ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ 9 ਹੋਰ ਵਿਭਾਗਾਂ ਵਿੱਚ ਚੇਅਰਮੈਨਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਸੀ.ਐੱਮ. ਮਾਨ ਨੇ ਇਨ੍ਹਾਂ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਆਪਣੀਆਂ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਦੱਸ ਦੇਈਏ ਕਿ ਬੀਤੇ ਦਿਨ ਵੀ ਮਾਨ ਸਰਕਾਰ ਨੇ 14 ਆਮ ਆਦਮੀ ਪਾਰਟੀ ਲੀਡਰਾਂ ਨੂੰ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਵਿੱਚ ਚੇਅਰਮੈਨ ਨਿਯੁਕਤ ਕੀਤੇ ਸਨ।
ਇਨ੍ਹਾਂ ਵਿੱਚ ਡਾ. ਸੁਖਪਾਲ ਸਿੰਘ ਨੂੰ ਪੰਜਾਬ ਸਟੇਟ ਫਾਰਮ ਕਮਿਸ਼ਨ ਵਿੱਚ ਖੇਤੀਬਾੜੀ ਵਿਭਾਗ, ਅਮਨਦੀਪ ਮੋਹੀ ਨੂੰ ਮਾਰਕਫੈੱਡ ‘ਚ ਕੋਆਪ੍ਰੇਸ਼ਨ ਵਿਭਾਗ, ਬਲਦੇਵ ਸਿੰਘ ਮੈੜੀਆਂ ਨੂੰ ਪਨਗ੍ਰੇਨ ਵਿੱਚ ਫੁਡ ਸਪਲਾਈ ਵਿਭਾਗ, ਮੰਗਲ ਸਿੰਘ ਨੂੰ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵਿੱਚ ਖੇਤੀਬਾੜੀ ਵਿਭਾਗ ਤੇ ਗੋਲੀ ਖਰੜ ਨੂੰ ਪੰਜਾਬ ਯੂਥ ਵਿਕਾਸ ਬੋਰਡ ਵਿੱਚ ਸਪੋਰਟਸ ਤੇ ਯੂਥ ਸਰਵਿਸ ਵਿੱਚ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਜਗਦੀਪ ਸਿੰਘ ਸੰਧੂ ਨੂੰ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਲਿਮ. ਵਿੱਚ ਫੂਡ ਸਿਵਲ ਸਪਲਾਈ ਵਿਭਾਗ, ਸ਼ਮਿੰਰਦਰ ਕਿੰਦਾ ਨੂੰ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਵਿੱਚ ਖੇਤੀਬਾੜੀ ਵਿਭਾਗ, ਦਲਬੀਰ ਸਿੰਘ ਢਿੱਲੋਂ ਨੂੰ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਕਾਰੋਪਰੇਸ਼ਨ ਵਿੱਚ ਇੰਡਸਟਰੀਜ਼ ਤੇ ਕਾਮਰਸ ਵਿਭਾਗ ਤੇ ਨਜੋਤ ਜਰਗ ਨੂੰ ਜੰਗਲਾਤ ਵਿਕਾਸ ਕਾਰਪੋਰੇਸ਼ਨ ਵਿੱਚ ਜੰਗਲਾਤ ਵਿਭਾਗ ਦਾ ਚੇਅਰਮੈਨ ਲਾਇਆ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਟਰੱਕ ਨੂੰ ਅੱਗ ਲੱਗਣ ਨਾਲ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਕੱਲਾ-ਕੱਲਾ ਪੁੱਤ
‘ਆਪ’ ਦੇ ਕੌਮੀ ਬੁਲਾਰੇ ਅਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਵੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਚੁਣੇ ਗਏ ਨਵੇਂ 9 ਪ੍ਰਧਾਨਾਂ ਨੂੰ ਵਧਾਈ ਦਿੱਤੀ। ਰਾਘਵ ਚੱਡਾ ਨੇ ਟਵੀਟ ਕੀਤਾ, ”ਸਾਰੇ ਨਵੇਂ ਨਿਯੁਕਤ ਪ੍ਰਧਾਨਾਂ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਵਧਾਈ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਸਾਡੇ ਰੰਗਲਾ ਪੰਜਾਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰੋਗੇ।”
ਵੀਡੀਓ ਲਈ ਕਲਿੱਕ ਕਰੋ -: