ਭਾਰਤ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਬੱਸ ਕੰਪਨੀ ਪੀਐੱਮਆਈ ਇਲੈਕਟ੍ਰੋ ਮੋਬਿਲਿਟੀ ਨੇ ਅੱਜ ਆਪਣੀ 1000ਵੀਂ ਇਲੈਕਟ੍ਰਿਕ ਬੱਸ ਦੀ ਡਲਿਵਰੀ ਦਾ ਐਲਾਨ ਕੀਤਾ। ਪੀਐੱਮਆਈ ਇਹ ਉਪਲਬਧੀ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਈ-ਬੱਸ ਕੰਪਨੀ ਬਣ ਗਈ ਹੈ। FAME II ਸਕੀਮ ਦੇ ਤਹਿਤ ਪ੍ਰਦਾਨ ਕੀਤੀ ਗਈ, PMI ਦੀ 1,000ਵੀਂ ਇਲੈਕਟ੍ਰਿਕ ਬੱਸ ਨੂੰ ਮਾਨਯੋਗ ਕੇਂਦਰੀ ਭਾਰੀ ਉਦਯੋਗ ਮੰਤਰੀ, ਡਾ. ਮਹਿੰਦਰ ਨਾਥ ਪਾਂਡੇ ਅਤੇ ਹੈਵੀ ਉਦਯੋਗ ਰਾਜ ਮੰਤਰੀ, ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪੀਐਮਆਈ ਇਲੈਕਟ੍ਰੋ ਮੋਬਿਲਿਟੀ ਦੀ 1,000ਵੀਂ ਇਲੈਕਟ੍ਰਿਕ ਬੱਸ, ਡਾਇਰੈਕਟੋਰੇਟ ਆਫ ਟ੍ਰਾਂਸਪੋਰਟ, ਉੱਤਰ ਪ੍ਰਦੇਸ਼ ਨੂੰ ਦਿੱਤੀ ਗਈ। ਭਾਰਤ ਵਿੱਚ ਕੰਪਨੀ ਦੀ ਮੌਜੂਦਗੀ ਨੂੰ ਮਜ਼ਬੂਤ ਕਰੇਗੀ ਅਤੇ ਜ਼ੀਰੋ ਕਾਰਬਨ ਨਿਕਾਸੀ ਨੂੰ ਪ੍ਰਾਪਤ ਕਰਨ ਦੇ ਸਰਕਾਰ ਦੇ ਟੀਚੇ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ।
ਕੰਪਨੀ ਮੁਤਾਬਕ ਹਰੇਕ ਪੀਐੱਮਆਈ ਇਲੈਕਟ੍ਰਿਕ ਬੱਸ ਹਰ ਸਾਲ 28,000 ਕਿਲੋਗ੍ਰਾਮ CO2 ਨਿਕਾਸ ਨੂੰ ਬਚਾ ਸਕਦੀ ਹੈ। ਪੀਐੱਮਆਈ ਦੀ 1000ਵੀਂ ਈ-ਬੱਸਾਂ 12 ਸਾਲ ਦੀ ਮਿਆਦ ਵਿਚ ਲਗਭਗ 3.4 ਲੱਖ ਟਨ CO2 ਨਿਕਾਸ ਨੂੰ ਬਚਾ ਸਕਦੀ ਹੈ। ਇਹ ਇਕ ਰਵਾਇਤੀ ਡੀਜ਼ਲ ਨਾਲ ਚੱਲਣ ਵਾਲੀ ਬੱਸ ਦੀ ਤੁਲਨਾ ਵਿਚ ਕਾਰਬਨ ਫੁੱਟਪ੍ਰਿੰਟ ਵਿਚ ਕਾਫੀ ਕਮੀ ਹੈ, ਜੋ ਸਾਲਾਨਾ ਲਗਭਗ 100 ਟਨ ਗ੍ਰੀਨਹਾਊਸ ਗੈਸਾਂ ਦਾ ਨਿਕਸਾਨ ਕਰਦੀ ਹੈ।
ਪੀਐੱਮਆਈ ਇਲੈਕਟ੍ਰੋ ਮੋਬਿਲਟੀ ਦੀਆਂ ਈ-ਬੱਸਾਂ ਦਿੱਲੀ, ਸ਼ਿਮਲਾ, ਰਾਜਕੋਟ, ਭੁਵਨੇਸ਼ਵਰ, ਲਖਨਊ, ਕੋਲਕਾਤਾ, ਆਗਰਾ, ਮੈਂਗਲੌਰ, ਪ੍ਰਯਾਗਰਾਜ ਤੇ ਲੱਦਾਖ ਸਣੇ 26 ਸ਼ਹਿਰਾਂ ਵਿਚ ਚੱਲ ਰਹੀ ਹੈ। ਯਾਤਰੀਆਂ ਲਈ ਸੁਰੱਖਿਅਤ ਸਵਾਰੀ ਨਿਸ਼ਚਿਤ ਕਰਨ ਲਈ ਬੱਸਾਂ ਆਰਟੀਐੱਮਐੱਸ ਤੇ ਸੀਸਟੀਵੀ ਕੈਮਰਿਆਂ ਵਰਗੀਆਂ ਸੁਰੱਖਿਆ ਪ੍ਰਣਾਲੀਆਂ ਨਾਲ ਲੈਸ ਹੈ। ਇਨ੍ਹਾਂ ਬੱਸਾਂ ਵਿਚ ਸਫਰ ਨੂੰ ਆਰਾਮਦਾਇਕ ਬਣਾਉਣ ਲਈ ਇਨ੍ਹਾਂ ਵਿਚ ਏਅਰ ਸਸਪੈਂਸ਼ਨ ਲਗਾਏ ਗਏ ਹਨ ਜੋ ਖਰਾਬ ਰਸਤਿਆਂ ਵਿਚ ਵੀ ਸਫਰ ਨੂੰ ਆਸਾਨ ਬਣਾਉਂਦੇ ਹਨ।
ਇਹ ਵੀ ਪੜ੍ਹੋ : ਆਨਲਾਈਨ ਟਿਕਟ ਬੁਕਿੰਗ ‘ਤੇ ਸੁਵਿਧਾ ਫੀਸ ਵਸੂਲਣ ਨਾਲ ਸਿਰਫ 2 ਸਾਲਾਂ ‘ਚ IRCTC ਦੀ ਕਮਾਈ ਹੋਈ ਦੁੱਗਣੀ
ਮੇਕ-ਇਨ-ਇੰਡੀਆ ਮੁਹਿੰਮ ਦੁਆਰਾ ਸੰਚਾਲਿਤ, PMI ਆਪਣੇ ਵਾਹਨਾਂ ਵਿੱਚ ਪੂਰੀ ਤਰ੍ਹਾਂ ਭਾਰਤ ਵਿੱਚ ਬਣੇ ਹਿੱਸਿਆਂ ਦੀ ਵਰਤੋਂ ਕਰ ਰਿਹਾ ਹੈ। ਕੰਪਨੀ ਧਾਰੂਹੇੜਾ, ਹਰਿਆਣਾ ਵਿੱਚ ਆਪਣੇ ਪਲਾਂਟ ਵਿੱਚ ਵਾਹਨਾਂ ਦਾ ਨਿਰਮਾਣ ਕਰ ਰਹੀ ਹੈ ਅਤੇ ਪੁਣੇ, ਮਹਾਰਾਸ਼ਟਰ ਵਿੱਚ ਇੱਕ ਨਵਾਂ ਪਲਾਂਟ ਸਥਾਪਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਕੰਪਨੀ ਕੋਲ ਇੱਕ ਬੈਟਰੀ ਅਸੈਂਬਲੀ ਪਲਾਂਟ ਵੀ ਹੈ ਜੋ ਪੂਰੀ ਤਰ੍ਹਾਂ ਮਹਿਲਾ ਕਰਮਚਾਰੀਆਂ ਦੁਆਰਾ ਚਲਾਇਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: