ਰਾਹੁਲ ਗਾਂਧੀ ਅਕਸਰ ਆਪਣੇ ਬਿਆਨਾਂ ਦੌਰਾਨ ਅਡਾਨੀ-ਅੰਬਾਨੀ ‘ਤੇ ਨਿਸ਼ਾਨੇ ਲਾਉਂਦੇ ਸੁਣੇ ਜਾਂਦੇ ਹਨ। ਅਜਿਹਾ ਹੀ ਉਨ੍ਹਾਂ ਜੈਪੁਰ ਵਿੱਚ ਕਾਂਗਰਸ ਦੀ ਮਹਿੰਗਾਈ ਰੈਲੀ ਵਿੱਚ ਵੀ ਕੀਤਾ, ਜਿਥੇ ਉਨ੍ਹਾਂ ਕਿਹਾ ਕਿ ”ਏਅਰਪੋਰਟ, ਕੋਲਾ ਖਾਨਾਂ, ਸੁਪਰ ਮਾਰਕੀਟ, ਜਿਥੇ ਵੀ ਦੇਖੋਗੇ ਦੋ ਹੀ ਲੋਕ ਨਜ਼ਰ ਆਉਣਗੇ, ਅਡਾਨੀ ਜੀ-ਅੰਬਾਨੀ ਜੀ।”
ਰਾਹੁਲ ਦੇ ਬਿਆਨਾਂ ਕਰਕੇ ਰਾਜਸਥਾਨ ‘ਚ ਨਵੀਂ ਸਿਆਸੀ ਚਰਚਾ ਛਿੜ ਗਈ ਹੈ। ਦਰਅਸਲ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਸੋਲਰ ਪਾਰਕ ਲਈ ਅਡਾਨੀ ਗਰੁੱਪ ਨੂੰ 1600 ਹੈਕਟੇਅਰ ਜ਼ਮੀਨ ਲੀਜ਼ ‘ਤੇ ਦੇਣ ਦਾ ਫੈਸਲਾ ਕੀਤਾ ਹੈ।
1500 ਮੈਗਾਵਾਟ ਦਾ ਸੋਲਰ ਪਾਰਕ ਬਣਾਉਣ ਲਈ ਅਡਾਣੀ ਤੇ ਰਾਜਸਥਾਨ ਸਰਕਾਰ ਦੀ ਜੁਆਇੰਟ ਵੇਂਚਰ ਕੰਪਨੀ ਅਡਾਣੀ ਰਿਨਿਊਬਲ ਐਨਰਜੀ ਪਾਰਕ ਵਿਚਾਲੇ ਸਹਿਮਤੀ ਬਣੀ ਹੈ। ਇਸ ਤਹਿਤ ਜੈਸਲਮੇਰ ਦੇ ਭੀਮਸਰ, ਮਾਧੋਪੁਰਾ, ਸਦਰਸਰ ਪਿੰਡਾਂ ਵਿੱਚ 1324.14 ਹੈਕਟੇਅਰ, ਬਾਟਯਾਡੂ ਅਤੇ ਨੇਡਾਨ ਪਿੰਡਾਂ ਵਿੱਚ 276.86 ਹੈਕਟੇਅਰ ਜ਼ਮੀਨ ਅਲਾਟ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜੈਸਲਮੇਰ ਦੇ ਕੇਰਲੀਆਂ ਪਿੰਡ ਵਿੱਚ 64.38 ਹੈਕਟੇਅਰ ਸਰਕਾਰੀ ਜ਼ਮੀਨ ਅਡਾਨੀ ਗਰੁੱਪ ਨੂੰ 30 ਮੈਗਾਵਾਟ ਵਿੰਡ ਸੋਲਰ ਹਾਈਬ੍ਰਿਡ ਪਾਵਰ ਪ੍ਰਾਜੈਕਟ ਲਈ ਲੀਜ਼ ‘ਤੇ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਹ ਵੀ ਪੜ੍ਹੋ : ਸ਼ਹੀਦੀ ਪੰਦਰਾੜੇ ‘ਤੇ ਰੁਸ਼ਨਾਇਆ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਤਸਵੀਰਾਂ ‘ਚ ਵੇਖੋ ਅਲੌਕਿਕ ਨਜ਼ਾਰਾ
ਰਾਜਸਥਾਨ ‘ਚ ਜਿੱਥੇ ਅਡਾਨੀ ਗਰੁੱਪ ਨੂੰ ਜ਼ਮੀਨ ਅਲਾਟ ਕਰਨ ਦੇ ਮੁੱਦੇ ‘ਤੇ ਸਿਆਸੀ ਬਹਿਸ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਲੋਕ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ‘ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇੱਥੇ ਇਸ ਪੂਰੇ ਮਾਮਲੇ ‘ਤੇ ਸਰਕਾਰ ਦਾ ਕਹਿਣਾ ਹੈ ਕਿ ਅਡਾਨੀ ਗਰੁੱਪ ਨੂੰ ਨਿਯਮਾਂ ਮੁਤਾਬਕ ਪੂਰੀ ਕੀਮਤ ਲੈ ਕੇ ਹੀ ਜ਼ਮੀਨ ਅਲਾਟ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।