ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਕਾਂਗਰਸ ਵਿੱਚ ਘਮਾਸਾਨ ਚੱਲ ਰਿਹਾ ਹੈ। ਰਾਜਸਥਾਨ ਵਿੱਚ ਤਿੰਨ ਸਾਲ ਲੰਮੀ ਚੱਲੀ ਖਿਚੋਤਾਣ ਮਗਰੋਂ ਅਖੀਰ ਸਚਿਨ ਪਾਇਲਟ ਖੇਮੇ ਦੀ ਮੰਗ ਪੂਰੀ ਹੋ ਗਈ ਹੈ। ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸਚਿਨ ਪਾਇਲਟ ਨੂੰ 2023 ਵਿੱਚ ਮੁੱਖ ਮੰਤਰੀ ਚਿਹਰੇ ਦੇ ਤੌਰ ‘ਤੇ ਪੇਸ਼ ਕਰ ਸਕਦੀ ਹੈ।
ਐਤਵਾਰ ਨੂੰ ਕਾਂਗਰਸ ਹਾਈਕਮਾਨ ਦੇ ਹੁਕਮ ‘ਤੇ ਅਸ਼ੋਕ ਗਹਿਲੋਤ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ, ਜਿਸ ਦੀ ਮੰਗ ਸਚਿਨ ਪਾਇਲਟ ਲੰਮੇ ਚਿਰ ਤੋਂ ਕਰ ਰਹੇ ਸਨ। ਕਾਂਗਰਸ ਸੂਤਰਾਂ ਮੁਤਾਬਕ ਪਾਰਟੀ ਇਸ ਰਾਹੀਂ ‘ਇੱਕ ਤੀਰ ਨਾਲ ਦੋ ਨਿਸ਼ਾਨੇ’ ਹਾਸਲ ਕਰਨਾ ਚਾਹੁੰਦੀ ਹੈ। ਨਵੇਂ ਮੰਤਰੀ ਮੰਡਲ ਵਿੱਚ ਰਾਜਸਥਾਨ ਸਰਕਾਰ ਨੇ 4 ਐੱਸ. ਸੀ. ਚਿਹਰੇ ਵੀ ਸ਼ਾਮਲ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਪਹਿਲਾ ਇਹ ਕਿ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਵਿਵਾਦ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਦੂਜਾ ਟਾਰਗੇਟ ਇਹ ਹੈ ਕਿ ਉਨ੍ਹਾਂ ਦੀ ਧੜੇਬੰਦੀ ਦੇ ਚੱਕਰ ਵਿੱਚ ਸੱਤਾ ਹੱਥੋਂ ਨਾ ਚਲੀ ਜਾਵੇ। ਇਸ ਤਰ੍ਹਾਂ ਕਾਂਗਰਸ ਹਾਈਕਮਾਨ ਦੋਵਾਂ ਧੜਿਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਸ਼ਹੀਦ ਹੋਏ 700 ਕਿਸਾਨਾਂ ਦੇ ਪਰਿਵਾਰਾਂ ਨੂੰ ਪੀਐੱਮ ਕੇਅਰਜ਼ ਫੰਡ ‘ਚੋਂ ਦਿੱਤਾ ਜਾਵੇ ਮੁਆਵਜ਼ਾ : ਸ਼ਿਵ ਸੈਨਾ
ਪਾਇਲਟ ਨੂੰ ਚੋਣ ਵਾਲੇ ਸੂਬਿਆਂ ਵਿੱਚ ਸਟਾਰ ਪ੍ਰਚਾਰਕ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਇੱਕ ਸੂਬੇ ਦੇ ਇੰਚਾਰਜ ਦੀ ਜ਼ਿੰਮੇਵਾਰੀ ਵੀ ਦਿੱਤੀ ਜਾਵੇਗੀ। ਇਸ ਬਾਰੇ ਅਗਲੇ ਕੁਝ ਦਿਨਾਂ ਵਿੱਚ ਹੀ ਕੋਈ ਐਲਾਨ ਕੀਤਾ ਜਾ ਸਕਦਾ ਹੈ।