ਮਾਲੇਰਕੋਟਲਾ : ਈਦ-ਉਲ-ਫਿਤਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੰਗਲਵਾਰ ਨੂੰ ਮਾਲੇਰਕੋਟਲਾ ਸ਼ਹਿਰ ਪਹੁੰਚੇ। ਇਸ ਦੌਰਾਨ ਉਨ੍ਹਾਂ ਵਿਕਾਸ ਲਈ ਵੱਡੇ ਪੱਧਰ ‘ਤੇ ਜ਼ੋਰ ਦੇਣ ਦਾ ਐਲਾਨ ਕੀਤਾ।
ਸੀ.ਐੱਮ. ਮਾਨ ਨੇ ਇੱਥੇ ਈਦ ਸਮਾਗਮ ਦੌਰਾਨ ਕਿਹਾ ਕਿ ਮਾਲੇਰਕੋਟਲਾ ਨੂੰ ਜ਼ਿਲ੍ਹੇ ਦਾ ਦਰਜਾ ਮਿਲ ਗਿਆ ਹੈ, ਪਰ ਇਹ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ਅਸੀਂ ਜ਼ਿਲ੍ਹੇ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਾਂਗੇ”।
ਪਟਿਆਲਾ ਵਿੱਚ ਹਾਲ ਹੀ ਵਿੱਚ ਹੋਏ ਫਿਰਕੂ ਤਣਾਅ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਦਾ ਸਮਾਜਿਕ ਬੰਧਨ ਮਜ਼ਬੂਤ ਹੈ ਅਤੇ ਨਫ਼ਰਤ ਫੈਲਾਉਣ ਵਾਲਿਆਂ ਲਈ ਇਥੇ ਕੋਈ ਥਾਂ ਨਹੀਂ ਹੈ।
ਸੀ.ਐੱਮ. ਮਾਨ ਨੇ ਕਿਹਾ ਕਿ ਅਸੀਂ ਭ੍ਰਿਸ਼ਟ ਅਤੇ ਜ਼ਮੀਨੀ ਕਬਜ਼ੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਸਾਨੂੰ ਸਿਸਟਮ ਨੂੰ ਮੁੜ ਲੀਹ ‘ਤੇ ਲਿਆਉਣ ਲਈ ਸਮਾਂ ਚਾਹੀਦਾ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਨਤੀਜੇ ਦਿਖਾਵਾਂਗੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਸੁਝਾਅ ਦੇ ਸਕਦੇ ਹੋ। ਆਉਣ ਵਾਲੇ 1, 2 ਸਾਲਾਂ ਵਿੱਚ ਤੁਹਾਨੂੰ ਪੰਜਾਬ ਦਾ ਬਦਲਦਾ ਰੰਗ ਨਜ਼ਰ ਆਏਗਾ, ਰੰਗਲਾ ਪੰਜਾਬ ਨਜ਼ਰ ਆਉਗਾ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਜੋ ਪੈਸਾ ਲੁੱਟਿਆ ਗਿਆ ਹੈ, ਉਸ ਨੂੰ ਵਾਪਸ ਲਿਆ ਜਾਵੇਗਾ ਅਤੇ ਸੂਬੇ ਦੇ ਵਿਕਾਸ ਵਿੱਚ ਲਾਇਆ ਜਾਵੇਗਾ। ਅਸੀਂ ਇੱਕ ਆਡਿਟ ਕਰਵਾਵਾਂਗੇ ਅਤੇ ਪੰਜਾਬ ਤੋਂ ਲੁੱਟੇ ਗਏ ਪੈਸੇ ਦੀ ਵਸੂਲੀ ਕਰਾਂਗੇ, ਕੱਲੇ-ਕੱਲੇ ਪੈਸੇ ਦਾ ਹਿਸਾਬ ਹੋਏਗਾ ਇਸ ਨੂੰ ਸੜਕਾਂ, ਹਸਪਤਾਲਾਂ, ਬਿਜਲੀ, ਸਿੱਖਿਆ ਦੇ ਸੁਧਾਰ ਵਿੱਚ ਲਾਵਾਂਗੇ। ਇਹ ਪੈਸਾ ਤੁਹਾਡੇ ਕੋਲ ਹੀ ਵਾਪਸ ਆਉਗਾ ਕਿਉਂਕਿ ਇਹ ਤੁਹਾਡਾ ਪੈਸਾ ਹੈ।