ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀਂ ਡਿਊਟੀ ਦੌਰਾਨ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗੁਰਦਾਸਪੁਰ ਪਹੁੰਚੇ। ਸ ਦੌਰਾਨ ਪੂਰੇ ਪਿੰਡ ਨੂੰ ਛਾਉਣੀ ਬਣਾ ਦਿੱਤਾ ਗਿਆ ਹੈ। ਸੁਰਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਮੀਡੀਆ ਨੂੰ ਵੀ ਇਸ ਸਥਾਨ ਤੋਂ ਦੂਰ ਰਖਿਆ ਗਿਆ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਨੇ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਲਈ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀ ਤੇ ਇਸ ਆਰਥਿਕ ਮਦਦ ਦਾ ਚੈੱਕ ਉਨ੍ਹਾਂ ਖੁਦ ਪਰਿਵਾਰ ਨੂੰ ਮਿਲ ਕੇ ਸੌਂਪਣ ਦਾ ਫੈਸਲਾ ਕੀਤਾ ਸੀ। ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦਾ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਗਿਆ ਸੀ ਤੇ ਦੂਜੇ ਬੀਮੇ ਦੇ ਇੱਕ ਕਰੋੜ ਦਾ ਭੁਗਤਾਨ HDFC ਬੈਂਕਰਾਹੀਂ ਕੀਤਾ ਜਾਏਗਾ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ ‘ਚ T-Shirt ਪਾਉਣ ਮਗਰੋਂ ਹੁਣ ਪੰਜਾਬ ‘ਚ ਨੰਗੇ ਪੈਰੀਂ ਤੁਰਦੇ ਨਜ਼ਰ ਆਏ ਰਾਹੁਲ ਗਾਂਧੀ
ਜ਼ਿਕਰਯੋਗ ਹੈ ਕਿ ਬੀਤੀ 8 ਜਨਵਰੀ ਰਾਤ ਜਲੰਧਰ-ਲੁਧਿਆਣਾ ਵਿਚਕਾਰ ਪੈਂਦੇ ਫਗਵਾੜਾ ਸ਼ਹਿਰ ਵਿੱਚ ਗੈਂਗਸਟਰਾਂ ਨੇ ਪੁਲਿਸ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਵੇਲੇ ਪੁਲਿਸ ਥਾਣਾ ਸਿਟੀ ਦੇ SHO ਅਮਨਦੀਪ ਨਾਹਰ ਦੇ ਗੰਨਮੈਨ ਕੁਲਦੀਪ ਬਾਜਵਾ ਕ੍ਰੇਟਾ ਗੱਡੀ ਲੁੱਟ ਕੇ ਭੱਜ ਰਹੇ ਲੁਟੇਰਿਆਂ ਦਾ ਪਿੱਛਾ ਕਰ ਰਹੇ ਸਨ। ਲੁਟੇਰਿਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਕੁਲਦੀਪ ਬਾਜਵਾ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: