ਮੁੱਖ ਮੰਤਰੀ ਭਗਵੰਤ ਮਾਨ ਵੱਲੋੰ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੇ ਟਰਾਂਸਪੋਰਟ ਮੰਤਰੀ ਰਹੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੰਗਾਮਾ ਕੀਤਾ। ਉਨ੍ਹਾਂ ਨੇ ਛੁੱਟੀ ਦਾ ਵਿਰੋਧ ਕੀਤਾ। ਇਸ ਪਿੱਛੋਂ CM ਮਾਨ ਨੇ ਉਨ੍ਹਾਂ ਤੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਤਰੀਕ ਤੱਕ ਨਹੀਂ ਪਤਾ ਸੀ। ਕਾਂਗਰਸ ਵਿਧਾਇਕ ਦੀ ਚੁੱਪੀ ‘ਤੇ ਦੂਜੇ ਐੱਮ,ਐੱਲ.ਏ. ਤੇ ਇਥੋਂ ਤੱਕ ਕਿ ਸਪੀਕਰ ਕੁਲਤਾਰ ਸੰਧਵਾਂ ਵੀ ਆਪਣਾ ਹਾਸਾ ਨਹੀਂ ਰੋਕ ਸਕੇ।
ਰਾਜਾ ਵੜਿੰਗ ਦੇ ਸ਼ਹੀਦ ਭਗਤ ਸਿੰਘ ਬਾਰੇ ਜਾਗਰੂਕਾਤ ਫੈਲਾਉਣ ਦੇ ਸਵਾਲ ‘ਤੇ ਸੀ.ਐੱਮ. ਭਗਵੰਤ ਮਾਨ ਨੇ ਕਿਹਾ ਕਿ ਇਹ ਮੇਰੇ ਵੀ ਦਿਮਾਗ ਵਿੱਚ ਹੈ। ਉਨ੍ਹਾਂ ਰਾਜਾ ਵੜਿੰਗ ਨੂੰ ਪੁੱਛ ਲਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੈ? ਵੜਿੰਗ ਚੁੱਪ ਰਹਿ ਗਏ ਤਾਂ CM ਮਾਨ ਨੇ ਕਿਹਾ ਕਿ ਕਮਾਲ ਹੈ? 28 ਸਤੰਬਰ ਨੂੰ ਹੁੰਦਾ ਹੈ। ਉਸ ਦਿਨ ਉਨ੍ਹਾਂ ਦੀ ਜ਼ਿੰਦਗੀ ਬਾਰੇ ਨਾਟਕ ਤਦੇ ਕੋਰੀਓਗ੍ਰਾਫੀ ਹੁੰਦੀ ਹੈ।
ਮਾਨ ਨੇ ਕਿਹਾ ਕਿ ਨੋਟ ਕਰ ਲਓ, 28 ਸਤੰਬਰ ਨੂੰ ਹੁੰਦੀ ਹੈ। ਸੀ.ਐੱਮ. ਮਾਨ ਨੇ ਕਿਹਾ ਕਿ ਇਹ ਛੁੱਟੀ ਇਸ ਲਈ ਹੈ ਤਾਂਕਿ ਲੋਕ ਅਤੇ ਖਾਸ ਨੌਜਵਾਨ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਹੁਸੈਨੀਵਾਲਾ ਜਾਂ ਜੱਦੀ ਪਿੰਡ ਖਟਕੜ ਕਲਾਂ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦਰਅਸਲ CM ਮਾਨ ਦੇ ਇਹ ਕਹਿਣ ‘ਤੇ ਕਿ ਪਿਛਲੀ ਵਾਰ ਸਰਕਾਰ ਨੇ ਛੁੱਟੀ ਬਦਲ ਦਿੱਤੀ ਸੀ, ਰਾਜਾ ਵੜਿੰਗ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅੱਗੇ ਸਾਰਿਆਂ ਦਾ ਸਿਰ ਝੁਕਦਾ ਹੈ। ਮੇਰੇ ਖਿਲਾਫ ਵਿੱਚ ਛੁੱਟੀ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਰਧਾਂਜਲੀ ਅਰਪਿਤ ਨਹੀਂ ਹੋਵੇਗੀ। ਚੰਗਾ ਹੋਵੇਗਾ ਕਿ ਉਸ ਦਿਨ ਛੁੱਟੀ ਦੀ ਥਾਂ ਸਕੂਲ-ਕਾਲਜ ਤੇ ਆਫ਼ਿਸ ਵਿੱਚ ਸ਼ਹੀਦ ਭਗਤ ਸਿੰਘ ਬਾਰੇ ਦੱਸਿਆ ਜਾਵੇ। ਕਿਵੇਂ ਕੁਰਬਾਨੀ ਦਿੱਤੀ ਤੇ ਕਿਥੇ ਜੇਲ੍ਹ ਵਿੱਚ ਰਹੇ। ਸਾਡੇ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੋਵੇਗਾ।