ਸੰਗਰੂਰ ਲੋਕ ਸਭਾ ਸੀਟ ‘ਤੇ ਵੋਟ ਪਾਉਣ ਦਾ ਸਿਲਸਿਲਾ ਜਾਰੀ ਹੈ, ਅੱਜ 6 ਵਜੇ ਤੱਕ ਵੋਟਾਂ ਪੈਣਗੀਆਂ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਤੋਂ ਵੋਟਾਂ ਪਾਉਣ ਦਾ ਸਮਾਂ ਇੱਕ ਘੰਟਾ ਵਧਾਉਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਕਰਕੇ ਬਹੁਤ ਸਾਰੇ ਲੋਕ ਦਿਹਾੜੀ ਜਾਂ ਹੋਰ ਕੰਮਾਂ ‘ਤੇ ਗਏ ਹੋਏ ਹਨ। ਇਸ ਕਰਕੇ ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ ਤਾਂਕਿ ਉਹ ਵੀ ਬਾਬਾ ਭੀਮ ਰਾਓ ਅੰਬੇਦਕਰ ਵੱਲੋਂ ਰਚਿਤ ਸੰਵਿਧਾਨ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।
ਜ਼ਿਕਰਯੋਗ ਹੈ ਦੁਪਹਿਰ ਤਿੰਨ ਵਜੇ ਤੱਕ ਸੰਗਰੂਰ ਵਿੱਚ 29 ਫੀਸਦੀ ਵੋਟਿੰਗ ਹੋਈ। ਮਾਲੇਰਕੋਟਲਾ ਵਿੱਚ ਸਭ ਤੋਂ ਵੱਧ 33.45 ਵੋਟਾਂ ਪਈਆਂ। ਉਥੇ ਹੀ ਸੁਨਾਮ ਵਿੱਚ 30.4 ਫੀਸਦੀ, ਦੂਰੀ ਵਿੱਚ 29 ਫੀਸਦੀ, ਦਿੜਬਾ ਵਿੱਚ 29.56 ਫੀਸਦੀ, ਲਹਿਰਾ ਵਿੱਚ 28 ਫੀਸਦੀ, ਭਦੌੜ ਵਿੱਚ 27.78 ਫੀਸਦੀ, ਬਰਨਾਲਾ ‘ਚ 27.23 ਫੀਸਦੀ, ਮਹਿਲ ਕਲਾਂ ‘ਚ 28 ਫੀਸਦੀ, ਮਾਲੇਰਕੋਟਲਾ ‘ਚ 3.46 ਫੀਸਦੀ ਤੇ ਸੰਗਰੂਰ ਵਿੱਚ 28 ਫੀਸਦੀ ਵੋਟਾਂ ਪਈਆਂ।
ਬਰਨਾਲਾ ਦੇ ਵਿਧਾਇਕ ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਹਰ ਵਸਨੀਕ ਨੂੰ ਜਾਗਰੂਕ ਹੋ ਕੇ ਤਰੱਕੀ, ਵਿਕਾਸ ਅਤੇ ਉੱਜਵਲ ਭਵਿੱਖ ਲਈ ਵੋਟ ਪਾਉਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਦੱਸ ਦੇਈਏ ਕਿ ਸੀ.ਐੱਮ. ਭਗਵੰਤ ਮਾਨ ਨੇ ਸੰਗਰੂਰ ਸੰਸਦੀ ਸੀਟ ਛੱਡ ਦਿੱਤੀ ਸੀ। ਲਗਭਗ ਤਿੰਨ ਮਹੀਨੇ ਪਹਿਲਾਂ ਪ੍ਰਚੰਡ ਜਿੱਤ ਦੇ ਨਾਲ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਲਈ ਸੰਗਰੂਰ ਲੋਕ ਸਭਾ ਉਪ ਚੋਣਾਂ ਸਖਤ ਚੁਣੌਤੀ ਹੈ।