ਪੰਜਾਬ ਚੋਣਾਂ ਤੋਂ ਦੋ ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ, ਜਿਸ ਵਿੱਚ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਵੱਡੇ ਵਾਅਦੇ ਕੀਤੇ ਹਨ। ਚੰਡੀਗੜ੍ਹ ‘ਚ ਮੈਨੀਫੈਸਟੋ ਜਾਰੀ ਕਰਨ ਦੌਰਾਨ ਮੰਚ ‘ਤੇ ਸੀ.ਐੱਮ. ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਇੰਚਾਰਜ ਹਰੀਸ਼ ਚੌਧਰੀ ਤੇ ਪਵਨ ਖੇੜਾ ਮੌਜੂਦ ਰਹੇ।
ਮੈਨੀਫੈਸਸਟੋ ‘ਚ ਕਾਂਗਰਸ ਨੇ ਸਰਕਾਰ ਬਣਦੇ ਹੀ ਇੱਕ ਲੱਖ ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਮੁਫ਼ਤ ਸਿਲੰਡਰ, ਮੁਫਤ ਸਿੱਖਿਆ ਤੇ ਮੁਫਤ ਸਿਹਤ ਸੇਵਾਵਾਂ ਦੇਣ ਦਾ ਵੀ ਵਾਅਦਾ ਕੀਤਾ ਹੈ।
ਮੈਨੀਫੈਸਟੋ ਜਾਰੀ ਕਰਦੇ ਹੋਏ ਸੀ.ਐੱਮ. ਚੰਨੀ ਨੇ ਕਿਹਾ ਕਿ ਪਹਿਲੇ ਦਸਤਖਤ ਨਾਲ ਇੱਕ ਲੱਖ ਨੌਕਰੀਆਂ ਦੇਵਾਂਗਾ। ਕਾਂਗਰਸ ਨੇ ਪੰਜ ਸਾਲਾਂ ਵਿੱਚ ਪੰਜ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਸੀ.ਐੱਮ. ਚੰਨੀ ਨੇ ਇਸ ਮੌਕੇ ਇਹ ਵੀ ਕਿਹਾ ਕਿ ਹਰ ਕਰਮਚਾਰੀ ਨੂ ਪੱਕਾ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਕਾਂਗਰਸ ਦੇ ਚੋਣ ਮੈਨੀਫੈਸਟੋ ‘ਚ ਸਰਕਾਰ ਬਣਨ ‘ਤੇ ਔਰਤਾਂ ਨੂੰ ਫ੍ਰੀ 8 ਸਿਲੰਡਰ ਤੇ 1100 ਰੁਪਏ ਮਹੀਨਾ ਅਤੇ ਬਜ਼ੁਰਗਾਂ ਨੂੰ 3100 ਪੈਨਸ਼ਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਘੋਸ਼ਣਾ ਪੱਤਰ ਵਿੱਚ ਹਰ ਕੱਚੇ ਮਕਾਨ ਨੂੰ ਪੱਕਾ ਕਰਨਾ, ਸਰਕਾਰੀ ਸਕੂਲਾਂ ਵਿੱਚ ਮੁਫਤ ਸਿੱਖਿਆ ਦੇਣਾ ਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਤੋਂ ਚੰਗਾ ਕਰਨਾ, 12ਵੀਂ ਪਾਸ ਕਰਨ ਵਾਲੀਆਂ ਕੁੜੀਆਂ ਨੂੰ 20 ਹਜ਼ਾਰ ਤੇ ਕੰਪਿਊਟਰ ਦੇਣਾ, ਮਨਰੇਗਾ ਤਹਿਤ 150 ਦਿਨਾਂ ਦੀ ਮਜ਼ਦੂਰੀ ਤੇ ਰੋਜ਼ਾਨਾ ਮਜ਼ਦੂਰੀ ਘੱਟੋ-ਘੱਟ 350 ਰੁਪਏ, ਸਟਾਰਟ ਅਪ ਨੂੰ 2 ਲੱਖ ਤੋਂ 12 ਲੱਖ ਤੱਕ ਬਿਨਾਂ ਵਿਆਜ ਲੋਨ, ਘਰੇਲੂ ਤੇ ਲਘੂਨ ਉਦਯੋਗ ਲਈ 2 ਤੋਂ 12 ਲੱਖ ਬਿਨਾਂ ਵਿਆਜ ਲੋਨ, ਇੰਸਪੈਕਟਰ ਰਾਜ ਨੂੰ ਖਤਮ ਕਰਨਾ, ਸਰਕਾਰੀ ਕਾਗਜ਼ਾਤਾਂ ਦੀ ਬੂਹੇ ‘ਤੇ ਡਿਲਵਰੀ ਅਤੇ ਸਰਕਾਰ ਵੱਲੋਂ ਤਿਲਹਨ, ਮੱਕਾ ਤੇ ਦਾਲ ਦੀ ਪੂਰੀ ਫਸਲ ਖਰੀਦਣਾ ਸ਼ਾਮਲ ਹੈ।