ਮੁੱਖ ਮਤੰਰੀ ਭਗਵੰਤ ਮਾਨ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਰਿਵਾਰ ਨਾਲ ਨਤਮਸਕ ਹੋਏ ਅਤੇ ਗੁਰੂ ਚਰਨਾਂ ਵਿੱਚ ਸੀਸ ਨਿਵਾਇਆ। ਉਨ੍ਹਾਂ ਪੰਜਾਬੀਾਂ ਦੀ ਚੜਦੀ ਕਲਾ ਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਬਣਏ ਰਹਿਣ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਕਰਦਿਆਂ ਸੀ.ਐੱਮ. ਮਾਨ ਨੇ ਕਿਹਾ ਕਿ ਉਨ੍ਹਾਂ ਅੱਜ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਪਲਾਂਟ ਦਾ ਦੌਰਾ ਕੀਤਾ, ਇਥੇ ਇਥੇਨਾਈਲ ਦਾ ਇੱਕ ਪਲਾਂਟ ਲਾਇਆ ਜਾ ਰਿਹਾ ਹੈ। ਇੰਡਸਟਰੀ ਆਏਗੀ ਤਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆ ਕੇ ਇੱਕ ਵਾਰ ਪਲਾਂਟ ਵੇਖਣ ਲਈ ਕਿਹਾ ਗਿਆ ਸੀ।
ਸੀ.ਐੱਮ. ਮਾਨ ਨੇ ਕਿਹਾ ਕਿ ਅਸੀਂ ਨਿਵੇਸ਼ਕਾਂ ਨੂੰ ਕਿਹਾ ਹੈ ਕਿ ਜੇ ਕੰਮ ਵਧਾਉਣਾ ਹੈ ਤਾਂ ਵਧਾਓ ਪਰ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਕੰਮ ਦਿਓ। ਜਿਹੜੇ ਇੰਜਨੀਅਰ ਤੁਹਾਨੂੰ ਪੰਜਾਬ ਵਿੱਚੋਂ ਨਹੀਂ ਮਿਲਦੇ ਤੇ ਤੁਹਾਨੂੰ ਬਾਹਰਲੇ ਰਾਜਾਂ ਤੋਂ ਮੰਗਵਾਉਣੇ ਪੈਂਦੇ ਹਨ, ਉਸ ਬਾਰੇ ਸਾਨੂੰ ਦੱਸੋ ਅਸੀਂ ਸਕਿੱਲਡ ਡਿਵੈਪਲਮੈਂਟ ਰਾਹੀਂ ਪੰਜਾਬ ਵਿੱਚੋਂ ਹੀ ਇੰਜੀਨੀਅਰ ਓਨੀ ਹੀ ਟ੍ਰੇਨਿੰਗ ਵਾਲੇ ਮੁਹੱਈਆ ਕਰਵਾਵਾਂਗੇ। ਤੇ ਉਨ੍ਹਾਂ ਨੇ ਵੀ ਸਹਿਮਤੀ ਪ੍ਰਗਟਾਈ ਹੈ।
ਇਸ ਦੌਰਾਨ ਮੁੱਖ ਮਤੰਰੀ ਨੇ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਆਪਣਾ ਮਾਨ ਅਸੀਂ ਟੁੱਟਣ ਨਹੀਂ ਦਿਆਂਗੇ। ਪੰਜਾਬ ਤਰੱਕੀ ਕਰਨਾ ਸ਼ੁਰੂ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮਾਫੀਆ ਦਾ ਕੰਮ ਬੰਦ ਹੋ ਚੁੱਕਾ ਹੈ। ਹੁਣ ਜੁਲਾਈ ਅਗਸਤ ਦੇ ਜ਼ੀਰੋ ਬਿੱਲ ਆਏ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਦਾ ਗੈਂਗਸਟਰਾਂ ਨੂੰ ਕਰਾਰਾ ਜਵਾਬ, ‘ਗਆਉਣ ਲਈ ਮੇਰੇ ਕੋਲ ਹੁਣ ਕੁਝ ਨਹੀਂ, ਚੁੱਪ ਨਹੀਂ ਬੈਠਾਂਗਾ’
ਮੁਹੱਲਾ ਕਲੀਨਿਕ ਸ਼ੁਰੂ ਹੋ ਗਏ ਹਨ। ਸ਼ਹੀਦ ਜਵਾਨਾਂ ਲਈ ਸਨਮਾਨ ਰਾਸ਼ੀ 1 ਕਰੋੜ ਦੀ ਸ਼ੁਰੂ ਕੀਤੀ ਹੋਈ ਹੈ। ਗਵਰਮੈਂਟ ਨੂੰ ਈ-ਗਵਰਨਮੈਂਟ ਬਣਾਇਆ ਜਾ ਰਿਹਾ ਹੈ। ਵਿਰੋਧੀਆਂ ਨੇ ਜੋ ਬੋਲਣਾ ਹੈ ਉਨ੍ਹਾਂ ਨੂੰ ਬੋਲਣ ਦਿਓ। ਬਹਤ ਜਦਲ ਸੀਵਰੇਜ ਤੇ ਹੈਰੀਟੇਜ ਦੇ ਪ੍ਰਾਜੈਕਟ ਪੂਰੇ ਹੋ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: