ਸਿੱਧੂ ਮੂਸੇਵਾਲਾ ਦੀ ਐਂਟਰੀ ‘ਤੇ ਜਿਥੇ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ ਉਥੇ ਹੀ ਕਾਂਗਰਸ ਪਾਰਟੀ ਵਿੱਚ ਵੀ ਬਗਾਵਤੀ ਸੁਰ ਉੱਠਣ ਲੱਗੇ ਹਨ। ਮਾਨਸਾ ਵਿੱਚ ਕਾਂਗਰਸੀਆਂ ਨੇ ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਵਿਰੋਧ ਕਰਦਿਆਂ ਹਾਈਕਮਾਨ ਨੂੰ ਧਮਕੀ ਦੇ ਦਿੱਤੀ।
ਮਾਨਸਾ ਦੇ ਟਕਸਾਲੀ ਕਾਂਗਰਸੀਆਂ ਨੇ ਵੱਡਾ ਇਕੱਠ ਕਰਕੇ ਹਾਈਕਮਾਨ ਨੂੰ ਚਿਤਾਵਨੀ ਦਿੱਤੀ ਕਿ ਜੇ ਮੂਸੇਵਾਲਾ ਨੂੰ ਮਾਨਸਾ ਦੀ ਟਿਕਟ ਦਿੱਤੀ ਤਾਂ ਉਹ ਆਪਣਾ ਅਜ਼ਾਦ ਉਮੀਦਵਾਰ ਖੜ੍ਹਾ ਕਰਨਗੇ ਤੇ ਪਿੰਡ ਵਿੱਚ ਕਿਸੇ ਨੂੰ ਵੜਣ ਨਹੀਂ ਦੇਣਗੇ। ਆਗੂਆਂ ਨੇ ਕਿਹਾ ਕਿ ਕਾਂਗਰਸ ਨੂੰ ਜਾਣ ਵਾਲੀ 20 ਹਜ਼ਾਰ ਵੋਟ ਅਸੀਂ ਬੀਬਾ ਗਾਗੋਵਾਲ ਨੂੰ ਦੇ ਕੇ ਜਿਤਾਵਾਂਗੇ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਦੱਸ ਦੇਈਏ ਕਿ ਹਾਲਾਂਕਿ ਪਾਰਟੀ ਨੇ ਮੂਸੇਵਾਲਾ ਦੀ ਟਿਕਟ ਫਾਈਨਲ ਨਹੀਂ ਕੀਤੀ ਹੈ ਪਰ ਚਰਚਾ ਹੈ ਕਿ ਉਹ ਮਾਨਸਾ ਤੋਂ ਚੋਣ ਲੜ ਸਕਦੇ ਹਨ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਪੰਜਾਬ ਵਿੱਚ ਇੱਕ ਵੱਡਾ ਨਾਂ ਹੈ। ਪਰ ਉਹ ਆਪਣੇ ਗਾਣਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬੀ ਬੋਲ ਕੇ ‘ਪਖੰਡ’ ਕਰ ਰਿਹਾ ਕੇਜਰੀਵਾਲ, ਦਿੱਲੀ ਦੇ ਸਕੂਲਾਂ ‘ਚ ਪੰਜਾਬੀ ਟੀਚਰ ਤੱਕ ਨਹੀਂ ਪੂਰੇ – ਪ੍ਰਗਟ ਸਿੰਘ
ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ‘ਤੇ ਜਿਥੇ ਵਿਰੋਧੀਆਂ ਵੱਲੋਂ ਜਿਥੇ ਵੱਡੇ ਹਮਲੇ ਹੋ ਰਹੇ ਹਨ ਕਿ ਪਾਰਟੀ ‘ਗਨ ਕਲਚਰ’ ਨੂੰ ਪ੍ਰਮੋਟ ਕਰ ਰਹੀ ਹੈ ਤਾਂ ਨਵਜੋਤ ਸਿੱਧੂ ਉਨ੍ਹਾਂ ਦੇ ਬਚਾਅ ਵਿੱਚ ਆਏ। ਉਨ੍ਹਾਂ ਕਿਹਾ ਕਿ ਕੇਸ ਪੈਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਦੋਸ਼ੀ ਹੋ ਗਿਆ। ਇਸ ਬਾਰੇ ਕੋਈ ਟਿੱਪਣੀ ਕਰਨੀ ਵਾਜਬ ਨਹੀਂ ਹੈ।