ਸੂਬੇ ਵਿਚ ਚੰਡੀਗੜ੍ਹ ਨੂੰ ਲੈ ਕੇ ਮਚੇ ਘਮਾਸਾਨ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਪਹੁੰਚ ਗਏ ਹਨ। ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸ਼ੁੱਕਰਵਾਰ ਰਾਤ ਨੂੰ ਉਹ ਗੁਜਰਾਤ ਪਹੁੰਚੇ। ਅੱਜ ਉਹ ਗਾਂਧੀ ਆਸ਼ਰਮ ਜਾਣਗੇ। ਇਸ ਤੋਂ ਬਾਅਦ ਨਿਕੋਲ ਵਿਚ ਰੋਡ ਸ਼ੋਅ ਕੱਢਣਗੇ। ਐਤਵਾਰ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਸਵਾਮੀਨਾਰਾਇਣ ਮੰਦਰ ਜਾਣਗੇ। ਇਸ ਤੋਂ ਬਾਅਦ ਕੱਲ੍ਹ ਸ਼ਾਮ 5 ਵਜੇ ਉਨ੍ਹਾਂ ਦੀ ਪੰਜਾਬ ਵਾਪਸੀ ਹੋਵੇਗੀ।
ਆਮ ਆਦਮੀ ਪਾਰਟੀ ਹੁਣ ਦਿੱਲੀ ਤਕ ਸੀਮਤ ਸੀ। ਦੂਜੇ ਸੂਬਿਆਂ ਵਿਚ ਉਹ ਕਦੇ ਬਹੁਮਤ ਹਾਸਲ ਨਹੀਂ ਕਰ ਸਕੀ। ਦਿੱਲੀ ਤੋਂ ਬਾਅਦ ਪੰਜਾਬ ਅਜਿਹਾ ਸੂਬਾ ਹੈ, ਜਿਥੇ ਆਪ ਦੀ ਸਰਕਾਰ ਬਣੀ। ਖਾਸ ਗੱਲ ਇਹ ਹੈ ਕਿ ਇਥੇ ਉਹ 117 ਵਿਚੋਂ 92 ਸੀਟਾਂ ਜਿੱਤ ਗਏ। ਇਹੀ ਵਜ੍ਹਾ ਹੈ ਕਿ ਆਮ ਆਦਮੀ ਪਾਰਟੀ ਹੁਣ ਗੁਜਰਾਤ ਵਿਚ ਵੀ ਭਰੋਸਾ ਦੇ ਰਹੀ ਹੈ ਜਿਸ ਤਰ੍ਹਾਂ ਪੰਜਾਬ ਵਿਚ ਉਨ੍ਹਾਂ ‘ਤੇ ਲੋਕਾਂ ਨੇ ਭਰੋਸਾ ਕੀਤਾ, ਉਸੇ ਤਰ੍ਹਾਂ ਗੁਜਰਾਤ ਦੇ ਲੋਕ ਵੀ ਕਰ ਸਕਦੇ ਹਨ। ਉਥੇ ਕੇਜਰੀਵਾਲ ਨਾਲ ਭਗਵੰਤ ਮਾਨ ਦੀ ਮੌਜੂਦਗੀ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ ਕਿ ਉਹ ਗੁਜਰਾਤ ਚੋਣ ਨੂੰ ਪੂਰੀ ਗੰਭੀਰਤਾ ਨਾਲ ਲੜ ਰਹੇ ਹਨ।
ਆਮ ਆਦਮੀ ਪਾਰਟੀ ਵਿਚ ਪਹਿਲਾਂ ਅਰਵਿੰਦ ਕੇਜਰੀਵਾਲ ਹੀ ਪਾਰਟੀ ਦਾ ਚਿਹਰਾ ਸਨ। ਹਾਲਾਂਕਿ ਪੰਜਾਬ ਵਿਚ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਮਾਨ ਵੀ ਇਥੇ ਫਿਟ ਬੈਠ ਰਹੇ ਹਨ। ਖਾਸਕਰਕੇ ਸਰਕਾਰ ਬਣਨ ਦੇ ਬਾਅਦ ਉਨ੍ਹਾਂ ਦੇ ਫੈਸਲੇ ਲੋਕਾਂ ਨੂੰ ਰਾਸ ਆ ਰਹੇ ਹਨ। ਨੇਤਾਵਾਂ ਦੀ ਸੁਰੱਖਿਆ ਵਿਚ ਕਟੌਤੀ ਨੂੰ ਲੈ ਕੇ ਭ੍ਰਿਸ਼ਟਾਚਾਰ ਖਿਲਾਫ ਹੈਲਪਲਾਈਨ ਨੰਬਰ, ਵਿਧਾਇਕਾਂ ਨੂੰ ਸਿਰਫ ਇੱਕ ਹੀ ਪੈਨਸ਼ਨ ਦੇ ਫੈਸਲੇ ਤੋਂ ਲੋਕ ਖੁਸ਼ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
25,000 ਸਰਕਾਰੀ ਨੌਕਰੀਆਂ ਨਾਲ ਬੇਰੋਜ਼ਗਾਰਾਂ ਤੇ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਐਲਾਨ ਨਾਲ ਮੁਲਾਜ਼ਮ ਵਰਗ ਵੀ ਖੁਸ਼ ਹੈ। ਦੂਜੇ ਪਾਸੇ ਚੰਡੀਗੜ੍ਹ ‘ਤੇ ਵਿਧਾਨ ਸਭਾ ਵਿਚ ਮਤਾ ਪਾਸ ਕਰਵਾਉਣ ਦੇ ਸਟੈਂਡ ਨਾਲ ‘ਆਪ’ ਦੂਜੇ ਸੂਬਿਆਂ ਨੂੰ ਭਰੋਸਾ ਦੇ ਰਹੀ ਹੈ ਕਿ ਜੇਕਰ ਪੂਰੀ ਤਾਕਤ ਮਿਲੇ ਤਾਂ ਉਹ ਸੂਬੇ ਦੇ ਹੱਕ ਵਿਚ ਡਟ ਕੇ ਕੰਮ ਕਰਨ ਵਿਚ ਸਮਰੱਥ ਹਨ।
ਇਹ ਵੀ ਪੜ੍ਹੋ : ਯੂਕਰੇਨ ਦੇ ਦਾਅਵਾ- ਚੇਰਨੋਬਿਲ ਛੱਡ ਭੱਜੇ ਰੂਸੀ ਫ਼ੌਜੀ, ਨਿਊਕਲੀਅਰ ਪਲਾਂਟ ‘ਤੇ ਕੀਤਾ ਹੋਇਆ ਸੀ ਕਬਜ਼ਾ
ਆਮ ਆਦਮੀ ਪਾਰਟੀ ਦੀ ਨਜ਼ਰ ਹੁਣ ਪਹਾੜੀ ਸੂਬਾ ਹਿਮਾਚਲ ‘ਤੇ ਵੀ ਹੈ। ਮੁੱਖ ਮੰਤਰੀ ਭਗਵੰਤ ਮਾਨ ਉਥੇ ਵੀ ਜਾ ਰਹੇ ਹਨ। ਇਥੇ 6 ਅਪ੍ਰੈਲ ਨੂੰ ਉਹ ਅਰਵਿੰਦ ਕੇਜਰੀਵਾਲ ਨਾਲ ਮੰਡੀ ਵਿਚ ਰੋਡ ਸ਼ੋਅ ਕੱਢਣਗੇ। ਇਹ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਗ੍ਰਹਿ ਜ਼ਿਲ੍ਹਾ ਹੈ।