ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਪੰਜਾਬ ਨੂੰ 75 ਮੁਹੱਲਾ ਕਲੀਨਿਕ ਸਮਰਿਪਤ ਕਰਨ ਦਾ ਵਾਅਦਾ ਕੀਤਾ ਗਿਆ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸੇ ਨੂ ਲੈ ਕੇ ਸੀ.ਐੱਮ. ਮਾਨ ਅੱਜ ਮੋਹਾਲੀ ਦੇ ਫੇਜ਼-5 ਵਿੱਚ ਬਣ ਰਹੇ ਆਮ ਆਦਮੀ ਕਲੀਨਿਕ ‘ਤੇ ਪਹੁੰਚੇ ਅਤੇ ਪੂਰੇ ਕੰਮ ਦਾ ਜਾਇਜ਼ਾ ਲਿਆ। ਸੀ.ਐੱਮ. ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਉੱਚ-ਪੱਧਰੀ ਮਿਸਾਲੀ ਸਿਹਤ ਸੇਵਾਵਾਂ ਦੇਣ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ।
ਇਸ ਪੂਰੇ ਕੰਮ ‘ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਕਿ ਪਿੰਡਾਂ ਤੇ ਸ਼ਹਿਰਾਂ ’ਚ 75 ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਸ ਕਲੀਨਿਕ ’ਚ ਟੈਸਟਾਂ ਦੇ 41 ਪੈਕੇਜਾਂ ’ਚ 100 ਕਿਸਮ ਤੋਂ ਵੱਧ ਟੈਸਟ ਮੁਹੱਈਆ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਕਈ ਡਿਸਪੈਂਸਰੀਆਂ ’ਚ ਬਣਾਏ ਜਾਣਗੇ ਤੇ ਐੱਨ. ਆਈ. ਆਰ. ਭਰਾ ਜ਼ਮੀਨ ਦੇਣ ਲਈ ਅੱਗੇ ਆ ਰਹੇ ਹਨ। ਹਰ ਕਲੀਨਿਕ ’ਚ ਇਕ ਐੱਮ. ਬੀ. ਬੀ. ਐੱਸ. ਡਾਕਟਰ, ਇਕ ਫਾਰਮਾਸਿਸਟ, ਇਕ ਨਰਸ ਤੇ ਇਕ ਸਵੀਪਰ ਹਾਜ਼ਰ ਹੋਵੇਗਾ। ਇਨ੍ਹਾਂ ਮੁਹੱਲਾ ਕਲੀਨਿਕਾਂ ਦਾ ਪੂਰੇ ਪੰਜਾਬ ’ਚ ਇਕੋ ਨਕਸ਼ਾ ਹੋਵੇਗਾ।
ਇਹ ਵੀ ਪੜ੍ਹੋ : LPG ਸਬਸਿਡੀ ਖ਼ਤਮ ਕਰਨ ਵੱਲ ਵੱਧ ਰਹੀ ਸਰਕਾਰ! ਇੱਕ ਸਾਲ ‘ਚ ਬਚਾਏ 11,654 ਕਰੋੜ ਰੁਪਏ
ਉਨ੍ਹਾਂ ਕਿਹਾ ਕਿ ਇਹ ਕਲੀਨਿਕ ਖਾਸ ਤੌਰ ’ਤੇ ਉਨ੍ਹਾਂ ਥਾਵਾਂ ’ਤੇ ਖੋਲ੍ਹੇ ਜਾਣਗੇ, ਜਿਥੋਂ ਹਸਪਤਾਲ ਦੂਰ ਹਨ। ਇਥੇ 90 ਫੀਸਦੀ ਲੋਕ ਇਸ ਕਲੀਨਿਕ ’ਚੋਂ ਦਵਾਈ ਲੈ ਕੇ ਠੀਕ ਹੋ ਜਾਣਗੇ। ਉਨ੍ਹਾਂ ਨੂੰ ਵੱਡੇ PGI ਵਰਗੇ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਏਗੀ।
ਵੀਡੀਓ ਲਈ ਕਲਿੱਕ ਕਰੋ -: