ਜੰਗ ਦੇ ਤੀਜੇ ਦਿਨ ਰੂਸੀ ਸੈਨਿਕ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਪਹੁੰਚ ਚੁੱਕੇ ਹਨ। ਕੀਵ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਯੂਕਰੇਨੀ ਸੈਨਿਕਾਂ ਤੇ ਰੂਸੀਆਂ ਵਿਚਾਲੇ ਆਹਮੋ-ਸਾਹਮਣੀ ਜੰਗ ਸ਼ੁਰੂ ਹੋ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਰੂਸੀ ਸੈਨਿਕ ਕਿਸੇ ਵੀ ਵੇਲੇ ਸ਼ਹਿਰ ਦੇ ਅੰਦਰ ਦਾਖ਼ਲ ਹੋ ਸਕਦੇ ਹਨ।
ਇਸ ਵਿਚਾਲੇ ਕੀਵ ਦੀ ਹਿਫਾਜ਼ਤ ਲਈ ਆਮ ਲੋਕਾਂ ਨੇ ਬੰਦੂਕਾਂ ਚੁੱਕ ਲਈਆਂ ਹਨ। ਉਹ ਘਰਾਂ, ਛੱਤਾਂ ਤੇ ਸੜਕਾਂ ‘ਤੇ ਤਾਇਨਾਤ ਰਹਿ ਕੇ ਰੂਸੀ ਸੈਨਿਕਾਂ ਦੀ ਮੂਵਮੈਂਟ ‘ਤੇ ਨਜ਼ਰ ਰੱਖ ਰਹੇ ਹਨ। ਇਨ੍ਹਾਂ ਵਿੱਚੋਂ ਕਈ ਤਾਂ ਦੋ ਰਾਤਾਂ ਤੋਂ ਸੁੱਤੇ ਵੀ ਨਹੀਂ ਤੇ ਵਤਨ ਦੀ ਹਿਫਾਜ਼ਤ ਵਿੱਚ ਜੁਟੇ ਹੋਏ ਹਨ। ਰਾਸ਼ਟਰਪਤੀ ਵੋਲੋਡਿਮਿਰ ਜੇਲੇਂਸਕੀ ਨੇ ਕਿਹਾ ਕਿ ਅੱਜ ਦੀ ਰਾਤ ਦੇਸ਼ ਦਾ ਭਵਿੱਖ ਤੈਅ ਕਰੇਗੀ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਰੂਸਿਆਂ ਨੂੰ ਰੋਕਣ ਲਈ ਡਟੇ ਰਹਿਣ।
ਕੀਵ ‘ਤੇ ਜੰਗ ਦੇ ਪਹਿਲੇ ਤੇ ਦੂਜੇ ਦਿਨ ਰਾਕੇਟ ਤੇ ਮਿਜ਼ਾਇਲਾਂ ਨਾਲ ਹਮਲੇ ਕੀਤੇ ਗਏ। ਇਸ ਪਿੱਛੋਂ ਰੂਸ ਨੇ ਆਪਣੇ 10 ਹਜ਼ਾਰ ਪੈਰਾਟੂਪਰਸ ਨੂੰ ਲਾਹ ਦਿੱਤਾ। ਰੂਸੀ ਸੈਨਿਕ ਵੀ ਸੜਕ ਦੇ ਰਸਤਿਓਂ ਕੀਵ ਵੱਲ ਵਧੇ। ਤੀਜਾ ਦਿਨ ਹੁੰਦੇ-ਹੁੰਦੇ ਇਹ ਸਾਰੇ ਕੀਵ ਦੇ ਨੇੜੇ ਪਹੁੰਚ ਗਏ। ਹੁਣ ਇਹ ਕਈ ਪਾਸਿਓਂ ਕੀਵ ਨੂੰ ਘੇਰਦੇ ਹੋਏ ਉਥੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਕੀਵ ‘ਚ ਸ਼ਨੀਵਾਰ ਸਵੇਰੇ ਕਈ ਧਮਾਕੇ ਹੋਏ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਯੂਕਰੇਨ ਦੀ ਕਮਿਊਨਿਕੇਸ਼ਨ ਸਰਵਿਸ ਨੇ ਕਿਹਾ ਕਿ ਕੀਵ ਦੇ ਪੂਰਬ ‘ਚ ਬਾਹਰਲੇ ਇਲਾਕਿਆਂ ਵਿੱਚ ਭਾਰੀ ਗੋਲਾਬਾਰੀ ਜਾਰੀ ਹੈ। ਕੀਵ ਤੋਂ 30 ਕਿਲਮੀਟਰ ਦੂਰ ਵੈਸਿਲਕੀਵਵਿੱਚ ਵੀ ਇਸੇ ਤਰ੍ਹਾਂ ਦੀ ਜੰਗ ਜਾਰੀ ਹੈ। ਇਸ ਵਿਚਾਲੇ ਯੂਕਰੇਨੀ ਫੋਰਸਿਜ਼ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰੂਸ ਦੇ 2 ਪਲੇਨ ਮਾਰ ਸੁੱਟੇ ਹਨ, ਜਿਨ੍ਹਾਂ ਵਿੱਚ ਲਗਭਗ 300 ਰੂਸੀ ਪੈਰਾਟੂਪਰਸ ਸਵਾਰ ਸਨ।