ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਸਾਰੇ ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ। ਸਾਬਕਾ ਮੰਤਰੀਆਂ ਵੱਲੋਂ ਸਰਕਾਰੀ ਬੰਗਲੇ ਖਾਲੀ ਕਰਨ ਮਗਰੋਂ ਡਾਈਨਿੰਗ ਟੇਬਲ, ਫਰਿੱਜ, ਹੀਟਲ ਤੇ LED ਗਾਇਬ ਮਿਲੇ ਹਨ। ਇਸ ਬਾਰੇ ਪੀਡਬਲਿਊਡੀ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਲਿਖ ਕੇ ਸੂਚਨਾ ਭੇਜ ਦਿੱਤੀ ਹੈ, ਜਿਸ ਵਿੱਚ ਉਕਤ ਦੋਵੇਂ ਸਾਬਕਾ ਮੰਤਰੀਆਂ ਤੋਂ ਇਸ ਸਾਮਾਨ ਦੀ ਵਸੂਲੀ ਲਈ ਕਿਹਾ ਗਿਆ ਹੈ।
ਇਸ ਬਾਰੇ ‘ਆਪ’ ਸਰਕਾਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੇਰੀ ਕੋਠੀ ਤੋਂ ਵੀ ਸਾਮਾਨ ਗਾਇਬ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਅਸੀਂ ਨੇਤਾ ਹਾਂ ਜਾਂ ਕੋਈ ਚੋਰ-ਡਾਕੂ, ਜਿਹੜਾ ਸਾਡਾ ਢਿੱਡ ਨਹੀਂ ਭਰਦਾ।
ਚੰਡੀਗੜ੍ਹ ਦੇ ਸੈਕਟਰ 2 ਸਥਿਤ ਸਰਕਾਰੀ ਘਰ ਨੰਬਰ 47 ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਨੂੰ ਅਲਾਟ ਹੋਈ ਸੀ। ਇਥੋਂ ਇੱਕ ਡਾਈਨਿੰਗ ਟੇਬਲ, 10 ਡਾਇਨਿੰਗ ਚੇਅਰ ਤੇ ਇੱਕ-ਇੱਕ ਸਰਵਿਸ ਟਰਾਲੀ ਤੇ ਸੋਫ਼ਾ ਨਹੀਂ ਮਿਲਿਆ ਹੈ।
ਕਾਂਗਰਸ ਦੇ ਮੰਤਰੀ ਗੁਰਪ੍ਰੀਤ ਕਾਂਗੜ ਦੇ ਘਰੋਂ 2 ਫਰਿੱਜ, ਇੱਕ ਐੱਲ.ਈ.ਡੀ., ਰੂਮ ਹੀਟਰ, ਹੀਟ ਕਨਵੇਕਟਰ, ਫਰਾਟਾ ਪੱਖਾ ਸਣਏ ਕੁਲ 4.75 ਲੱਖ ਦਾ ਸਾਮਾਨ ਗਾਇਬ ਮਿਲਿਆ ਹੈ। ਵਿਭਾਗ ਨੇ ਵਿਧਾਨ ਸਭਾ ਦੇ ਸਕੱਤਰ ਤੋਂ ਮੰਗ ਕੀਤੀ ਕਿ ਉਹ ਇਹ ਸਾਮਾਨ ਵਾਪਸ ਦਿਵਾਉਣ ਲਈ ਮੰਤਰੀ ਨੂੰ ਕਹਿਣ ਤਾਂਕਿ ਉਨ੍ਹਾਂ ਨੂੰ ਨੋ ਡਿਊ ਸਰਟੀਫਿਕੇਟ ਦਿੱਤਾ ਜਾ ਸਕੇ।
ਇਸ ਸੰਬੰਧੀ ਹੁਣ ਮਨਪ੍ਰੀਤ ਬਾਦਲ ਵੱਲੋਂ ਇੱਕ ਲੈਟਰ ਸਾਹਮਣੇ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਜਿਹੜਾ ਸਾਮਾਨ ਦੱਸਿਆ ਹੈ, ਉਹ 15 ਸਾਲ ਪਹਿਲਾਂ ਬਣਾਇਆ ਗਿਆ ਸੀ। ਇਸ ਲਈ ਮਨਪ੍ਰੀਤ ਵੱਲੋਂ ਸਰਕਾਰ ਨੂੰ 1.84 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਸ ਮਾਮਲੇ ਵਿੱਚ ਸਾਬਕਾ ਮੰਤਰੀ ਗੁਰਪੀਤ ਕਾਂਗੜ ਨੇ ਕਿਹਾ ਹੈ ਕਿ ਅਜੇ ਸਾਮਾਨ ਸਰਕਾਰੀ ਰਿਹਾਇਸ਼ ‘ਚ ਹੀ ਪਿਆ ਹੈ, ਉਨ੍ਹਾਂ ਨੇ ਖਾਲੀ ਨਹੀਂ ਕੀਤੀ ਹੈ। ਜਿਹੜਾ ਸਾਮਾਨ ਦੱਸਆ ਜਾ ਰਿਹਾ ਹੈ, ਉਸ ਨੂੰ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਏਗਾ।
ਮਾਨ ਸਰਾਕਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਅਸੀਂ ਨੇਤਾ ਹਾਂ ਜਾਂ ਚੋਰ-ਡਾਕੂ। ਮੈਨੂੰ ਚੰਡੀਗੜ੍ਹ ਦੇ ਸੈਕਟਰ 39 ਵਿੱਚ ਕੋਠੀ ਨੰਬਰ 152 ਅਲਾਟ ਹੋਈ ਹੈ। ਮੈਂ ਦੋ ਦਿਨ ਪਹਿਲਾਂ ਉਸ ਨੂੰ ਵੇਖਣ ਲਈ ਗਿਆ। ਉਥੋਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਕੱਢ ਕੇ ਲੈ ਗਏ। ਜੇ ਇਸ ਪੱਧਰ ਦੀ ਅਸੀਂ ਸਿਆਸਤ ਕਰਦੇ ਹਾਂ ਤੇ ਸਰਕਾਰੀ ਸਾਮਾਨ ਚੁੱਕ ਕੇ ਲਿਜਾਂਦੇ ਹਾਂ ਤਾਂ ਨੇਤਾਵਾਂ ਦੀ ਭੁੱਖ ਕਦੋਂ ਮਿਟੇਗੀ। ਮੈਂ ਤਾਂ ਆਪਣੀ ਕੋਠੀ ਵੇਖ ਕੇ ਹੈਰਾਨ ਸੀ ਕਿ ਅਜਿਹੇ ਵੀ ਹਾਲਾਤ ਕਰ ਦਿੱਤੇ ਜਾਂਦੇ ਹਨ। ਧਾਲੀਵਾਲ ਨੇ ਕਿਹਾ ਕਿ ਸਾਮਾਨ ਲਿਜਾਣ ਵਾਲਿਆਂ ਦੀ ਜਾਂਚ ਹੋਵੇਗੀ। ਹਰ ਕੋਠੀ ਦੇ ਬਾਹਰ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਇਸ ਦਾ ਮਤਲਬ, ਜੋ ਉਥੇ ਰਹਿੰਦੇ ਸਨ, ਉਹੀ ਲੈ ਗਏ ਹੋਣਗੇ।