‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਅੱਜਕਲ੍ਹ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। 200 ਕਰੋੜ ਤੋਂ ਵੱਧ ਕਮਾਉਣ ਵਾਲੀ ਫਿਲਮ ਨੇ ਤਾਰੀਫਾਂ ਦੇ ਨਾਲ ਵਿਰੋਧ ਵੀ ਝੱਲਿਆ ਹੈ। ਦੂਜੇ ਪਾਸੇ ਫਿਲਮ ਨਿਰਦੇਸ਼ਕ ਆਪਣੇ ਇੱਕ ਵਿਵਾਦਿਤ ਬਿਆਨ ਨੂੰ ਲੈ ਕੇ ਕਾਨੂੰਨੀ ਮੁਸ਼ਕਲ ਵਿੱਚ ਉਲਝਦੇ ਨਜ਼ਰ ਆ ਰਹੇ ਹਨ। ਇਸ ਸ਼ਿਕਾਇਤ ਦੇ ਨਾਲ FIR ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਦਰਅਸਲ ਵਿਵੇਕ ਅਗਨੀਹੋਤਰੀ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਬਿਆਨ, ‘ਭੋਪਾਲੀ ਮਤਲਬ ਸਮਲਿੰਗੀ’ ਖਿਲਾਫ ਮੁੰਬਈ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤੇ ਉਨ੍ਹਾਂ ਖਿਲਾਫ ਮਾਨਹਾਨੀ ਤੇ ਹੋਰ ਧਾਰਾਵਾਂ ਤਹਿਤ FIR ਦਰਜ ਕਰਨ ਦੀ ਬੇਨਤੀ ਕੀਤੀ ਗਈ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਆ ਕਿ ਵਿਵੇਕ ਅਗਨੀਹੋਤਰੀ ਦੇ ਖਿਲਾਫ ਸ਼ਿਕਾਇਤ ਵਰਸੋਵਾ ਪੁਲਿਸ ਥਾਣੇ ਵਿੱਚ ਪੱਤਰਕਾਰ ਤੇ ਸੈਲੀਬ੍ਰਿਟੀ PR ਮੈਨੇਜਰ ਰੋਹਿਤ ਪਾਂਡੇਯ ਨੇ ਆਪਣਏ ਵਕੀਲ ਅਲੀ ਕਾਸ਼ਿਫ ਖਾਨ ਦੇਸ਼ਮੁਖ ਰਾਹੀਂ ਦਜ ਕਰਵਾਈ ਹੈ।
ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਨੇ ਮੀਡੀਆ ਨੂੰ ਦਿੱਤੇ ਗਏ ਇੰਟਰਵਿਊ ਵਿੱਚ ‘ਜਾਣਬੁੱਝ ਕੇ, ਬੇਦਰਦੀ ਤੇ ਦੁਰਭਾਵਨਾ ਵਾਲੇ ਤਰੀਕੇ ਨਾਲ ਭੋਪਾਲੀਆਂ ਨੂੰ ‘ਸਮਲਿੰਗੀ’ ਕਹਿ ਕੇ ਰੋਹਿਤ ਪਾਂਡੇਯ ਦੇ ਮੂਲ ਨਿਵਾਸ ਸਥਾਨ ਭੋਪਾਲ ਦਾ ਅਸਨਮਾਨ ਤੇ ਅਪਮਾਨ ਕੀਤਾ ਹੈ। ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਸਬੰਧ ਵਿੱਚ ਲਿਖਤੀ ਸ਼ਿਕਾਇਤ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਜ਼ਿਕਰਯੋਗ ਹੈ ਕਿ ਭੋਪਾਲ ਵਿੱਚ ਆਯੋਜਿਤ ਫਿਲਮ ਮਹਾਉਤਸਵ ਵਿੱਚ ਸ਼ੁੱਕਰਵਾਰ ਨੂੰ ਜਾਣ ਤੋਂ ਪਹਿਲਾਂ ਅਗਨੀਹੋਤਰੀ ਦੇ ਇੰਟਰਵਿਊ ਦਾ ਵਿਵਾਦਿਤ ਵੀਡੀਓ ਆਨਲਾਈਨ ਚੈਨਲਾਂ ‘ਤੇ ਵਾਇਰਲ ਹੋ ਗਿਆ ਸੀ। ਇਹ ਵੀਡੀਓ ਲਗਭਗ ਤਿੰਨ ਹਫਤੇ ਪੁਰਾਣੀ ਦੱਸੀ ਜਾ ਰਹੀ ਹੈ।