ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਫੈਲਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਇਸ ਬੀਮਾਰੀ ਦਾ ਅਸਰ ਪੂਰੀ ਦੁਨੀਆ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਔਰਤ ਨੇ ਦੋ ਸਾਲ ਤੱਕ ਕੋਰੋਨਾ ਨਾਲ ਲੜਨ ਤੋਂ ਬਾਅਦ ਪਹਿਲੀ ਵਾਰ ਖੁਸ਼ਬੂ ਮਹਿਸੂਸ ਕੀਤੀ ਹੈ। ਔਰਤ ਲੰਬੇ ਸਮੇਂ ਤੋਂ ਕੋਵਿਡ ਨਾਲ ਲੜਨ ਤੋਂ ਬਾਅਦ ਠੀਕ ਹੋਈ ਹੈ। ਉਸ ਦੇ ਹੱਥ ਵਿਚ ਕੌਫੀ ਦਾ ਮਗ ਦਿੱਤਾ ਜਾਂਦਾ ਹੈ ਅਤੇ ਇਸ ਦੀ ਮਹਿਕ ਸੁੰਘਣ ਤੋਂ ਬਾਅਦ ਉਸ ਦੀ ਪ੍ਰਤੀਕਿਰਿਆ ਵਾਇਰਲ ਹੋ ਰਹੀ ਹੈ।
ਇਹ ਵੀਡੀਓ ਕਲੀਵਲੈਂਡ ਕਲੀਨਿਕ ਦੁਆਰਾ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਗਿਆ ਸੀ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਔਰਤ ਹੱਥ ‘ਚ ਕੌਫੀ ਲੈ ਕੇ ਆਪਣੇ ਨੱਕ ਕੋਲ ਲਿਜਾਂਦੀ ਹੈ। ਕੌਫੀ ਦੀ ਮਹਿਕ ਸੁੰਘਦਿਆਂ ਹੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗ ਪੈਂਦੇ ਹਨ। ਇਸ ਤੋਂ ਬਾਅਦ ਉਹ ਕੰਬਦੀ ਆਵਾਜ਼ ‘ਚ ਕਹਿੰਦੀ ਹੈ, ‘ਮੈਂ ਇਸ ਨੂੰ ਸੁੰਘ ਸਕਦੀ ਹਾਂ’। ਇੱਕ ਪੋਸਟ ਮੁਤਾਬਕ ਸ਼੍ਰੀਮਤੀ ਹੈਂਡਰਸਨ ਵਿੱਚ ਪਹਿਲੀ ਵਾਰ ਜਨਵਰੀ 2021 ਵਿੱਚ ਕੋਵਿਡ ਦੇ ਲੱਛਣ ਨਜ਼ਰ ਆਏ ਸਨ। ਇੱਕ ਸਾਲ ਬਾਅਦ ਉਸ ਨੂੰ ਕੋਵਿਡ ਦੀ ਲੰਬੀ ਸਮੱਸਿਆ ਹੋ ਗਈ। ਇਸ ਕਾਰਨ ਉਸ ਦਾ ਖਾਣਾ-ਪੀਣਾ ਵੀ ਔਖਾ ਹੋ ਗਿਆ।
ਇਸ ਪੋਸਟ ਦੇ ਕੈਪਸ਼ਨ ‘ਚ ਲਿਖਿਆ ਹੈ ਕਿ ਦੋ ਸਾਲਾਂ ਤੋਂ ਜੈਨੀਫਰ ਸੁੰਘਣ ਦੀ ਸ਼ਕਤੀ ਗੁਆ ਚੁੱਕੀ ਸੀ। ਇਹ ਲੰਬੇ ਕੋਵਿਡ ਦੇ ਕਾਰਨ ਸੀ। ਉਦੋਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ। ਹੁਣ ਉਸ ਨੂੰ ਇਕ ਵਿਸ਼ੇਸ਼ ਟੀਕਾ ਲਗਾਇਆ ਗਿਆ ਅਤੇ ਕੁਝ ਪਲਾਂ ਬਾਅਦ ਉਸ ਨੂੰ ਦੁਬਾਰਾ ਸੁਆਦ ਅਤੇ ਸਮੇੱਲ ਆਉਣ ਲੱਗੀ। ਫਿਲਹਾਲ ਇਸ ਪੋਸਟ ਨੂੰ 1.2 ਲੱਖ ਲੋਕ ਦੇਖ ਚੁੱਕੇ ਹਨ ਅਤੇ 5 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ।
ਇਹ ਵੀ ਪੜ੍ਹੋ : ਇੰਸਟਾਗ੍ਰਾਮ ‘ਤੇ ਠੱਗੀ ਗਈ ਔਰਤ, ਗੁਆਏ 8.6 ਲੱਖ ਰੁ., ਇੰਝ ਬਣਾਇਆ ਠੱਗਾਂ ਨੇ ਸ਼ਿਕਾਰ
ਇਸ ਔਰਤ ਦਾ ਦਰਦ ਦੇਖ ਕੇ ਇਕ ਯੂਜ਼ਰ ਨੇ ਵੀ ਆਪਣਾ ਦੁੱਖ ਸਾਂਝਾ ਕੀਤਾ ਹੈ। ਉਸਨੇ ਲਿਖਿਆ ਕਿ ਗੰਧ ਅਤੇ ਸੁਆਦ ਦਾ ਨੁਕਸਾਨ ਸਭ ਤੋਂ ਨਿਰਾਸ਼ਾਜਨਕ ਚੀਜ਼ ਹੈ। ਤੁਸੀਂ ਮਹਿਸੂਸ ਕਰਦੇ ਹੋ ਕਿ ਬਾਹਰ ਜਾਣਾ, ਖਾਣਾ-ਪੀਣਾ, ਲੋਕਾਂ ਨੂੰ ਮਿਲਣਾ, ਪਰ ਅਜਿਹਾ ਕੁਝ ਨਹੀਂ ਹੁੰਦਾ।
ਵੀਡੀਓ ਲਈ ਕਲਿੱਕ ਕਰੋ -: