ਲੜਕੀਆਂ ਦੇ ਪਹਿਰਾਵੇ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦੇ ਬਿਆਨ ਨੂੰ ਲੈ ਕੇ ਕਾਂਗਰਸ ਭਾਜਪਾ ‘ਤੇ ਹਮਲਾਵਰ ਹੋ ਗਈ ਹੈ। ਕਾਂਗਰਸ ਨੇ ਇਸ ਨੂੰ ਔਰਤਾਂ ਦਾ ਅਪਮਾਨ ਦੱਸ ਕੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਮਹਿਲਾ ਕਾਂਗਰਸ ਨੇ ਇੰਦੌਰ ‘ਚ ਵਿਜੇਵਰਗੀਆ ਦਾ ਪੁਤਲਾ ਫੂਕਿਆ, ਜਦਕਿ ਭੋਪਾਲ ‘ਚ ਉਨ੍ਹਾਂ ਦੇ ਵਿਧਾਇਕ ਪੁੱਤਰ ਆਕਾਸ਼ ਵਿਜੇਵਰਗੀਆ ਦੇ ਬੰਗਲੇ ‘ਤੇ ਪ੍ਰਦਰਸ਼ਨ ਕੀਤਾ। ਮਹਿਲਾ ਕਾਂਗਰਸ ਆਗੂ ਬੇਸ਼ਰਮ ਦੇ ਫੁੱਲ ਲੈ ਕੇ ਉੱਥੇ ਪਹੁੰਚੀਆਂ ਸਨ।
ਦਰਅਸਲ, ਕੈਲਾਸ਼ ਵਿਜੇਵਰਗੀਆ ਨੇ ਕਿਹਾ ਸੀ ਕਿ ਕੁੜੀਆਂ ਅਜਿਹੇ ਗੰਦੇ ਕੱਪੜੇ ਪਾ ਕੇ ਬਾਹਰ ਆਉਂਦੀਆਂ ਹਨ ਕਿ ਉਹ ਸ਼ੁਰਪਨਖਾ ਵਰਗੀਆਂ ਲੱਗਦੀਆਂ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕੁੜੀਆਂ ਨੂੰ ਚੰਗੇ ਅਤੇ ਢੰਗ ਦੇ ਕੱਪੜੇ ਪਹਿਨਣ ਦੀ ਸਲਾਹ ਦਿੰਦੇ ਨਜ਼ਰ ਆ ਰਹੇ ਹਨ, ਹਾਲਾਂਕਿ, ਬਾਅਦ ਵਿੱਚ ਸਪੱਸ਼ਟੀਕਰਨ ਦਿੰਦੇ ਹੋਏ ਵਿਜੇਵਰਗੀਆ ਨੇ ਕਿਹਾ ਕਿ ਕੋਈ ਵੀ ਪੂਰਾ ਬਿਆਨ ਬਿਆਨ ਨਹੀਂ ਦੱਸ ਰਿਹਾ, ਇੱਕ ਹਿੱਸੇ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ।
ਕੈਲਾਸ਼ ਵਿਜੇਵਰਗੀਆ ਦੇ ਬਿਆਨ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਕਿਹਾ ਕਿ ਭਾਜਪਾ ਨੇ ਔਰਤਾਂ ਦਾ ਅਪਮਾਨ ਕਰਨ ਅਤੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੀ ਕਸਮ ਖਾਧੀ ਹੈ। ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਵਿਜੇਵਰਗੀਆ ਦੇ ਬਿਆਨ ‘ਤੇ ਕਿਹਾ ਕਿ ਭਾਜਪਾ ਨੇਤਾਵਾਂ ਦੇ ਅਜਿਹੇ ਬਿਆਨ ਭਾਜਪਾ ਦੇ ਸੱਭਿਆਚਾਰ ਨੂੰ ਦਰਸਾਉਂਦੇ ਹਨ। ਇਹ ਭਾਜਪਾ ਦਾ ਸਟੈਂਡ ਹੈ। ਜਨਤਾ ਨੂੰ ਇਸ ‘ਤੇ ਬਹਿਸ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸੂਬੇ ਦੀ ਸੱਭਿਆਚਾਰਕ ਮੰਤਰੀ ਊਸ਼ਾ ਠਾਕੁਰ ਵਿਜੇਵਰਗੀਆ ਦੇ ਬਚਾਅ ‘ਚ ਆਈ ਹੈ। ਉਨ੍ਹਾਂ ਕਿਹਾ ਕਿ ਸਾਡੇ ਪਹਿਰਾਵੇ ਇੰਨੇ ਸੱਭਿਅਕ ਹੋਣੇ ਚਾਹੀਦੇ ਹਨ ਕਿ ਸਾਨੂੰ ਕਿਸੇ ਵੀ ਜਨਤਕ ਸਥਾਨ ‘ਤੇ ਦੇਖ ਕੇ ਕਿਸੇ ਦੇ ਵੀ ਮਨ ਵਿਚ ਕੋਈ ਮਾੜੀ ਭਾਵਨਾ ਜਨਮ ਨਾ ਲਏ।
ਇਹ ਵੀ ਪੜ੍ਹੋ : ਗਿਰਦਾਵਰੀ ਨੂੰ ਲੈ ਕੇ ਕਿਸਾਨਾਂ ਨਾਲ ਨਹੀਂ ਹੋਵੇਗਾ ਧੱਕਾ, ਮਾਨ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ
ਦੱਸ ਦੇਈਏ ਵਿਜੇਵਰਗੀਆ ਵੀਡੀਓ ਵਿੱਚ ਕਹਿ ਰਹੇ ਹਨ ਕਿ ‘ਮੈਂ ਅੱਜ ਵੀ ਜਦੋਂ ਨਿਕਲਦਾ ਹਾਂ, ਪੜ੍ਹੇ-ਲਿਖੇ ਨੌਜਵਾਨਾਂ, ਬੱਚਿਆਂ ਨੂੰ ਝੂਮਦੇ ਹੋਏ ਵੇਖਦਾ ਹਾਂ ਤਾ ਸੱਚਮੁੱਚ ਅਜਿਹੀ ਇੱਛਾ ਹੁੰਦੀ ਹੈ ਕਿ ਪੰਜ-ਸੱਤ ਅਜਿਹੀਆਂ ਦਿਆਂ ਕਿ ਉਨ੍ਹਾਂ ਦਾ ਨਸ਼ਾ ਉਤਰ ਜਾਏ। ਸੱਚ ਕਹਿ ਰਿਹਾ ਹਾਂ ਭਗਵਾਨ ਦੀ ਕਸਮ। ਹਨੂੰਮਾਨ ਜਯੰਤੀ ‘ਤੇ ਝੂਠ ਨਹੀਂ ਬੋਲਾਂਗਾ। ਕੁੜੀਆਂ ਵੀ ਇੰਨੇ ਗੰਦੇ ਕੱਪੜੇ ਪਾਉਂਦੀਆਂ ਹਨ ਕਿ… ਅਸੀਂ ਔਰਤਾਂ ਨੂੰ ਦੇਵੀ ਕਹਿੰਦੇ ਹਾਂ। ਉਨ੍ਹਾਂ ਵਿੱਚ ਦੇਵੀ ਦਾ ਸਰੂਪ ਵੀ ਨਹੀਂ ਦਿਸਦਾ, ਬਿਲਕੁਲ ਸ਼ੂਰਪਨਕਾ ਲਖਦੀ ਹੈ। ਸੱਚ ਮੁੱਚ ਚੰਗਾ ਸੋਹਣਾ ਭਗਵਾਨ ਨੇ ਸਰੀਰ ਦਿੱਤਾ ਹੈ। ਜ਼ਰਾ ਚੰਗਾ ਕੱਪੜਾ ਪਹਿਨੋ ਯਾਰ। ਬੱਚਿਆਂ ਵਿੱਚ ਸੰਸਕਾਰ ਪਾਓ। ਮੈਂ ਬਹੁਤ ਚਿੰਤਤ ਹਾਂ।’
ਵੀਡੀਓ ਲਈ ਕਲਿੱਕ ਕਰੋ -: