ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਬੋਗਨਵਿਲਿਆ ਗਾਰਡਨ ’ਚ ਵਾਰ ਮੈਮੋਰੀਅਲ ’ਤੇ ਸੀਐੱਮ ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪਰਿਵਾਰਾਂ ਦੀ ਬਿਹਤਰੀ-ਭਲਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਮੌਕੇ ’ਤੇ ਮੌਜੂਦ ਐਨਸੀਸੀ ਕੈਡਰ ਦੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਵਾਨਾਂ ਦੇ ਸ਼ਹਾਦਤ ਨੂੰ ਕੋਈ ਭੁਲਾ ਨਹੀਂ ਸਕਦਾ ਹੈ। ਸ਼ਹੀਦਾਂ ਕਰਕੇ ਹੀ ਦੇਸ਼ ਸੁਰੱਖਿਅਤ ਹੈ। ਦੇਸ਼ ਹਮੇਸ਼ਾ ਸ਼ਹੀਦਾਂ ਦਾ ਕਰਜ਼ਈ ਰਹੇਗਾ।
ਉਨ੍ਹਾਂ ਕਿਹਾ ਕਿ ਅਸੀਂ ਆਪਣੀ ਫੌਜ ਕਰਕੇ ਸੁਰੱਖਿਅਤ ਹਾਂ। ਜਿਸ ਵੇਲੇ ਅਸੀਂ ਆਪਣੇ ਬੱਚਿਆਂ ਨਾਲ ਘਰਾਂ ਵਿੱਚ ਏਸੀ ਲਾ ਕੇ ਸੁੱਤੇ ਹੁੰਦੇ ਹਾਂ, ਉਦੋਂ ਸਾਡੇ ਫੌਜ ਦੇ ਜਵਾਨ ਜੈਸਲਮੇਰ ਵਰਗੇ ਇਲਾਕਿਆਂ ਵਿੱਚ 50 ਡਿਗਰੀ ਤੋਂ ਉਪਰ ਗਰਮੀ ਝੱਲ ਕੇ ਸਾਰੀ ਰੱਖਿਆ ਕਰ ਰਹੇ ਹੁੰਦੇ ਹਨ। ਜਦੋਂ ਅਸੀਂ ਆਪਣੇ ਕਮਰਿਆਂ ਵਿੱਚ ਹੀਟਰ ਲਾ ਕੇ ਸੁੱਤੇ ਹਾਂ ਤਾਂ ਇਹ ਲੋਕ ਟਾਈਗਰ ਹਿੱਲ ਵਰਗੀਆਂ ਪਹਾੜੀਆਂ ‘ਤੇ ਸਾਡੀ ਰੱਖਿਆ ਕਰਦੇ ਹਨ। ਅੱਜ ਉਨ੍ਹਾਂ ਨੂੰ ਸੈਲਿਊਟ ਕਰਨ ਦਾ ਟਾਈਮ ਹੈ। ਹਾਲਾਂਕਿ ਸਿਰਫ ਅੱਜ ਨਹੀਂ ਸਕੋਂ ਉਨ੍ਹਾਂ ਨੂੰ ਹਮੇਸ਼ਾ ਸਲਿਊਟ ਕਰਨਾ ਚਾਹੀਦਾ ਹੈ। ਆਜ਼ਾਦੀ ਲੈਣਾ ਤੇ ਕਾਇਮ ਰਖਣਾ ਵੱਖਰੀਆਂ ਗੱਲਾਂ ਹਨ, ਜਿਸ ਲਈ ਮੈਂ ਆਪਣੀ ਫੌਜ ਨੂੰ ਦਿਲੋਂ ਸਲਿਊਟ ਕਰਦਾ ਹਾਂ।
ਇਹ ਵੀ ਪੜ੍ਹੋ : ਬਠਿੰਡਾ ਦੇ ਕਾਲਜ ‘ਚ ਹੰਗਾਮਾ, ਪੇਪਰ ਦੇਣ ਆਏ ਵਿਦਿਆਰਥੀਆਂ ਤੋਂ ਲੁਹਾਏ ਕੜੇ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਦੇ ਬਹਾਦਰ ਜਵਾਨਾਂ ਦੀ ਦਾਸਤਾਨ। ਟਾਈਗਰ ਹਿਲ ਦੀਆਂ ਚੋਟੀਆਂ ‘ਤੇ ਤਿਰੰਗਾ ਲਹਿਰਾਉਣ ਵਾਲੇ ਬਹਾਦਰ ਜਵਾਨਾਂ ਦੀ ਦਲੇਰੀ ਨੂੰ ਸਲਾਮ। ਕਾਰਗਿਲ ਵਿਜੇ ਦਿਵਸ ਮੌਕੇ ਦੇਸ਼ ਹਿਤ ‘ਚ ਕੁਰਬਾਨੀਆਂ ਦੇਣ ਵਾਲੇ ਬਹਾਦਰ ਜਵਾਨਾਂ ਦੀਆਂ ਸ਼ਹਾਦਤਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਕਰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -: