ਪੰਜਾਬ ‘ਚ ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਦਿਨੀਂ ਲਏ ਗਏ 1119 ਨਮੂਨਿਆਂ ਵਿੱਚੋਂ 72 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਨੇ ਸੂਬੇ ਭਰ ਵਿੱਚ 1242 ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜੇ ਸਨ। ਇਸ ਦੇ ਨਾਲ ਹੀ ਐਕਟਿਵ ਮਾਮਲਿਆਂ ਦੀ ਗਿਣਤੀ 636 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਐਕਟਿਵ ਕੇਸਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ।
ਜਾਣਕਾਰੀ ਅਨੁਸਾਰ ਰਾਜ ਵਿੱਚ 13 ਮਰੀਜ਼ ਲੈਵਲ-2 ਅਤੇ 3 ਦੇ ਹਨ। ਜਲੰਧਰ ਵਿੱਚ ਲੈਵਲ-3 ਦਾ ਇੱਕ ਮਰੀਜ਼ ਗੰਭੀਰ ਹਾਲਤ ਵਿੱਚ ਹੈ। ਜਿਸਨੂੰ ICU ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਬਾਕੀ 12 ਆਕਸੀਜਨ ਸਪੋਰਟ ‘ਤੇ ਹਨ। ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਹ ਸ਼ੂਗਰ, ਹਾਈਪਰਟੈਨਸ਼ਨ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਹੈ।
ਮੋਹਾਲੀ ਕੋਰੋਨਾ ਮਾਮਲਿਆਂ ਦੇ ਮਾਮਲੇ ‘ਚ ਸਿਖਰ ‘ਤੇ ਬਣਿਆ ਹੋਇਆ ਹੈ। ਮੁਹਾਲੀ ਤੋਂ 78 ਸੈਂਪਲ ਜਾਂਚ ਲਈ ਭੇਜੇ ਗਏ ਸਨ। ਜਿਨ੍ਹਾਂ ਵਿੱਚੋਂ 18 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਨਾਲ ਹੀ, ਜਲੰਧਰ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਜਲੰਧਰ ਵਿੱਚ 208 ਸੈਂਪਲ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ਵਿੱਚੋਂ ਸਿਰਫ਼ 3 ਸੈਂਪਲਾਂ ਦਾ ਨਤੀਜਾ ਪਾਜ਼ੇਟਿਵ ਆਇਆ ਹੈ।
ਇਹ ਵੀ ਪੜ੍ਹੋ : SC ਨੇ ਅਗਨੀਪਥ ਸਕੀਮ ਨੂੰ ਦਿੱਤੀ ਹਰੀ ਝੰਡੀ, 2 ਪਟੀਸ਼ਨਾਂ ਖਾਰਜ, ਕਿਹਾ- ਮਾਫ ਕਰਨਾ…
ਜਾਂਚ ਲਈ ਲੁਧਿਆਣਾ ਵਿਚ ਭੇਜੇ ਗਏ 240 ਸੈਂਪਲ ਵਿੱਚੋਂ 13, ਅੰਮ੍ਰਿਤਸਰ 222 ਵਿੱਚੋਂ 10, ਬਰਨਾਲਾ ‘ਚ 34 ਵਿੱਚੋਂ 6, ਪਠਾਨਕੋਟ ਵਿੱਚ 18 ਵਿੱਚੋਂ 5, ਹੁਸ਼ਿਆਰਪੁਰ ਵਿੱਚ 12 ਵਿੱਚੋਂ 4, ਪਟਿਆਲਾ ਵਿੱਚ 49 ਵਿੱਚੋਂ 4, ਮੁਕਤਸਰ ਵਿੱਚੋਂ 39 ਵਿੱਚੋਂ 3, ਰੋਪੜ ਵਿੱਚੋਂ 119 ਵਿੱਚੋਂ 2, ਸੰਗਰੂਰ ਵਿੱਚੋਂ 26 ਵਿੱਚੋਂ 2, ਬਠਿੰਡਾ 4 ਵਿੱਚੋਂ 1 ਅਤੇ ਮੋਗਾ ਵਿੱਚ ਵੀ 4 ਸੈਂਪਲਾਂ ਦੀ ਜਾਂਚ ਵਿੱਚ ਸਿਰਫ਼ ਇੱਕ ਪਾਜ਼ੀਟਿਵ ਆਇਆ ਹੈ।
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ, ਮਲੇਰਕੋਟਲਾ, ਮਾਨਸਾ, ਨਵਾਂਸ਼ਹਿਰ ਅਤੇ ਫਾਜ਼ਿਲਕਾ ਤੋਂ ਕੋਈ ਸੈਂਪਲ ਜਾਂਚ ਲਈ ਨਹੀਂ ਭੇਜਿਆ ਗਿਆ। ਜਦਕਿ ਕਪੂਰਥਲਾ ਅਤੇ ਤਰਨਤਾਰਨ ‘ਚ 4-4, ਫਿਰੋਜ਼ਪੁਰ ‘ਚ 8, ਫਤਿਹਗੜ੍ਹ ਸਾਹਿਬ ‘ਚ 41 ਅਤੇ ਫਰੀਜਕੋਟ ‘ਚ 9 ਸੈਂਪਲ ਭੇਜੇ ਗਏ ਹਨ। ਇਨ੍ਹਾਂ ਵਿੱਚੋਂ ਕੋਈ ਵੀ ਸੈਂਪਲ ਪਾਜ਼ੇਟਿਵ ਨਹੀਂ ਪਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: