ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਗਈ। ਉਨ੍ਹਾਂ ਨੇ 84 ਕਰੋੜ ਦੀ ਲਾਗਤ ਨਾਲ ਬਣੇ ਨਵੇਂ ਡੇਅਰੀ ਪਲਾਂਟ ਦਾ ਉਦਘਾਟਨ ਕੀਤਾ। ਸੀਐਮ ਮਾਨ ਨੇ ਕਿਹਾ ਕਿ ਪਲਾਂਟ ਪ੍ਰਤੀ ਦਿਨ 1.25 ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਕਰੇਗਾ। ਮਾਨ ਨੇ ਕਿਹਾ ਕਿ ਸਾਡੀ ਸਰਕਾਰ ਸਹਾਇਕ ਧੰਦਿਆਂ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।
CM ਮਾਨ ਨੇ ਕਿਹਾ ਕਿ ਅਸੀਂ ਵੇਰਕਾ ਦੇ ਮਾਧਿਅਮ ਨਾਲ ਪੰਜਾਬ ਦੇ ਉਤਪਾਦਾਂ ਨੂੰ ਦੁਨੀਆ ਭਰ ਵਿਚ ਭੇਜਣ ਲਈ ਇਕ ਰੋਡਮੈਪ ਤਿਆਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਵੇਰਕਾ ਨੂੰ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਲਿਜਾਇਆ ਜਾਵੇਗਾ। ਵੇਰਕਾ ਨੂੰ ਪੰਜਾਬ ਦਾ ਕਮਾਊ ਪੁੱਤ ਬਣਾਵਾਂਗੇ। ਸੀਐਮ ਮਾਨ ਨੇ ਕਿਹਾ ਕਿ ਵੇਰਕਾ ਪਲਾਂਟ ਵਿੱਚ 1.25 ਲੱਖ ਦੁੱਧ ਪ੍ਰੋਸੈਸ ਕਰੇਗਾ।
ਇਹ ਵੀ ਪੜ੍ਹੋ : ਵਿਜੇ ਰੂਪਾਨੀ ਦੋ ਦਿਨਾ ਦੌਰੇ ‘ਤੇ 28-29 ਨੂੰ ਆਉਣਗੇ ਪੰਜਾਬ, ਕਰਨਗੇ ਜਥੇਬੰਦਕ ਮੀਟਿੰਗਾਂ: ਜੀਵਨ ਗੁਪਤਾ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਜਲੰਧਰ ਨੂੰ ਚਮਕਾਉਣਗੇ। ਜਲੰਧਰ ਨੂੰ ਮਾਡਲ ਬਣਾਇਆ ਜਾਵੇਗਾ। ਸਵਾ ਲੱਖ ਦੁੱਧ ਵੇਰਕਾ ਪਲਾਂਟ ਵਿਚ ਆਏਗਾ। ਇਥੋਂ 50 ਮੀਟਰਕ ਟਨ ਦਾ ਦਹੀਂ, 75 ਹਜ਼ਾਰ ਦਹੀਂ ਡਬਲ ਹੋ ਕੇ ਲੱਸੀ ਬਣ ਜਾਏਗਾ। ਉਨ੍ਹਾਂ ਕਿਹਾ ਕਿ ਆਏਗਾ ਸਵਾ ਲੱਖ ਪਰ ਮਿਲੇਗਾ ਸਵਾ 2 ਲੱਖ।
ਵੀਡੀਓ ਲਈ ਕਲਿੱਕ ਕਰੋ -: