ਖੁਫੀਆ ਏਜੰਸੀਆਂ ਨੂੰ ਗਣਤੰਤਰ ਦਿਵਸ ‘ਤੇ ਅੱਤਵਾਦੀ ਸਾਜ਼ਿਸ਼ ਬਾਰੇ ਅਲਰਟ ਮਿਲਿਆ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਪਤਵੰਤਿਆਂ ਦੀ ਜਾਨ ਨੂੰ ਖ਼ਤਰਾ ਹੈ।
ਨੌਂ ਪੰਨਿਆਂ ਦੀ ਖੁਫੀਆ ਜਾਣਕਾਰੀ ਵਿੱਚ ਇਸ ਗੱਲ ਦਾ ਸੰਕੇਤ ਦਿੱਤਾ ਗਿਆ ਹੈ ਕਿ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਵਿਚ ਪਹੁੰਚਣ ਵਾਲੇ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਪਤਵੰਤਿਆਂ ਲਈ ਖ਼ਤਰਾ ਹੈ। ਇਸ ਸਮਾਰੋਹ ਵਿੱਚ ਪੰਜ ਮੱਧ ਏਸ਼ੀਆਈ ਦੇਸ਼ਾਂ – ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਨੇਤਾਵਾਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾ ਸਕਦਾ ਹੈ।
ਨੋਟ ਵਿੱਚ ਕਿਹਾ ਗਿਆ ਹੈ ਕਿ ਇਹ ਧਮਕੀ ਪਾਕਿਸਤਾਨ/ਅਫਗਾਨਿਸਤਾਨ-ਪਾਕਿਸਤਾਨ ਦੇ ਗਰੁੱਪਾਂ ਤੋਂ ਆਈ ਸੀ। ਇਨ੍ਹਾਂ ਗਰੁੱਪਾਂ ਦਾ ਮਕਸਦ ਵੱਡੀਆਂ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਜਨਤਕ ਇਕੱਠਾਂ, ਮਹੱਤਵਪੂਰਨ ਅਦਾਰਿਆਂ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਤੋੜ-ਫੋੜ ਕਰਨਾ ਤੇ ਰੁਕਾਵਟ ਪਾਉਣਾ ਹੈ।
ਇਨਪੁਟ ਵਿੱਚ ਕਿਹਾ ਗਿਆ ਹੈ ਕਿ ਲਸ਼ਕਰ-ਏ-ਤੋਇਬਾ, ਦਿ ਰੇਜ਼ਿਸਟੈਂਸ ਫੋਰਸ, ਜੈਸ਼-ਏ-ਮੁਹੰਮਦ, ਹਰਕਤ-ਉਲ-ਮੁਜਾਹਿਦੀਨ ਅਤੇ ਹਿਜ਼ਬ-ਉਲ-ਮੁਜਾਹਿਦੀਨ ਵਰਗੇ ਅੱਤਵਾਦੀ ਗਰੁੱਪ ਇਸ ਧਮਕੀ ਦੇ ਪਿੱਛੇ ਸਨ।
ਵੀਡੀਓ ਲਈ ਕਲਿੱਕ ਕਰੋ -:
Mix Vegetables Recipe | Mix Veg Restaurant Style Mix Veg | Shorts Video
ਪਾਕਿਸਤਾਨ ਸਥਿਤ ਖਾਲਿਸਤਾਨੀ ਸਮੂਹ ਵੀ ਪੰਜਾਬ ਵਿੱਚ ਖਾੜਕੂਵਾਦ ਨੂੰ ਮੁੜ ਸੰਗਠਿਤ ਕਰਨ ਅਤੇ ਮੁੜ ਸੁਰਜੀਤ ਕਰਨ ਲਈ ਕਾਡਰਾਂ ਨੂੰ ਲਾਮਬੰਦ ਕਰ ਰਹੇ ਹਨ। ਉਨ੍ਹਾਂ ਦਾ ਪੰਜਾਬ ਤੇ ਹੋਰ ਰਾਜਾਂ ਵਿੱਚ ਨਿਸ਼ਾਨਾ ਬਣਾ ਕੇ ਹਮਲੇ ਕਰਨ ਦਾ ਵੀ ਪਲਾਨ ਹੈ।
ਫਰਵਰੀ 2021 ਵਿੱਚ ਮਿਲੀ ਇੱਕ ਇਨਪੁਟ ਮੁਤਾਬਕ ਖਾਲਿਸਤਾਨੀ ਅੱਤਵਾਦੀ ਸਮੂਹ ਪ੍ਰਧਾਨ ਮੰਤਰੀ ਦੀ ਮੀਟਿੰਗ ਅਤੇ ਦੌਰੇ ਦੇ ਸਥਾਨਾਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ।