ਸ਼ਿਕਾਗੋ ਤੋਂ ਆਈਸਲੈਂਡ ਜਾ ਰਹੀ ਫਲਾਈਟ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਮਰੀਕਾ ਦੀ ਇਕ ਔਰਤ ਨੂੰ ਜਹਾਜ਼ ਦੇ ਬਾਥਰੂਮ ਵਿਚ ਤਿੰਨ ਘੰਟਿਆਂ ਲਈ ਆਈਸੋਲੇਟ ਕੀਤਾ ਗਿਆ। ਇਹ ਔਰਤ ਉਡਾਣ ਵਿਚ ਸਫਰ ਦੌਰਾਨ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ।
ਮਿਸ਼ੀਗਨ ਦੀ ਇੱਕ ਅਧਿਆਪਕਾ, ਮਾਰੀਸਾ ਫੋਟਿਓ ਨੇ ਦੱਸਿਆ ਕਿ 19 ਦਸੰਬਰ ਨੂੰ ਯਾਤਰਾ ਦੌਰਾਨ ਅੱਧੇ ਰਸਤੇ ਵਿੱਚ ਉਸ ਨੂੰ ਗਲੇ ਵਿਚ ਦਰਦ ਮਹਿਸੂਸ ਹੋਣ ਲੱਗੀ, ਇਸ ਲਈ ਉਹ ਇੱਕ ਰੈਪਿਡ ਕੋਵਿਡ ਟੈਸਟ ਕਰਨ ਲਈ ਬਾਥਰੂਮ ਗਈ ਜਿਥੇ ਉਹ ਪਾਜੀਟਿਵ ਪਾਈ ਗਈ। ਫਲਾਈਟ ਤੋਂ ਪਹਿਲਾਂ ਫੋਟੀਓ ਨੇ 2 PCR ਅਤੇ ਪੰਜ ਰੈਪਿਡ ਟੈਸਟ ਟੈਸਟ ਕਰਾਏ ਸਨ, ਜਿਨ੍ਹਾਂ ਵਿੱਚ ਉਹ ਨੈਗੇਟਿਵ ਪਾਈ ਗਈ ਸੀ ਪਰ ਡੇਢ ਘੰਟੇ ਮਗਰੋਂ ਫਲਾਈਟ ਵਿੱਚ ਫੋਟੀਓ ਦੇ ਗਲੇ ਵਿਚ ਸੋਜ ਮਹਿਸੂਸ ਹੋਣ ਲੱਗ ਗਈ।
ਫੋਟੀਓ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਈਆਂ ਸਨ ਅਤੇ ਬੂਸਟਰ ਡੋਜ਼ ਵੀ ਲੁਆਈ ਹੋਈ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਜਹਾਜ਼ ਵਿਚ ਟੈਸਟ ਕੀਤਾ ਅਤੇ ਉਹ ਪਾਜੀਟਿਵ ਪਾਈ ਗਈ ਤਾਂ ਉਹ ਘਬਰਾ ਗਈ। ਉਸ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਲਈ ਅਤੇ ਦੂਜੇ ਲੋਕਾਂ ਲਈ, ਜੋ ਫਲਾਈਟ ਵਿਚ ਮੌਜੂਦ ਸਨ, ਬਾਰੇ ਚਿੰਤਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਫਲਾਈਟ ਅਟੈਂਡੈਂਟ ਫੋਟੀਓ ਦੇ ਬੈਠਣ ਵਾਸਤੇ ਕਿਸੇ ਵੱਖ ਥਾਂ ਦਾ ਪ੍ਰਬੰਧ ਕਰਨ ਗਏ ਪਰ ਫਲਾਈਟ ਭਰੀ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ ਸੀ। ਅਜਿਹੇ ਵਿਚ ਫੋਟੀਓ ਨੇ ਫਲਾਈਟ ਦੇ ਬਾਥਰੂਮ ਵਿਚ ਆਪਣੇ ਆਪ ਨੂੰ ਆਈਸੋਲੇਟ ਕਰਨ ਦਾ ਫੈਸਲਾ ਲਿਆ ਤਾਂ ਜੋ ਦੂਜੇ ਲੋਕ ਸੰਕਰਮਣ ਤੋਂ ਬਚ ਸਕਣ ਤੇ ਬਾਥਰੂਮ ਦੇ ਦਰਵਾਜ਼ੇ ‘ਤੇ ‘Out of Service’ ਲਿਖ ਦਿੱਤਾ ਗਿਆ ।