ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਚੋਣ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਜੋ ਵੀ ਫੈਸਲਾ ਹੋਵੇਗਾ, ਉਨ੍ਹਾਂ ਨੂੰ ਮਨਜ਼ੂਰ ਹੈ। ਸੰਗਰੂਰ ਲੋਕ ਸਭਾ ਸੀਟ ‘ਤੇ ਉਪ ਚੋਣਾਂ ਹੋਣੀਆਂ ਹਨ। ਇਹ ਸੀਟ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੈ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਇਸ ਸੀਟ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰ ਸਕਦੀ ਹੈ।
ਮਨਪ੍ਰੀਤ ਕੌਰ ਨੇ ਕਿਹਾ ਕਿ ਸੰਗਰੂਰ ਸੀਟ ਨੂੰ ਲੈ ਕੇ ਜੋ ਲੋਕਾਂ ਦੀ ਮੰਗ ਹੋਵੇਗੀ, ਪਾਰਟੀ ਉਸੇ ‘ਤੇ ਫੈਸਲਾ ਲਵੇਗੀ। ਮੈਂ ਵੀ ਸਿਆਸੀ ਤੌਰ ‘ਤੇ ਘੁੰਮ ਰਹੀ ਹਾਂ। ਮਨਪ੍ਰੀਤ ਕੌਰ ਭਰਾ ਭਗਵੰਤ ਮਾਨ ਦੀ ਚੋਣ ਕੈਂਪੇਨ ਸੰਭਾਲਦੀ ਹੈ। ਲੋਕ ਸਭਾ ਤੋਂ ਲੈ ਕੇ ਵਿਧਾਨ ਸਭਾ ਤੱਕ ਉਹ ਸਰਗਰਮ ਰਹੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਤਾਂ ਮਾਨ ਦੀ ਧੂਰੀ ਸੀਟ ਉਨ੍ਹਾਂ ਦੇ ਹਵਾਲੇ ਰਹੀ। ਮਾਨ ਉਦੋਂ ਪੂਰੇ ਪੰਜਾਬ ਵਿਚ ਪ੍ਰਚਾਰ ਕਰ ਰਹੇ ਸਨ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦਾ ਰਾਹੁਲ ‘ਤੇ ਹਮਲਾ, ਬੋਲੇ- ‘ਇਟਲੀ ਦਾ ਐਨਕ ਲਾਹੋ, ਤਾਂ ਵਿਕਾਸ ਵੀ ਦਿਸੇਗਾ’
ਸੰਗਰੂਰ ਸੀਟ ‘ਤੇ ਆਮ ਆਦਮੀ ਪਾਰਟੀ ਤੋਂ ਜ਼ਿਆਦਾ ਭਗਵੰਤ ਮਾਨ ਦਾ ਦਬਦਬਾ ਹੈ। ਉਹ ਲਗਾਤਾਰ 2 ਵਾਰ ਇਥੋਂ ਸਾਂਸਦ ਚੁਣੇ ਗਏ। ਦੂਜੀ ਵਾਰ ਆਪ ਦੇ ਸਾਰੇ ਉਮੀਦਵਾਰ ਹਾਰ ਗਏ ਪਰ ਭਗਵੰਤ ਮਾਨ ਜਿੱਤਣ ਵਿਚ ਸਫਲ ਰਹੇ। ਇਸ ਤੋਂ ਬਾਅਦ ਆਪ ਨੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਬਣਾਇਆ। ਧੂਰੀ ਸੀਟ ਤੋਂ ਵਿਧਾਇਕ ਚੁਣੇ ਜਾਣੇ ਅਤੇ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਸਾਂਸਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: