ਪੰਜਾਬ ਵਿਚ ਕੋਲੇ ਦੀ ਖਾਣ ‘ਤੇ ਸਿਆਸੀ ਲੜਾਈ ਛਿੜ ਗਈ ਹੈ। ਇਹ ਲੜਾਈ ਝਾਰਖੰਡ ਵਿਚ ਬੰਦ ਪਈ ਕੋਲੇ ਦੀ ਖਾਣ ਨੂੰ ਲੈ ਕੇ ਸ਼ੁਰੂ ਹੋਈ। ਪਹਿਲਾਂ ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਅਸੀਂ ਇਹ ਖਾਣ ਖੁੱਲ੍ਹਵਾਈ ਹੈ। ਇਸ ਦੇ ਜਵਾਬ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਝੂਠ ਬੋਲ ਰਹੇ ਹਨ। ਇਸ ਖਾਨ ਦਾ ਕੇਸ ਕਾਂਗਰਸ ਸਰਕਾਰ ਰਹਿੰਦੇ ਅਸੀਂ ਜਿੱਤਿਆ ਸੀ। ਪੰਜਾਬ ਵਿਚ ਕੋਲੇ ਦੀ ਕਮੀ ਨਾਲ ਬਿਜਲੀ ਸੰਕਟ ਪੈਦਾ ਹੋ ਗਿਆ ਹੈ।
CM ਮਾਨ ਨੇ ਕਿਹਾ ਸੀ ਕਿ ਬਿਜਲੀ ਦਾ ਪ੍ਰਬੰਧ ਪੂਰਾ ਹੋ ਗਿਆ ਹੈ। ਪੰਜਾਬ ਦੀ ਕੋਲੇ ਦੀ ਖਾਨ ਝਾਰਖੰਡ ‘ਚ 2015 ਤੋਂ ਬੰਦ ਪਈ ਸੀ। ਉਸ ਨੂੰ ਪੰਜਾਬ ਨੇ ਖਰੀਦਿਆ ਹੋਇਆ ਹੈ। ਇਸ ਤੋਂ ਬਾਅਦ ਕੋਲਾ ਇਧਰ-ਉਧਰ ਤੋਂ ਲਿਆ ਜਾ ਰਿਹਾ ਸੀ ਤਾਂ ਕਿ ਪੈਸਿਆਂ ਦੀ ਸੈਟਿੰਗ ਹੋ ਜਾਵੇ। ਅਸੀਂ ਉਹ ਖਾਨ ਚਲਵਾ ਲਈ ਹੈ। ਮਈ ਦੇ ਆਖਰੀ ਹਫਤੇ ਝਾਰਖੰਡ ਜਾ ਕੇ ਉਦਘਾਟਨ ਕਰਕੇ ਆਵਾਂਗਾ।
ਇਸ ਦੇ ਜਵਾਬ ‘ਚ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਤੱਥਾਂ ਦੀ ਪੜਤਾਲ ਕੀਤੇ ਬਗੈਰ ਹੀ ਬਿਆਨ ਦਾਗ ਦਿੰਦੇ ਹਨ। ਜਿਸ ਕੋਲੇ ਦੀ ਖਾਨ ਦੀ ਉਹ ਗੱਲ ਕਰ ਰਹੇ ਹਨ, ਉਹ ਕੋਰਟ ਕੇਸ ਕਾਰਨ ਬੰਦ ਸੀ। ਕਾਂਗਰਸ ਸਰਕਾਰ ਨੇ ਸਤੰਬਰ 2021 ਵਿਚ ਸੁਪਰੀਮ ਕੋਰਟ ਤੋਂ ਕੇਸ ਜਿੱਤਿਆ ਸੀ। ਉਸ ‘ਚ ਤੁਹਾਡਾ ਕੀ ਯੋਗਦਾਨ ਹੈ। ਵੜਿੰਗ ਨੇ ਆਪਣੇ ਦਾਅਵੇ ਦੀ ਪੁਸ਼ਟੀ ਲਈ 21 ਸਤੰਬਰ 2021 ਦੀ ਖਬਰ ਦੀ ਸਾਂਝੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਕਾਂਗਰਸ ਪ੍ਰਧਾਨ ਨੇ ਕੋਲੇ ਦੀ ਖਾਣ ਦਾ ਬਿਓਰਾ ਵੀ ਦਿੱਤਾ ਜਿਸ ਵਿਚ ਦੱਸਿਆ ਕਿ 2014 ਵਿਚ ਸੁਪਰੀਮ ਕੋਰਟ ਨੇ 213 ਕੋਲਾ ਖਾਣਾਂ ਦਾ ਅਲਾਟਮੈਂਟ ਰੱਦ ਕਰ ਦਿੱਤਾ ਸੀ। ਇਸ ‘ਚ ਪੰਜਾਬ ਨੂੰ 2001 ‘ਚ ਪਛਵਾੜਾ ‘ਚ ਅਲਾਟ ਹੋਈ ਖਾਣ ਵੀ ਸ਼ਾਮਲ ਸੀ। 2015 ‘ਚ ਇਹ ਖਾਨ ਪੀਐੱਸਪੀਸੀਐੱਲ ਨੂੰ ਅਲਾਟ ਹੋ ਗਈ। ਇਸ ਦਾ ਟੈਂਡਰ ਜਾਰੀ ਕੀਤਾ ਗਿਆ ਪਰ ਕਾਨੂੰਨ ਵਜ੍ਹਾ ਕਰਕੇ ਇਹ ਫੇਲ ਹੋ ਗਿਆ। 2018 ‘ਚ PSPCL ਨੇ ਡੀਬੀਐੱਲ ਕੰਪਨੀ ਨੂੰ ਇਸ ਨੂੰ ਆਪ੍ਰੇਟ ਕਰਨ ਲਈ ਸਿਲੈਕਟ ਕੀਤਾ। 2019 ‘ਚ ਹਾਈਕੋਰਟ ਨੇ ਪੁਰਾਣੀ ਕੰਪਨੀ ਦੇ ਹੱਕ ‘ਚ ਫੈਸਲਾ ਦਿੱਤਾ ਜਿਸ ਕਾਰਨ ਪੰਜਾਬ ਸੁਪਰੀਮ ਕੋਰਟ ਗਿਆ। 2021 ‘ਚ ਸੁਪਰੀਮ ਕੋਰਟ ਦੇ ਹੁਕਮ ਨੂੰ ਖਾਰਜ ਕਰਦੇ ਹੋਏ ਪੀਐੱਸਪੀਸੀਐੱਲ ਦੇ ਅਪਣਾਏ ਤਰੀਕੇ ਨੂੰ ਸਹੀ ਠਹਿਰਾ ਦਿੱਤਾ।