ਚੰਡੀਗੜ੍ਹ ਵਿਚ 1 ਕਰੋੜ ਲੁੱਟ ਮਾਮਲੇ ਵਿਚ ਮੁਲਜ਼ਮ ਕਾਂਸਟੇਬਲ ਸ਼ਿਵ ਨੇ ਸਰੰਡਰ ਕਰ ਦਿੱਤਾ ਹੈ। ਸ਼ਿਵ ਪ੍ਰਵੀਨ ਸ਼ਾਹ ਦਾ ਪੀਐੱਸਓ ਸੀ। ਪੁਲਿਸ ਨੇ ਪ੍ਰਵੀਨ ਸ਼ਾਹ ਨੂੰ ਵੀ ਮਾਮਲੇ ਵਿਚ ਮੁਲਜ਼ਮ ਬਣਾ ਲਿਾ ਹੈ। ਹੁਣ ਪੁਲਿਸ ਨੂੰ ਦੂਜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਆਸਾਨੀ ਹੋਵੇਗੀ। ਪੁਲਿਸ ਸ਼ਿਵ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਦੂਜੇ ਪਾਸੇ ਮੁਲਜ਼ਮ ਇੰਸਪੈਕਟਰ ਨਵੀਨ ਫੋਗਾਟ ਅਜੇ ਵੀ ਫਰਾਰ ਹੈ
ਪੁਲਿਸ ਨੇ ਅਜੇ ਤੱਕ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਦੀ ਪੂਰੀ ਸਾਜਿਸ਼ ਪ੍ਰਵੀਨ ਸ਼ਾਹ ਨੇ ਰਚੀ ਸੀ ਕਿਉਂਕਿ ਉਸ ਨੂੰ ਸੰਜੇ ਦੇ ਕਾਰੋਬਾਰ ਤੇ ਪੈਸਿਆਂ ਬਾਰੇ ਪੂਰੀ ਜਾਣਕਾਰੀ ਸੀ। ਉਸ ਨੇ ਇਸ ਦੀ ਚਰਚਾ ਆਪਣੇ ਪੀਐੱਸਓ ਪੁਲਿਸ ਕਾਂਸਟੇਬਲ ਸ਼ਿਵ ਤੋਂ ਕੀਤੀ ਸੀ। ਇਸ ਬਾਰੇ ਸ਼ਿਵ ਨੇ ਸਬ-ਇੰਸਪੈਕਟਰ ਨਵੀਨ ਫੋਗਾਟ ਨਾਲ ਗੱਲ ਕਰਕੇ ਘਟਨਾ ਦੀ ਯੋਜਨਾ ਬਣਾਈ। ਇਸ ਲਈ ਪੀੜਤ ਨੂੰ ਸੈਕਟਰ-39 ਥਾਣੇ ਦੇ ਅਧਿਕਾਰ ਖੇਤਰ ਵਿਚ ਬੁਲਾਇਆ ਗਿਆ।
ਪ੍ਰਵੀਨ ਸ਼ਾਹ ਚੰਡੀਗੜ੍ਹ ਦੇ ਸੈਕਟਰ-45 ਦਾ ਰਹਿਣ ਵਾਲਾ ਹੈ। 2019 ਵਿਚ ਪ੍ਰਵੀਨ ਸ਼ਾਹ ਦੇ ਭਰਾ ਸੋਨੂੰ ਸ਼ਾਹ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਦੀ ਜ਼ਿੰਮੇਵਾਰੀ ਲਾਰੈਂਸ ਗਰੁੱਪ ਨੇ ਲਈ ਸੀ। ਸੋਨੂੰ ਸ਼ਾਹ ਪ੍ਰਾਪਰਟੀ ਡੀਲਰ ਦੇ ਨਾਲ-ਨਾਲ ਇਕ ਹਿਸਟਰੀਸ਼ੀਟਰ ਸੀ। ਸੋਨੂੰ ਸ਼ਾਹ ਹੱਤਿਆ ਮਾਮਲੇ ਵਿਚ ਪ੍ਰਵੀਨ ਸ਼ਾਹ ਗਵਾਹ ਹੈ।ਇਸ ‘ਤੇ ਵੀ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਲਈ ਇਸ ਨੂੰ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਮੁਹੱਈਆ ਕਰਾਈ ਹੋਈ ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਫੜਿਆ ਗਿਆ ਗੈਂਗ.ਸਟਰ ਧਰਮਨਜੋਤ ਸਿੰਘ, ਮੂਸੇਵਾਲਾ ਕਤਲ.ਕਾਂਡ ਲਈ ਮੁਹੱਈਆ ਕਰਵਾਏ ਸਨ ਹਥਿਆਰ
ਸ਼ਿਕਾਇਤਕਰਤਾ ਸੰਜੇ ਗੋਇਲ ਨੂੰ ਸਰਵੇਸ਼ ਨੇ ਫੋਨ ਕਰਕੇ 2000 ਦੇ ਨੋਟਾਂ ਨੂੰ 500-500 ਦੇ ਨੋਟ ਵਿਚ ਬਦਲਣ ਲਈ 5 ਫੀਸਦੀ ਦਾ ਕਮਿਸ਼ਨ ਤੈਅ ਕੀਤਾ ਸੀ। ਮੁਲਜ਼ਮ ਜਤਿੰਦਰ ਪ੍ਰਵੀਨ ਸ਼ਾਹ ਦੀ ਮਰਸੀਡਜ਼ ਕਾਰ ਲੈ ਕੇ ਏਰੋਸਿਟੀ ਪਹੁੰਚਿਆ ਸੀ। ਕਾਰ ਵਿਚ ਅੰਕਿਤ ਗਿੱਲ ਵੀ ਬੈਠਾ ਹੋਇਆ ਸੀ। ਸਰਵੇਸ਼ ਤੇ ਅੰਕਿਤ ਮੋਹਾਲੀ ਵਿਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ। ਦੋਵੇਂ ਮੋਹਾਲੀ ਦੇ ਏਰੋਸਿਟੀ ਤੋਂ ਸੰਜੇ ਨੂੰ ਸੈਕਟਰ-40 ਲਿਆਏ ਸਨ। ਜਦੋਂ ਉਨ੍ਹਾਂ ਨੇ ਸੰਜੇ ਤੋਂ ਪੈਸੇ ਚੈੱਕ ਕੀਤੇ ਤਾਂ ਫਰਜ਼ੀ ਛਾਪਾ ਪਾਉਣ ਲਈ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: