CM ਮਾਨ ਖੁਦ ਹੀ ਸੰਭਾਲਣਗੇ ਸਿਹਤ ਵਿਭਾਗ, ਨਹੀਂ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਥਾਰਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਮੰਗਲਵਾਰ ਨੂੰ ਕਰੱਪਸ਼ਨ ਕੇਸ ਵਿਚ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਪੰਜਾਬ ਕੈਬਨਿਟ ਦਾ ਵਿਸਤਾਰ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਵੇਗਾ। ਮੁੱਖ ਮੰਤਰੀ ਮਾਨ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਸਿਹਤ ਵਿਭਾਗ ਨੂੰ ਉਹ ਖੁਦ ਹੀ ਦੇਖਣਗੇ ਕਿਸੇ ਦੂਜੇ ਮੰਤਰੀ ਨੂੰ ਇਹ ਚਾਰਜ ਨਹੀਂ ਦਿੱਤਾ ਜਾਵੇਗਾ। ਬੀਤੇ ਦਿਨੀਂ CM ਮਾਨ ਨੇ ਬਾਕੀ ਮੰਤਰੀਆਂ ਨਾਲ 15 ਅਗਸਤ ਤੋਂ 75 ਮਹੱਲਾ ਕਲੀਨਿਕ ਸ਼ੁਰੂ ਖੋਲ੍ਹਣ ਬਾਰੇ ਚਰਚਾ ਕੀਤੀ ਸੀ।
ਮੁੱਖ ਮੰਤਰੀ ਮਾਨ ਦੇ ਇਸ ਫੈਸਲੇ ਨਾਲ ਬਰਖਾਸਤ ਮੰਤਰੀ ਡਾ. ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਸਿੰਗਲਾ ਨੂੰ ਮਾਨ ਨੇ ਹੀ ਬਰਖਾਸਤ ਕੀਤਾ ਹੈ। ਹੁਣ ਸਿੰਗਲਾ ਖਿਲਾਫ ਜਾਂਚ ਸ਼ੁਰੂ ਹੋ ਚੁੱਕੀ ਹੈ। ਅਜਿਹੇ ਵਿਚ ਸਿਹਤ ਮੰਤਰਾਲੇ ‘ਤੇ ਮਾਨ ਦੀ ਪੂਰੀ ਨਿਗਰਾਨੀ ਹੋਵੇਗੀ। ਜਾਂਚ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਹੋ ਸਕੇਗੀ। ਜੇਕਰ ਕਿਸੇ ਨੇ ਕੋਸ਼ਿਸ਼ ਕੀਤੀ ਤਾਂ ਫਿਰ ਉਸ ‘ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਾਜ ਡਿੱਗੇਗੀ।
ਸਿਹਤ ਮੰਤਰਾਲਾ ਮੁੱਖ ਮੰਤਰੀ ਵੱਲੋਂ ਸੰਭਾਲੇ ਜਾਣ ਦੇ ਫੈਸਲੇ ਨਾਲ ਅਫਸਰਾਂ ਵਿਚ ਵੀ ਹੜਕੰਪ ਮਚਿਆ ਹੋਇਆ ਹੈ। ਖਾਸ ਕਰਕੇ ਜੋ ਪਿਛਲੇ ਸਵਾ 2 ਮਹੀਨੇ ਵਿਚ ਸਿੰਗਲਾ ਦੇ ਕਰੀਬੀ ਰਹੇ, ਉਹ ਹੱਥ-ਪੈਰ ਮਾਰਨ ਲੱਗੇ ਹਨ। ਮਾਮਲੇ ਵਿਚ ਉਨ੍ਹਾਂ ਅਧਿਕਾਰੀਆਂ ਨੂੰ ਵੀ ਦਬੋਚਿਆ ਜਾਵੇਗਾ ਜਿਨ੍ਹਾਂ ਨੇ ਕਰੱਪਸ਼ ਵਿਚ ਮੰਤਰੀ ਦਾ ਸਾਥ ਦਿੱਤਾ। ਉਨ੍ਹਾਂ ਨੇ ਹਰ ਕੰਮ ਵਿਚ 1 ਫੀਸ ਦੀ ਦਾ ਕਮਿਸ਼ਨ ਰੂਪੀ ਸ਼ੁਕਰਾਨਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: