ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਪ੍ਰਸਤਾਵ ਵਿਧਾਨ ਸਭਾ ਵਿਚ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਪ੍ਰਸਤਾਵ ‘ਤੇ ਚਰਚਾ ਹੋ ਰਹੀ ਹੈ। ਅਕਾਲੀ ਦਲ ਤੇ ਕਾਂਗਰਸ ਨੇ ਇਸ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਮਾਨ ਸਰਕਾਰ ਜੋ ਵੀ ਫੈਸਲਾ ਲਵੇਗੀ, ਅਸੀਂ ਪੂਰਾ ਸਾਥ ਦੇਵੇਗਾ।
ਚੰਡੀਗੜ੍ਹ ਦੇ ਮੁੱਦੇ ‘ਤੇ ਵਿਰੋਧੀਆਂ ਤੇ ‘ਆਪ’ ਸਰਕਾਰ ਵਿਚਾਲੇ ਤਿੱਖੀ ਬਹਿਸ ਹੋਈ। ਇਨ੍ਹਾਂ ਸਭ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਵੀ ਕਾਂਗਰਸ ‘ਤੇ ਗਰਮ ਹੋ ਗਏ। ਉਨ੍ਹਾਂ ਕਿਹਾ ਕਿ ‘ਤੁਸੀਂ ਲੋਕਾਂ ਨੇ ਪਿਛਲੇ 5 ਸਾਲ ਕੀ ਕੀਤਾ? 5 ਸਾਲ ਸਿਸਵਾਂ ਮਹਿਲ ਦੇ ਦਰਵਾਜ਼ੇ ਹੀ ਨਹੀਂ ਖੋਲ੍ਹੇ। ਸੀਐੱਮ ਨੇ ਕਿਹਾ ਕਿ ਤਾਕਤ ਜਾਂਦੀ ਹੈ ਤਾਂ ਮੁਸ਼ਕਲ ਹੁੰਦੀ ਹੈ ਪਰ ਮੈਂ ਵੀ 7 ਸਾਲ ਸੰਸਦ ਵਿਚ ਰਿਹਾ ਹਾਂ। ਮੈਨੂੰ ਸਾਰਿਆਂ ਨੂੰ ਬਿਠਾਉਣਾ ਆਉਂਦਾ ਹੈ।’
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਵਿਰੋਧੀ ਵਿਧਾਇਕਾਂ ਨੇ ਕਿਹਾ ਕਿ ਮਾਨ ਸਰਕਾਰ ਇਸ ਅਹਿਮ ਪ੍ਰਸਤਾਵ ਨੂੰ ਪਹਿਲੀ ਅਪ੍ਰੈਲ ਨੂੰ ਲਿਆ ਰਿਹਾ ਹੈ। ਉਨ੍ਹਾਂ ਨੇ ਅਪ੍ਰੈਲ ਫੂਲ ਦੇ ਬਹਾਨੇ ਤੰਜ ਕੱਸਿਆ। ਇਸ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਵਿਚ ਅੱਜ ਇਹ ਨਿਯਮ ਲਾਗੂ ਹੋ ਰਿਹਾ ਹੈ। ਇਸ ਲਈ ਉਹ ਅੱਜ ਹੀ ਇਹ ਪ੍ਰਸਤਾਵ ਪੇਸ਼ ਕਰ ਰਹੇ ਹਨ। ਇਹ ਮੁੱਦਾ ਕਾਫੀ ਗੰਭੀਰ ਹੈ, ਇਸ ਦਾ ਮਜ਼ਾਕ ਨਹੀਂ ਉਡਾਇਆ ਜਾਣਾ ਚਾਹੀਦਾ।
ਇਹ ਵੀ ਪੜ੍ਹੋ : ‘ਕਾਂਗਰਸ ਦੀ ਸੂਬਾ ਸਰਕਾਰ ਨੇ ਅੱਜ ਤੱਕ ਸਿਰਫ਼ ਮੱਖੀਆਂ ਹੀ ਮਾਰੀਆਂ’ – ਅਮਨ ਅਰੋੜਾ
ਹੰਗਾਮੇ ਵਿਚ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਕਾਂਗਰਸ ਤੋਂ ਆਪਣੇ ਵਿਰੋਧੀ ਧਿਰ ਦਾ ਨੇਤਾ ਦੱਸਣ ਨੂੰ ਕਿਹਾ ਜਿਸ ਨਾਲ ਕਾਂਗਰਸੀ ਭੜਕ ਗਏ। ਉਸ ਸਮੇਂ ਕਾਂਗਰਸੀ ਵਿਧਾਨ ਵਿੱਤ ਮੰਤਰੀ ਹਰਪਾਲ ਚੀਮਾ ਬੋਲ ਰਹੇ ਸਨ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਮਾਨ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਇਸ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਰੋਕ-ਟੋਕ ਕੀਤੀ ਤਾਂ ਹੰਗਾਮਾ ਸ਼ੁਰੂ ਹੋ ਗਿਆ।