇਨ੍ਹਾਂ ਦੇ ਖੇਤਾਂ ਵਿਚ ਜਾ ਕੇ ਖਤਮ ਹੋ ਜਾਂਦੀਆਂ ਹਨ। ਪਿਛਲੀ ਵਾਰ ਸਫੈਦ ਸੁੰਡੀ ਨੇ ਨੁਕਸਾਨ ਕੀਤਾ। ਉਸ ਲਈ ਕਿਸਮਤ ਜ਼ਿੰਮੇਵਾਰ ਨਹੀਂ ਹੈ ਜਿਨ੍ਹਾਂ ਨੇ ਨਕਲੀ ਬੀਜ ਤੇ ਨਕਲੀ ਸਪਰੇਅ ਦੀ ਡੀਲ ਕੀਤੀ, ਉਹ ਜ਼ਿੰਮੇਵਾਰ ਹੈ। ਸਫੇਦ ਸੁੰਡੀ ਨੇ ਘਰਾਂ ਵਿਚ ਸਫੈਦ ਚਾਦਰ ਵਿਛਾ ਦਿੱਤੀ। ਮਾਨ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਜਾਂਚ ਹੋਵੇਗੀ ਜਿਨ੍ਹਾਂ ਨੇ ਸਫੈਦ ਤੇ ਗੁਲਾਬੀ ਸੁੰਡੀ ਦੇ ਨਾਂ ‘ਤੇ ਘਪਲਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮਾਨ ਨੇ ਕਿਹਾ ਕਿ ਪਹਿਲਾਂ 52 ਰੁਪਏ, 82 ਰੁਪਏ ਤੇ 130 ਰੁਪਏ ਦਾ ਚੈੱਕ ਮਿਲਦਾ ਸੀ। ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਨਦਾਤਾ ਨੂੰ ਭਿਖਾਰੀ ਬਣਾ ਦਿੱਤਾ ਸੀ। ਥੋੜ੍ਹਾ ਸਮਾਂ ਦੇ ਦਿਓ, ਖੇਤੀ ਨੂੰ ਘਾਟੇ ਤੇ ਮਜਬੂਰੀ ਦਾ ਧੰਦਾ ਨਹੀਂ ਸਗੋਂ ਅਜਿਹੀ ਤਕਨੀਕ ਲਿਆਵਾਂਗੇ ਕਿ ਖੇਤੀ ਕਰਨ ‘ਤੇ ਸਨਮਾਨ ਮਹਿਸੂਸ ਹੋਵੇਗਾ।
ਇਹ ਵੀ ਪੜ੍ਹੋ : ‘MLA ਬਣਨਾ ਸੇਵਾ ਆ, ਪੈਨਸ਼ਨ ਲੈਣਾ ਸਿਰਫ਼ ਨੌਕਰੀ ਵਾਲਿਆਂ ਦਾ ਹੱਕ’- ਪ੍ਰਕਾਸ਼ ਸਿੰਘ ਬਾਦਲ
ਗੌਰਤਲਬ ਹੈ ਕਿ ਗੁਲਾਬੀ ਸੁੰਡੀ ਨਾਲ ਨਰਮੇ ਦੇ ਨੁਕਸਾਨ ਦੇ ਬਦਲੇ ਮੁੱਖ ਮੰਤਰੀ ਨੇ 1 ਅਰਬ 1 ਕਰੜ 39 ਲੱਖ 45 ਹਜ਼ਾਰ 87 ਰੁਪਏ ਦੇ ਮੁਆਵਜ਼ੇ ਨੂੰ ਮਨਜ਼ੂਰੀ ਦਿੱਤੀ ਹੈ। ਇਹ ਮੁਆਵਜ਼ਾ ਸਿਰਫ ਮਾਨਸਾ ਜ਼ਿਲ੍ਹੇ ਨੂੰ ਮਿਲਿਆ ਹੈ। ਇਸ ਵਿਚ ਸਾਢੇ 7 ਕਰੋੜ ਤੋਂ ਵੱਧ ਰਕਮ ਨਰਮਾ ਚੁਗਣ ਵਾਲੇ ਮਜ਼ਦੂਰਾਂ ਲਈ ਹੈ ਤੇ ਬਾਕੀ ਸਾਰਾ ਪੈਸਾ ਕਿਸਾਨਾਂ ਨੂੰ ਮਿਲੇਗਾ।