ਪੰਜਾਬ ਪੁਲਿਸ ਨੇ ਪਹਿਲੀ ਵਾਰ ਬਿਆਨ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਜਨਵਰੀ 2022 ਤੋਂ ਹੀ ਰਚੀ ਜਾ ਰਹੀ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ 2 ਸਾਥੀ ਜਨਵਰੀ ਵਿਚ ਹੀ ਹਰਿਆਣਾ ਤੋਂ ਪੰਜਾਬ ਆ ਚੁੱਕੇ ਸਨ। ਇਸ ਤੋਂ ਬਾਅਦ ਤੋਂ ਉਹ ਮੂਸੇਵਾਲਾ ਦੀ ਰੇਕੀ ਕਰ ਰਹੇ ਸਨ। ਮੂਸੇਵਾਲਾ ਦੇ ਘਰ ਤੋਂ ਲੈ ਕੇ ਭੱਜਣ ਤੱਕ ਦੀ ਪੂਰੀ ਰੇਕੀ ਕੀਤੀ ਗਈ।
ਕਤਲ ਵਾਲੇ ਦਿਨ ਕਾਲਾਂਵਾਲੀ ਸਿਰਸਾ ਦੇ ਸੰਦੀਪ ਕੇਕੜਾ ਨੇ ਪੂਰੀ ਰੇਕੀ ਕੀਤੀ। ਉਸ ਨੇ ਸ਼ਾਰਪ ਸ਼ੂਟਰਸ ਨੂੰ ਮੂਸੇਵਾਲਾ ਨਾਲ ਗੰਨਮੈਨ ਨਾ ਹੋਣ ਤੇ ਬਿਨਾਂ ਬੁਲੇਟ ਪਰੂਫ ਵ੍ਹੀਕਲ ਦੇ ਜਾਣ ਦੀ ਗੱਲ ਦੱਸੀ ਸੀ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ADGP ਪ੍ਰਮੋਦ ਬਾਨ ਨੇ ਕਿਹਾ ਕਿ ਜਲਦ ਇਸ ਕੇਸ ਨੂੰ ਸੁਲਝਾ ਲਿਆ ਜਾਵੇਗਾ।
ਪੁਲਿਸ ਨੇ ਇਸ ਕੇਸ ਵਿਚ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਮਨਪ੍ਰੀਤ ਉਰਫ ਮੰਨਾ ਨਿਵਾਸੀ ਖੰਡਾ ਚੌਕ ਦੇ ਨੇੜੇ ਤਲਵੰਡੀ ਸਾਬੋ ਬਠਿੰਡਾ, ਢਪਈ ਜ਼ਿਲ੍ਹਾ ਫਰੀਦਕੋਟ ਦਾ ਮਨਪ੍ਰੀਤ ਭਾਊ, ਅੰਮ੍ਰਿਤਸਰ ਦਾ ਸਰਾਜ ਮਿੰਟੂ, ਪ੍ਰਭਦੀਪ ਸਿੰਘ ਪੱਬੀ ਨਿਵਾਸੀ ਤਖਤਮਲ ਕਾਲਾਂਵਾਲੀ ਹਰਿਆਣਾ ਮੋਨੂੰ ਡਾਗਰ ਨਿਵਾਸੀ ਰੇਵਲੀ ਜ਼ਿਲ੍ਹਾ ਸੋਨੀਪਤ ਹਰਿਆਣਾ, ਪਵਨ ਬਿਸ਼ਨੋਈ ਨਿਵਾਸੀ ਫਤਿਆਬਾਦ ਹਰਿਆਣਾ, ਨਸੀਬ ਵਾਸੀ ਫਤਿਆਬਾਦ ਹਰਿਆਣਾ ਤੇ ਸੰਦੀਪ ਸਿੰਘ ਉਰਫ ਕੇਕੜਾ ਵਾਸੀ ਕਾਲਾਂਵਾਲੀ ਮੰਡੀ ਜ਼ਿਲ੍ਹਾ ਸਿਰਸਾ ਹਰਿਆਣਾ ਸ਼ਾਮਲ ਹੈ।
ਸੰਦੀਪ ਕੇਕੜਾ ਨੇ ਹੀ ਫੈਨ ਬਣ ਕੇ ਮੂਸੇਵਾਲਾ ਦੀ ਰੇਕੀ ਕੀਤੀ। ਕੇਕੜਾ ਨੇ ਗੋਲਡੀ ਬਰਾੜ ਤੇ ਸਚਿਨ ਥਾਪਰ ਦੇ ਇਸ਼ਾਰੇ ‘ਤੇ ਮੂਸੇਵਾਲਾ ਦਾ ਪਿੱਛਾ ਕੀਤਾ। ਕੇਕੜਾ ਨੇ ਪਹਿਲਾਂ ਮੂਸੇਵਾਲਾ ਨਾਲ ਸੈਲਫੀ ਵੀ ਲਈ। ਫਿਰ ਸ਼ਾਰਪ ਸ਼ੂਟਰਸ ਤੇ ਵਿਦੇਸ਼ ‘ਚ ਬੈਠੇ ਗੈਂਗਸਟਰਾਂ ਨੂੰ ਪੂਰੀ ਜਾਣਕਾਰੀ ਦਿੱਤੀ। ਕੇਕੜਾਂ ਨੇ ਦੱਸਿਆ ਕਿ ਮੂਸੇਵਾਲਾ ਬਿਨਾਂ ਗੰਨਮੈਨ ਦੇ ਜਾ ਰਿਹਾ ਹੈ। ਉਸ ‘ਚ 3 ਲੋਕ ਹਨ। ਮੂਸੇਵਾਲਾ ਥਾਪ ਜੀਪ ਤੋਂ ਜਾ ਰਿਹਾ ਹੈ ਜਿਸ ਨੂੰ ਉਹ ਖੁਦ ਡਰਾਈਵ ਕਰ ਰਿਹਾ ਹੈ ਤੇ ਥਾਪ ਬੁਲੇਟ ਪਰੂਫ ਨਹੀਂ ਹੈ।
ਜੇਲ੍ਹ ਵਿਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨੇ ਆਪਣੀ ਕੋਰੋਲਾ ਗੱਡੀ ਨੂੰ ਮਨਪ੍ਰੀਤ ਭਾਊ ਤੱਕ ਪਹੁੰਚਾਇਆ ਸੀ ਜਿਸ ਦਾ ਇਸਤੇਮਾਲ ਸ਼ਾਰਪ ਸ਼ੂਟਰਸ ਨੇ ਮੂਸੇਵਾਲਾ ਦੀ ਹੱਤਿਆ ਵਿਚ ਕੀਤਾ। ਜੇਲ੍ਹ ਵਿਚ ਬੰਦ ਗੈਂਗਸਟਰ ਸਰਾਜ ਮਿੰਟੂ ਨੇ ਮਨਪ੍ਰੀਤ ਭਾਊ ਨਾਲ ਸੰਪਰਕ ਕੀਤਾ। ਉਸ ਨੇ ਮਨਪ੍ਰੀਤ ਨੂੰ ਇਹ ਕੋਰੋਲਾ ਗੱਡੀ ਅੱਗੇ 2 ਬਦਮਾਸ਼ਾਂ ਨੂੰ ਦਿੱਤੀ। ਇਹ ਦੋਵੇਂ ਸ਼ਾਰਪ ਸ਼ੂਟਰਸ ਹੋ ਸਕਦੇ ਹਨ। ਸਰਾਜ ਮਿੰਟੂ ਗੋਲਡੀ ਬਰਾੜ ਤੇ ਸਚਿਨ ਥਾਪਨ ਦਾ ਕਰੀਬੀ ਹੈ। ਮਨਪ੍ਰੀਤ ਭਾਊ ਨੇ ਮੰਨਾ ਦੀ ਭੇਜੀ ਕੋਰੋਲਾ ਗੱਡੀ ਲਈ। ਫਿਰ ਸਰਾਜ ਮਿੰਟੂ ਦੇ ਕਹਿਣ ‘ਤੇ ਉਸ ਨੂੰ ਅੱਗੇ 2 ਬਦਮਾਸ਼ਾਂ ਤੱਕ ਪਹੁੰਚਾਇਆ।
ਪ੍ਰਭਦੀਪ ਸਿੰਘ ਪੱਬੀ ਨੇ ਗੋਲਡੀ ਬਰਾੜ ਦੇ 2 ਸਾਥੀਆਂ ਨੂੰ ਪਨਾਹ ਦਿੱਤੀ। ਇਹ ਦੋਵੇਂ ਜਨਵਰੀ 2022 ਵਿਚ ਹਰਿਆਣਾ ਤੋਂ ਆਏ ਸਨ। ਇਨ੍ਹਾਂ ਦੋਵਾਂ ਨੇ ਵੀ ਮੂਸੇਵਾਲਾ ਦੇ ਘਰ ਅਤੇ ਆਸ-ਪਾਸ ਦੇ ਰਸਤਿਆਂ ਦੀ ਰੇਕੀ ਕੀਤੀ ਸੀ। ਮੋਨੂੰ ਬਰਾੜ ਨੇ ਗੋਲਡੀ ਬਰਾੜ ਦੇ ਕਹਿਣ ‘ਤੇ 2 ਸ਼ੂਟਰ ਉਪਲਬਧ ਕਰਵਾਏ। ਫਿਰ ਉਨ੍ਹਾਂ ਨੂੰ ਸ਼ੂਟਰਸ ਦੀ ਟੀਮ ਬਣਾਉਣ ਵਿਚ ਮਦਦ ਕੀਤੀ। ਇਨ੍ਹਾਂ ਦੋਵਾਂ ਨੇ ਮੂਸੇਵਾਲਾ ਦੀ ਹਤਿਆ ਕਰਨ ਵਾਲੇ ਸ਼ਾਰਪ ਸ਼ੂਟਰਸ ਤੱਕ ਬੋਲੈਰੋ ਗੱਡੀ ਪਹੁੰਚਾਈ ਤੇ ਇਨ੍ਹਾਂ ਸ਼ਾਰਪ ਸ਼ੂਟਰਸ ਨੂੰ ਲੁਕਣ ਵਿਚ ਵੀ ਮਦਦ ਕੀਤੀ।
ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਇਸ ਤੋਂ ਪਹਿਲਾਂ ਹਤਿਆਰੇ ਜਨਵਰੀ ਵਿਚ ਮੂਸੇਵਾਲਾ ਦੀ ਹੱਤਿਆ ਕਰਨ ਆਏ ਸਨ। ਹਾਲਾਂਕਿ ਜਦੋਂ ਉਨ੍ਹਾਂ ਨੇ ਰੇਕੀ ਕੀਤੀ ਤਾਂ ਦੇਖਿਆ ਕਿ ਮੂਸੇਵਾਲਾ ਦੇ ਘਰ ਦੇ ਬਾਹਰ ਏਕੇ47 ਵਾਲੇ ਕਮਾਂਡੋ ਤਾਇਨਾਤ ਹਨ। ਇਹ ਉਹ ਸਮਾਂ ਸੀ ਜਦੋਂ ਮੂਸੇਵਾਲਾ ਨੇ ਚੋਣ ਲੜਨ ਦਾ ਫੈਸਲਾ ਲਿਆ ਸੀ। ਉਸ ਸਮੇਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ 8 ਕਮਾਂਡੋ ਦਿੱਤੇ ਹੋਏ ਸਨ। ਇਸ ਦਾ ਖੁਲਾਸਾ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਫੜੇ 2 ਲੱਖ ਦੇ ਇਨਾਮੀ ਗੈਂਗਸਟਰ ਸ਼ਾਹਰੁਖ ਨੇ ਵੀ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: