ਹੈੱਡਮਾਸਟਰਾਂ ਨੂੰ ਰਵਾਨਾ ਕਰਨ ਮਗਰੋਂ ਸੀ.ਐੱਮ. ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕਲਾਕਾਰ ਹੋਣਾ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ‘ਜੋਜੋ’ ਵੀ ‘ਜੋਜੋ’ ਤੋਂ ਕਰਾਇਆ ਹੈ ਉਸ ਦਾ ਹਿਸਾਬ ਲਵਾਂਗਾ
ਸੀ.ਐੱਮ. ਮਾਨ ਨੇ ਕਿਹਾ ਕਿ ਜੇ ਕਿਸੇ ਨੇ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਇੱਕ ਰੁਪਿਆ ਵੀ ਆਪਣੇ ਨਿੱਜੀ ਮਨਸੂਬਿਆਂ, ਮਿੱਤਰਾਂ ਅਤੇ ਚਮਚਿਆਂ ਲਈ ਵਰਤਿਆ ਹੈ ਤਾਂ ਮੈਂ ਹਰ ਇੱਕ ਦਾ ਹਿਸਾਬ ਲਵਾਂਗਾ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਕਿਸੇ ਦਾ ਅੱਜ ਹੋ ਜਾਊ, ਕਿਸੇ ਦਾ ਕੱਲ੍ਹ ਹੋ ਜਾਊ, ਹੋਊਗਾ ਜ਼ਰੂਰ।
ਦੱਸ ਦੇਈਏ ਕਿ ਬੀਤੇ ਦਿਨੀਂ ਮਨਪ੍ਰੀਤ ਬਾਦਲ ਨੇ ਸੀ.ਐੱਮ. ਮਾਨ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕਰਕੇ ਕਿਹਾ ਸੀ ਕਿ ਭਗਵੰਤ ਮਾਨ ਤੁਹਾਡਾ ਪੇਸ਼ਾ ਨਾਟਕ ਸੀ ਤੇ ਹੁਣ ਵੀ ਉਹੀ ਹੈ, ਪੰਜਾਬ ਦੇ ਲੋਕ ਤੁਹਾਡਾ ਨਾਟਕ ਵੇਖ ਰਹੇ ਹਨ।
ਇਹ ਵੀ ਪੜ੍ਹੋ : ਮੋਗਾ ‘ਚ ਗੁੰਡਾਗਰਦੀ ਦਾ ਨੰਗਾ ਨਾਚ, ਪੁਲਿਸ ਥਾਣੇ ਕੋਲ ਭਿੜੀਆਂ ਦੋ ਧਿਰਾਂ, ਖੂਬ ਚੱਲੇ ਲੱਤਾਂ-ਘਸੁੰਨ, ਡੰਡੇ
ਹੈੱਡਮਾਸਟਰਾਂ ਨੂੰ ਰਵਾਨਾ ਕਰਨ ਮਗਰੋਂ ਸੀ.ਐੱਮ. ਮਾਨ ਨੇ ਪੰਜਾਬ ‘ਚ ਸਿੱਖਿਆ ਕ੍ਰਾਂਤੀ ਲਿਆਉਣ ਦੀ ਗੱਲ ਕਰਦਿਆਂ ਵਿਰੋਧੀਆਂ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਹੈੱਡਮਾਸਟਰ ਵਿਸ਼ੇਸ਼ ਸਿਖਲਾਈ ਲਈ ਅੱਜ ਅਹਿਮਦਾਬਾਦ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਲਈ ਜੋ ਵੀ ਸੰਭਵ ਹੈ, ਕਰਨਾ ਹੈ। ਸੀ.ਐਮ ਮਾਨ ਨੇ ਕਿਹਾ ਕਿ ਜੇ ਤੁਸੀਂ ਗੌਡ ਟੀਚਰ, ਸਿੱਖਿਆ ਟੀਚਰ ਨੂੰ ਅਪਡੇਟ ਕਰੋਗੇ ਤਾਂ ਬੱਚੇ ਵੀ ਅਪਡੇਟ ਹੋਣਗੇ। ਉਨ੍ਹਾਂ ਕਿਹਾ ਕਿ ਜੇ ਕੋਚ ਚੰਗੇ ਹੋਣਗੇ ਤਾਂ ਖਿਡਾਰੀ ਵੀ ਚੰਗੇ ਹੋਣਗੇ। ਪੀ.ਐਸ.ਈ.ਬੀ ਲਈ ਅੱਜ ਇਤਿਹਾਸਕ ਦਿਨ ਹੈ।
ਵੀਡੀਓ ਲਈ ਕਲਿੱਕ ਕਰੋ -: