ਸਮਰਾਲਾ: ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਲਗਾਤਾਰ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਦਰਅਸਲ, ਕੁਝ ਸ਼ਰਾਰਤੀ ਅਨਸਰਾਂ ਨੇ ਸਮਰਾਲਾ ਦੇ ਬਘੌਰ ਪਿੰਡ ਵਿੱਚ ‘ਪੰਜਾਬ ਕਾ ਹਾਲ ਖਾਲਿਸਤਾਨ’ ਅਤੇ ‘ਰੈਫਰੈਂਡਮ 2020’ ਵਰਗੇ ਨਾਅਰੇ ਲਿਖ ਕੇ ਨੌਜਵਾਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ 1 ਅਗਸਤ ਨੂੰ ਸ਼ਰਾਰਤੀ ਅਨਸਰਾਂ ਨੇ ਸਮਰਾਲਾ ਸ਼ਹਿਰ ਦੇ ਬਾਈਪਾਸ ਪੁਲ ਅਤੇ ਨੀਲੀ ਨਹਿਰ ਦੇ ਪੁਲ ‘ਤੇ ਲਾਲ ਸਿਆਹੀ ਨਾਲ ‘ਕਿਸਾਨ ਹਾਲ ਖਾਲਿਸਤਾਨ ‘ਦੇ ਨਾਅਰੇ ਲਿਖ ਕੇ ਦਹਿਸ਼ਤ ਅਤੇ ਭੜਕਾਹਟ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਜਿਉਂ ਹੀ ਪਿੰਡ ਵਾਸੀਆਂ ਨੇ ਬਘੌਰ ਪਿੰਡ ਦੇ ਸ਼ਹੀਦ ਗੇਟ ‘ਤੇ ਖਾਲਿਸਤਾਨੀ ਨਾਅਰੇ ਲਿਖੇ ਦੇਖੇ ਤਾਂ ਉਨ੍ਹਾਂ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਇਹ ਖਾਲਿਸਤਾਨੀ ਨਾਅਰੇ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਨੂੰ ਲਿਖੇ ਗਏ ਸਨ। ਫਿਲਹਾਲ ਪੁਲਿਸ ਨੇ ਇਨ੍ਹਾਂ ਨਾਅਰਿਆਂ ਨੂੰ ਕਾਲੇ ਰੰਗ ਨਾਲ ਮਿਟਾ ਦਿੱਤਾ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਫੁਟਬਾਲ ਚੌਂਕ ‘ਤੇ ਵੱਡੀ ਵਾਰਦਾਤ- ਗੈਂਗ ਨੇ ਜ਼ਬਰਦਸਤੀ ਔਰਤ ਨੂੰ ਕਾਰ ‘ਚ ਬਿਠਾ ਕੇ ਉਤਾਰੇ ਸੋਨੇ ਦੇ ਕੜੇ, ਅਗਲੇ ਚੌਂਕ ‘ਤੇ ਸੁੱਟਿਆ
ਇਸ ਦੇ ਨਾਲ ਹੀ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪੁਲਿਸ ਉਨ੍ਹਾਂ ਸ਼ਰਾਰਤੀ ਅਨਸਰਾਂ ਦੀ ਭਾਲ ਵਿੱਚ ਲੱਗੀ ਹੋਈ ਹੈ ਜਿਨ੍ਹਾਂ ਨੇ ਖਾਲਿਸਤਾਨੀ ਨਾਅਰੇ ਲਿਖੇ ਸਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਅਜਿਹੇ ਨਾਅਰੇ ਲਿਖਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਦਾ ਮਕਸਦ ਪੰਜਾਬ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣਾ ਹੈ ਤਾਂਜੋ ਅੱਤਵਾਦ ਨੂੰ ਭੜਕਾਇਆ ਜਾ ਸਕੇ।