ਮੋਹਾਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਵਿਚ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਬਹੁਤ ਵੱਡਾ ਬਹੁਮਤ ਦਿਤਾ ਹੈ। ਕਈ ਜਗ੍ਹਾ ਅਸੀਂ ਪ੍ਰਚਾਰ ਲਈ ਨਹੀ ਜਾ ਸਕੇ ਪਰ ਲੋਕਾਂ ਨੇ EVM ਵੋਟ ਨਾਲ ਭਰ ਦਿੱਤੇ। ਸਾਡਾ ਫਰਜ਼ ਹੈ ਕਿ ਪੰਜਾਬ ਦੇ ਕੋਨੇ-ਕੋਨੇ ਵਿਚ ਜਾਈਏ। ਕਈ ਵਾਰ ਡੋਰ ਟੂ ਡੋਰ ਕਰਦੇ ਹੋਏ ਕੁਝ ਘਰ ਰਹਿ ਜਾਂਦੇ ਹਨ। ਜਿਥੇ ਵੀ ਸਮੱਸਿਆ ਜਾਂ ਕੋਈ ਮੁੱਦਾ ਹੈ, ਉਥੇ ਸਾਨੂੰ ਜਾਣਾ ਹੈ। ਅਸੀਂ ਇਹ ਨਹੀਂ ਦੇਖਣਾ ਕਿ ਇਥੇ ਸਾਨੂੰ ਘੱਟ ਵੋਟਾਂ ਮਿਲੀਆਂ ਜਾਂ ਕੁਝ ਹੋਰ ਹੋਇਆ।
ਮਾਨ ਨੇ ਕਿਹਾ ਕਿ ਤਹਿਸੀਲਦਾਰ ਪਟਵਾਰੀ, ਐੱਸਐੱਚਓ ਨੂੰ ਨਾ ਡਰਾਓ। ਉਨ੍ਹਾਂ ਨੂੰ ਸੁਧਾਰਨਾ ਹੈ ਤਾਂ ਸਮਝਾਓ। ਉਸ ਨੂੰ ਕਿਵੇਂ ਸੁਧਾਰਨਾ ਹੈ, ਇਸ ਬਾਰੇ ਪੁੱਛੋ। ਸਰਕਾਰ ਪੂਰੀ ਮਦਦ ਕਰੇਗੀ। ਨਾਜਾਇਜ਼ ਰੇਤ ਮਾਈਨਿੰਗ ਛੋਟੇ ਅਫਸਰਾਂ ਨੂੰ ਕਹਿਣ ਨਾਲ ਬੰਦ ਨਹੀਂ ਹੋਵੇਗੀ। ਚੰਡੀਗੜ੍ਹ ਤੋਂ ਮੈਂ ਇਸ ਨੂੰ ਬੰਦ ਕਰ ਦੇਵਾਂਗੇ। ਪਹਿਲਾਂ ਵੀ ਅਜਿਹਾ ਹੋਇਆ ਕਿ ਗਲਤ ਕੰਮ ਕਿਸੇ ਨੇ ਕਰਵਾਇਆ ਤੇ ਸਸਪੈਂਡ ਕੋਈ ਦੂਜਾ ਹੋ ਗਿਆ। ਹੁਣ ਇਹ ਨਹੀਂ ਚੱਲੇਗਾ।
ਮਾਨ ਨੇ ਕਿਹਾ ਕਿ 25 ਹਜ਼ਾਰ ਸਰਕਾਰੀ ਨੌਕਰੀਆਂ ਕੱਢੀਆਂ ਹਨ। ਉਸ ਲਈ ਸਿਫਾਰਸ਼ ਲੈ ਕੇ ਕਈ ਲੋਕ ਆਉਣਗੇ। ਉਸ ਦੀ ਸਿਫਾਰਸ਼ ਨਾ ਕਰਨਾ ਕਿਉਂਕਿ ਉਸ ਨਾਲ ਕਿਸੇ ਦੂਜੇ ਦਾ ਹੱਕ ਮਾਰਿਆ ਜਾਵੇਗਾ। ਕੇਜਰੀਵਾਲ 2 ਰੁਪਏ ਦੀ ਪਰਚੀ ਲੈ ਕੇ ਖੁਦ ਮੌਕੇ ‘ਤੇ ਪਹੁੰਚ ਗਏ ਸਨ। ਇਹ ਉਹੀ ਪਾਰਟੀ ਹੈ ਤੇ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪੈਸੇ ਕਮਾ ਕੇ ਜ਼ਿੰਦਗੀ ਤੋਂ ਕਈ ਚਲੇ ਜਾਂਦੇ ਹਨ ਪਰ ਕਿਸੇ ਦਾ ਜੀਵਨ ਸੁਧਾਰ ਦਿੱਤਾ। ਇਕ ਸਾਈਨ ਨਾਲ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਜਲਦੀ ਹੈ। ਕਿਸੇ ਬਜ਼ੁਰਗ ਦੇ ਇਲਾਜ ਦਾ ਪ੍ਰਬੰਧ ਹੁੰਦਾ ਹੈ। ਕਿਸੇ ਬੱਚੇ ਨੂੰ ਕਿਤਾਬ, ਬਸਤਾ ਜਾਂ ਪੜ੍ਹਾਈ ਮਿਲ ਜਾਂਦੀ ਹੈ ਤਾਂ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੁੰਦਾ। ਮਾਨ ਨੇ ਕਿਹਾ ਕਿ ਬਦਲਾਖੋਰੀ ਨਹੀਂ ਹੋਣੀ ਚਾਹੀਦੀ। ਕੁਝ ਸ਼ਿਕਾਇਤਾਂ ਆਈਆਂ ਹਨ ਕਿ ਇਤਰਾਜ਼ਯੋਗ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਹੈ। ਇਹ ਸਾਡਾ ਕੰਮ ਨਹੀਂ ਹੈ।
ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਕੇਜਰੀਵਾਲ ਦੀ ਦੋ-ਟੁਕ, ਕਿਹਾ-‘ਡੀਸੀ ਤੇ ਐੱਸਐੱਸਪੀ ਦੀ ਪੋਸਟਿੰਗ ਲਈ CM ਕੋਲ ਨਾ ਜਾਣਾ‘
ਹਰ ਵਿਧਾਇਕ ਦਾ ਸਰਵੇ ਹੁੰਦਾ ਹੈ। ਫਿਰ ਉਸ ਨੂੰ ਚੈੱਕ ਕੀਤਾ ਜਾਂਦਾ ਹੈ। ਇਸੇ ਕਾਰਨ ਦਿੱਲੀ ਵਿਚ 21-22 ਵਿਧਾਇਕਾਂ ਨੂੰ ਦੁਬਾਰਾ ਟਿਕਟ ਨਹੀਂ ਮਿਲੀ। ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਸੀਟ ਪੱਕੀ ਕਰਨੀ ਹੈ ਤਾਂ ਪਬਲਿਕ ਨਾਲ ਪੱਕੀ ਦੋਸਤੀ ਕਰਨੀ ਹੋਵੇਗੀ। ਜੇਕਰ ਕੰਮ ਕੱਚਾ ਕੀਤਾ ਤਾਂ ਉਸ ਦੀ ਰਿਪੋਰਟ ਸਾਡੇ ਕੋਲ ਆ ਜਾਵੇ। ਇਹ ਡਰ ਨਹੀਂ ਸਗੋਂ ਸਲਾਹ ਹੈ। ਮੰਤਰੀਆਂ ਨੂੰ ਮਿਲੋ। ਬੁਰੇ ਤੇ ਨਾਜਾਇਜ਼ ਕੰਮ ਨਾ ਹੋਵੇ। ਸਹੀ ਕੰਮ ਦਾ ਪਿੱਛਾ ਨਾ ਛੱਡਣਾ। ਖੇਤਰ ਜਾਂ ਜਾਤੀ ਦੇ ਹਿਸਾਬ ਨਾਲ ਕੰਮ ਨਹੀਂ ਹੋਵੇਗਾ। ਹਰ ਵਿਧਾਨ ਸਭਾ ਤੇ ਉਸ ਦੇ ਵੱਡੇ ਕਸਬਿਆਂ ਵਿਚ ਦਫਤਰ ਖੋਲ੍ਹੋ। ਮਾਨ ਨੇ ਸਾਰਿਆਂ ਨੂੰ ਟਾਈਮ ‘ਤੇ ਆਉਣ ਨੂੰ ਕਿਹਾ। ਜੇਕਰ ਪਬਲਿਕ ਨੂੰ ਇਤਜ਼ਾਰ ਕਰਨਾ ਪੈ ਗਿਆ ਤਾਂ ਫਿਰ ਕੰਮ ਨਹੀਂ ਚੱਲੇਗਾ।