ਮੁੱਖ ਮੰਤਰੀ ਭਗਵੰਤ ਮਾਨ ਅੱਜ ਪਵਿੱਤਰ ਵੇਈਂ ਨਦੀ ਦੀ ਕਾਰ-ਸੇਵਾ ਦੀ 22ਵੀਂ ਵਰ੍ਹੇਗੰਢ ‘ਤੇ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਪਦਮਸ਼੍ਰੀ ਐਵਾਰਡੀ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਵੇਈਂ ਨਦੀ ‘ਤੇ ਗਏ ਅਤੇ ਇਸ ਦਾ ਸਾਫ਼ ਹੋ ਚੁੱਕਿਆ ਪਵਿੱਤਰ ਜਲ ਛਕਿਆ। ਇਹ ਉਹੀ ਪਵਿੱਤਰ ਵੇਈਂ ਨਦੀ ਹੈ, ਜਿਥੇ ਪਾਤਸ਼ਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਪਏ ਸਨ। ਸੰਤ ਸੀਚੇਵਾਲ ਨੇ ਇਸ ਪਾਣੀ ਦੀ ਸ਼ੁੱਧਤਾ ਵੀ ਚੈੱਕ ਕਰਕੇ ਦੱਸੀ ਜੋਕਿ ਫਿਲਟਰ ਦੇ ਪਾਣੀ ਨੂੰ ਵੀ ਮਾਤ ਦਿੰਦਾ ਹੈ।
ਦੱਸਣਯੋਗ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨਦੀਆਂ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਜਾਣੇ ਜਾਂਦੇ ਹਨ। ਉਹ ਬਾਬਾ ਸੀਚੇਵਾਲ ਤੇ ਈਸੀਓ ਦੇ ਨਾਂ ਨਾਲ ਮਸ਼ਹੂਰ ਹਨ। ਸੁਲਤਾਨਪੁਰ ਲੋਧੀ ਵਿੱਚ 160 ਕਿਲੋਮੀਟਰ ਲੰਮੀ ਕਾਲੀ ਬੇਈਂ ਨਦੀ ਨੂੰ ਸਾਫ ਕਰਨ ਦਾ ਸਿਹਰਾ ਉਨ੍ਹਾਂ ਨੂੰ ਹੀ ਦਿੱਤਾ ਗਿਆ ਹੈ। ਸੰਤ ਸੀਚੇਵਾਲ ਨੇ ਸਾਲ 2007 ਵਿੱਚ ਇਕੱਲੇ ਹੀ ਕਾਲੀ ਬੇਈਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਇਸ ਦਾ ਜਲ ਇੰਨਾ ਕੁ ਸਾਫ ਹੋ ਚੁੱਕਾ ਹੈ, ਕਿ ਇਹ ਆਰ.ਓ. ਦੇ ਪਾਣੀ ਵੀ ਇਸ ਦੇ ਸਾਹਮਣੇ ਕੁਝ ਨਹੀਂ।
ਇਹ ਵੀ ਪੜ੍ਹੋ : ਈਸਾਪੁਰ ਨੇੜੇ 2 ਸਕੇ ਭਰਾਵਾਂ ਦੀ ਮੌਤ, ਖੇਤਾਂ ‘ਚੋਂ ਮਿਲੀਆਂ ਲਾਸ਼ਾਂ, ਜਾਂਚ ‘ਚ ਲੱਗੀ ਪੁਲਿਸ
ਜਲੰਧਰ ਦੇ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਬਾਬਾ ਸੀਚੇਵਾਲ ਕਈ ਸਾਲਾਂ ਤੋਂ ਨਦੀਆਂ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਮੁਹਿੰਮ ਚਲਾ ਰਹੇ ਹਨ। 2017 ਵਿੱਚ ਬਾਬਾ ਸੀਚੇਵਾਲ ਦੇ ਅਹਿਮ ਯੋਗਦਾਨ ਲਈ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: