ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਜਲਦਬਾਜ਼ੀ ਵਿੱਚ ਸਿੱਧੂ ਜਾਂ ਮੁੱਖ ਮੰਤਰੀ ਚੰਨੀ ਨੂੰ ਮੁੱਖ ਮੰਤਰੀ ਚਿਹਰੇ ਦੇ ਤੌਰ ‘ਤੇ ਨਹੀਂ ਪੇਸ਼ ਕਰਨ ਵਾਲੀ। ਇਸ ਵਿਚਕਾਰ ਖਬਰ ਹੈ ਕਿ ਸੁਨੀਲ ਜਾਖੜ ਨੂੰ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ਹੋ ਗਈ ਹੈ ਅਤੇ ਇਸ ਦਾ ਛੇਤੀ ਹੀ ਐਲਾਨ ਹੋ ਸਕਦਾ ਹੈ। ਸੁਨੀਲ ਜਾਖੜ ਰਾਹੀਂ ਕਾਂਗਰਸ ਹਿੰਦੂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿੱਚ ਹੈ।
ਕਾਂਗਰਸ ਅਜੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਨਾਲ ਮੁਸੀਬਤ ਖੜ੍ਹੀ ਸਕਦੀ ਹੈ। ਵਿਧਾਨ ਸਭਾ ਚੋਣਾਂ ਦੀ ਮੁਹਿੰਮ ਲਈ ਕਾਂਗਰਸ ਸਿੱਧੂ, ਚੰਨੀ ਤੇ ਜਾਖੜ ਨੂੰ ਇੱਕਠੇ ਨਾਲ ਲੈ ਕੇ ਚੱਲੇਗੀ। ਕਿਆਸ ਅਰਾਈਆਂ ਹਨ ਕਿ ਕਾਂਗਰਸ ਜਾਖੜ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਉਣ ਦਾ ਛੇਤੀ ਹੀ ਐਲਾਨ ਕਰ ਸਕਦੀ ਹੈ।
ਦੋ ਦਿਨ ਪਹਿਲਾਂ ਸੀਐਮ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦਿੱਲੀ ਗਏ ਸਨ। ਉੱਥੇ ਉਨ੍ਹਾਂ ਨੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਸਨ। ਹਿੰਦੂ ਵੋਟ ਬੈਂਕ ਬਾਰੇ ਚਰਚਾ ਹੋਈ। ਸੂਤਰਾਂ ਦੀ ਮੰਨੀਏ ਤਾਂ ਐੱਸਸੀ ਵੋਟ ਬੈਂਕ ਲਈ ਸੀਐਮ ਚਰਨਜੀਤ ਚੰਨੀ ਅਤੇ ਸਿੱਖ ਵੋਟ ਬੈਂਕ ਲਈ ਸਿੱਧੂ ਦਾ ਚਿਹਰਾ ਹੈ ਪਰ ਕਾਂਗਰਸ ਵਿੱਚ ਹਿੰਦੂਆਂ ਲਈ ਕੋਈ ਵੱਡਾ ਚਿਹਰਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਦੱਸ ਦੇਈਏ ਕਿ ਜਾਖੜ ਨੂੰ ਬਿਨਾਂ ਕਿਸੇ ਵਿਵਾਦ ਦੇ ਹਟਾ ਕੇ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਸੀ। ਇਸ ਤੋਂ ਬਾਅਦ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਪੰਜਾਬ ਦਾ ਪਹਿਲਾ ਹਿੰਦੂ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਸੀ। ਪਰ ਫਿਰ ਸਿੱਖ ਰਾਜ ਵਿੱਚ ਸਿੱਖ ਮੁੱਖ ਮੰਤਰੀ ਦੀ ਗੱਲ ਕਰਕੇ ਉਨ੍ਹਾਂ ਦਾ ਪੱਤਾ ਕੱਟ ਦਿੱਤਾ ਗਿਆ। ਉਦੋਂ ਤੋਂ ਉਹ ਪੰਜਾਬ ਕਾਂਗਰਸ ‘ਤੇ ਨਿਸ਼ਾਨੇ ਸਾਧ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਬਦਲਣ ਤੋਂ ਬਾਅਦ ਕਾਂਗਰਸ ਦੀ ਸਰਗਰਮ ਰਾਜਨੀਤੀ ਤੋਂ ਵੀ ਆਪਣੇ ਆਪ ਨੂੰ ਦੂਰ ਰੱਖਿਆ ਹੈ।
ਇਹ ਵੀ ਪੜ੍ਹੋ : ਸਿੱਧੂ ਦਾ ਅੰਮ੍ਰਿਤਸਰ ਦੌਰਾ, ਈਸਟ ਸੀਟ ਤੋਂ ਲੜਨਗੇ ਚੋਣ, ਅੱਜ ਹਲਕੇ ‘ਚ ਕਰਨਗੇ ਵੱਡੇ ਐਲਾਨ
ਦੱਸਣਯੋਗ ਹੈ ਕਿ ਪੰਜਾਬ ਵਿੱਚ ਹਿੰਦੂਆਂ ਨੂੰ ਤਰਜੀਹ ਦੇਣਾ ਜਾਤੀ ਵੋਟ ਬੈਂਕ ਦੀ ਮਜਬੂਰੀ ਹੈ। ਪੰਜਾਬ ਵਿੱਚ 38.49% ਹਿੰਦੂ ਵੋਟ ਬੈਂਕ ਹੈ। ਅਨੁਸੂਚਿਤ ਜਾਤੀ ਦੇ ਲਗਭਗ 32% ਵੋਟ ਬੈਂਕ ਨੂੰ ਕਾਂਗਰਸ ਨੇ ਮੁੱਖ ਮੰਤਰੀ ਬਣਾ ਕੇ ਸਾਧਣ ਦੀ ਕੋਸ਼ਿਸ਼ ਕੀਤੀ ਹੈ। ਸਿੱਧੂ 19% ਜੱਟ-ਸਿੱਖ ਵੋਟ ਬੈਂਕ ਦਾ ਚਿਹਰਾ ਹਨ। ਉਸ ਤੋਂ ਬਾਅਦ ਹਿੰਦੂ ਵੋਟ ਬੈਂਕ ਇਕ ਵੱਡੀ ਚਿੰਤਾ ਹੈ ਜਿਸ ‘ਤੇ ਅਕਾਲੀ ਦਲ ਦਾਅ ਖੇਡ ਰਿਹਾ ਹੈ। ਭਾਜਪਾ ਇਸ ਵੋਟ ਬੈਂਕ ਦੇ ਸਹਾਰੇ ਹੀ ਚੋਣਾਂ ਵਿੱਚ ਉਤਰੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਇਸ ਵਿੱਚ ਚੰਗਾ ਆਧਾਰ ਹੈ।