ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਯਾਨੀ ਕਿ ਅੱਜ ਪਹਿਲਾ ਰੋਜਾ ਹੈ। ਇੱਕ ਦਿਨ ਪਹਿਲਾ ਸ਼ਨੀਵਾਰ ਨੂੰ ਚੰਨ ਦਿਖਾਈ ਦਿੱਤਾ ਸੀ। ਰਮਜ਼ਾਨ ਦਾ ਚੰਨ ਦਿਖਾਈ ਦੇਣ ਤੋਂ ਬਾਅਦ ਤੋਂ ਹੀ ਲੋਕਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਰਮਜਾਨ ਦੇ ਪਵਿੱਤਰ ਮਹੀਨੇ ਦੀ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ‘ਰਹਿਮਤਾਂ ਦੇ ਪਵਿੱਤਰ ਮਹੀਨੇ ‘ਰਮਜ਼ਾਨ’ ਦੀਆਂ ਸਭ ਨੂੰ ਦਿਲੋਂ ਮੁਬਾਰਕਾਂ”। “ਮਾਲਕ ਕਰੇ ਇਹ ਮਹੀਨਾ ਸਭ ਲਈ ਤੰਦਰੁਸਤੀ ਅਤੇ ਖ਼ੁਸ਼ਹਾਲੀ ਦੀਆਂ ਬੇਅੰਤ ਬਰਕਤਾਂ ਲੈ ਕੇ ਆਵੇ। ਪਰਮਾਤਮਾ ਸਭਨਾਂ ਦੀ ਜ਼ਿੰਦਗੀ ਵਿੱਚ ਭਰਪੂਰ ਰਹਿਮਤਾਂ ਬਖਸ਼ਿਸ਼ ਕਰਨ”।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਦੱਸ ਦੇਈਏ ਕਿ ਰਮਜ਼ਾਨ ਵਿਸ਼ਵ ਪੱਧਰ ‘ਤੇ ਮੁਸਲਮਾਨਾਂ ਵੱਲੋਂ ਰੋਜ਼ਾ, ਪ੍ਰਾਰਥਨਾ ਅਤੇ ਪ੍ਰਤੀਬਿੰਬ ਦੇ ਮਹੀਨੇ ਦੇ ਰੂਪ ਵਿੱਚ ਮਨਿਆ ਜਾਂਦਾ ਹੈ। ਦੇਸ਼ ਵਿੱਚ ਦੋ ਅਪ੍ਰੈਲ ਦਾ ਚੰਨ ਦਿਖਾਈ ਦੇਣ ਤੋਂ ਬਾਅਦ ਹੁਣ ਤਿੰਨ ਅਪ੍ਰੈਲ ਦਿਨ ਐਤਵਾਰ ਤੋਂ ਮੁਸਲਿਮ ਭਾਈਚਾਰੇ ਲਈ ਲੋਕ ਆਪਣਾ ਰੋਜ਼ਾ ਰੱਖ ਰਹੇ ਹਨ। ਰਮਜ਼ਾਨ ਨੂੰ ਲੈ ਕੇ ਇਹ ਮੰਨਿਆ ਜਾਂਦਾ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਅੱਲ੍ਹਾ ਤੋਂ ਪੈਗੰਬਰ ਮੁਹੰਮਦ ਨੂੰ ਕੁਰਾਨ ਦੀਆਂ ਪਹਿਲੀ ਆਇਤਾਂ ਮਿਲੀਆਂ ਸਨ । ਇਨ੍ਹਾਂ ਪਵਿੱਤਰ ਦਿਨਾਂ ਵਿੱਚ ਰੋਜ਼ਾ ਰੱਖਿਆ ਜਾਂਦਾ ਹੈ। ਪੂਰਾ ਦਿਨ ਭੁੱਖੇ-ਪਿਆਸੇ ਰਹਿ ਕੇ ਖੁਦਾ ਦੀ ਇਬਾਦਤ ਕੀਤੀ ਜਾਂਦੀ ਹੈ ਅਤੇ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ। 3 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਰਮਜਾਨ 1 ਮਈ ਈਦ ਦੇ ਨਾਲ ਸਮਾਪਤ ਹੋਣਗੇ। ਪਰ ਇਸਦੀ ਤਾਰੀਕ ਚੰਨ ਵਿਖਾਈ ਦੇਣ ਤੋਂ ਬਾਅਦ ਹੀ ਨਿਰਧਾਰਤ ਹੁੰਦੀ ਹੈ।